ਦਸੂਹਾ ਵਿਖੇ ਪੁਲਸ ਨੇ ਨਸ਼ੇੜੀ ਨੂੰ ਕੀਤਾ ਗ੍ਰਿਫ਼ਤਾਰ
Monday, Aug 25, 2025 - 04:42 PM (IST)

ਦਸੂਹਾ (ਝਾਵਰ)-ਦਸੂਹਾ ਪੁਲਸ ਦੇ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਦਸੂਹਾ ਤੋਂ ਗਰਨਾ ਸਾਹਿਬ ਬੱਸ ਸਾਡੇ ਵੱਲ ਗਸ਼ਤ ਕਰ ਰਹੇ ਸਨ। ਜਦੋਂ ਉਹ ਧਰਮਪੁਰਾ ਕੋਲ ਪਹੁੰਚੇ ਤਾਂ ਇਕ ਨੌਜਵਾਨ ਆਪਣੀ ਬਾਂਹ ਵਿਚ ਸਿਰੰਜ ਲਾ ਕੇ ਨਸ਼ਾ ਲੈ ਰਿਹਾ ਸੀ। ਉਸ ਨੂੰ ਤੁਰੰਤ ਕਾਬੂ ਕਰਕੇ ਉਸ ਕੋਲੋਂ ਸਰਿੰਜ ਬਰਾਮਦ ਕੀਤੀ ਗਈ। ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਇਸ ਦੀ ਪਛਾਣ ਸੁਨੀਲ ਸੋਨੀ ਪੁੱਤਰ ਨਰਾਇਣ ਸੋਨੀ ਪ੍ਰਵਾਸੀ ਭਾਰਤੀ ਹੈ ਅਤੇ ਇਸ ਸਮੇਂ ਰਿਸ਼ੀ ਨਗਰ ਵਾਲਮੀਕਿ ਮੁਹੱਲਾ ਦਸੂਹਾ ਵਿਖੇ ਰਹਿ ਰਿਹਾ ਹੈ। ਇਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਕਿਡਨੀ ਹਸਪਤਾਲ ਦੇ ਡਾ. ਰਾਹੁਲ ਸੂਦ 'ਤੇ ਹੋਈ ਫਾਇਰਿੰਗ ਦਾ ਮਾਮਲਾ ਟ੍ਰੇਸ, ਇਕ ਮੁਲਜ਼ਮ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e