ਭਾਜਪਾ ਦੇ ਸੁਵਿਧਾ ਕੈਂਪਾਂ ਨੂੰ ਰੋਕਣ ਲਈ ਨਿਮਿਸ਼ਾ ਮਹਿਤਾ ਨੂੰ ਕੀਤਾ ਘਰ ''ਚ ਨਜ਼ਰਬੰਦ

Thursday, Aug 21, 2025 - 07:05 PM (IST)

ਭਾਜਪਾ ਦੇ ਸੁਵਿਧਾ ਕੈਂਪਾਂ ਨੂੰ ਰੋਕਣ ਲਈ ਨਿਮਿਸ਼ਾ ਮਹਿਤਾ ਨੂੰ ਕੀਤਾ ਘਰ ''ਚ ਨਜ਼ਰਬੰਦ

ਗੜ੍ਹਸ਼ੰਕਰ- ਭਾਜਪਾ ਵੱਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਗੜ੍ਹਸ਼ੰਕਰ ਵਿਚ ਕੇਂਦਰ ਸਰਕਾਰ ਸਬੰਧੀ ਸਕੀਮਾਂ ਲੋਕਾਂ ਤੱਕ ਪਿੰਡ-ਪਿੰਡ ਪਹੁੰਚਾਉਣ ਦੇ ਟੀਚੇ ਨਾਲ ਲਗਾਏ ਜਾ ਰਹੇ ਸੁਵਿਧਾ ਕੈਂਪਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਲਸ ਭੇਜ ਕੇ ਅੱਜ ਰੋਕ ਲਗਾਈ ਗਈ ਅਤੇ ਇਸ ਤਹਿਤ ਹਲਕਾ ਗੜ੍ਹਸ਼ੰਕਰ ਇੰਚਾਰਜ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੂੰ ਗੜ੍ਹਸ਼ੰਕਰ ਪੁਲਸ ਵੱਲੋਂ ਉਨ੍ਹਾਂ ਦੇ ਘਰ ਵਿਚ ਹੀ ਨਜ਼ਰਬੰਦ ਕੀਤਾ ਗਿਆ।  

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਡੈਮ 'ਚ ਵਧਿਆ ਪਾਣੀ, ਇਨ੍ਹਾਂ ਪਿੰਡਾਂ ਲਈ ਵਧੀ ਮੁਸੀਬਤ

ਜ਼ਿਕਰਯੋਗ ਹੈ ਕਿ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਭਾਜਪਾ ਵਰਕਰਾਂ ਵੱਲੋਂ ਪਿਛਲੇ ਸਵਾ ਮਹੀਨੇ ਤੋਂ ਪਿੰਡ-ਪਿੰਡ ਜਾ ਕੇ ਸੁਵਿਧਾ ਕੈਂਪ ਲਗਾਏ ਜਾ ਰਹੇ ਸਨ, ਜਿੱਥੇ ਕੇਂਦਰ ਸਰਕਾਰ ਦੇ ਆਯੁਸ਼ਮਾਨ ਬੀਮਾ ਕਾਰਡ, ਈ-ਸ਼੍ਰਮ ਕਾਰਡ ਮੌਕੇ 'ਤੇ ਹੀ ਬਣਾ ਕੇ ਵੰਡੇ ਜਾ ਰਹੇ ਸਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਗ਼ਰੀਬਾਂ ਲਈ ਘਰਾਂ ਨੂੰ ਪੱਕੇ ਕਰਨ ਲਈ ਸ਼ੁਰੂ ਕੀਤੀ ਆਵਾਸ ਯੋਜਨਾ, ਟਾਇਲਟ ਯੋਜਨਾ, ਸਿਲਾਈ ਮਸ਼ੀਨਾਂ ਦੀ ਟੂਲਕਿਟ ਯੋਜਨਾ ਦੇ ਫਾਰਮ ਭਰਨ ਤੋਂ ਇਲਾਵਾ ਕਿਸਾਨਾਂ ਲਈ 6 ਹਜ਼ਾਰ ਰੁਪਏ ਸਲਾਨਾ ਵਾਲੀ ਪੀ. ਐੱਮ. ਕਿਸਾਨ ਸਨਮਾਨ ਨਿਧੀ ਦੀ ਈ-ਕੇ. ਵਾਈ. ਸੀ. ਮੌਕੇ 'ਤੇ ਹੀ ਕੀਤੀ ਜਾ ਰਹੀ ਸੀ, ਇਸ ਤੋਂ ਇਲਾਵਾ ਕਈ ਹੋਰ ਕੇਂਦਰੀ ਸਕੀਮਾਂ ਦਾ ਲਾਭ ਪਿੰਡਾਂ ਵਿਚ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਸੀ ਪਰ ਅੱਜ ਸਰਕਾਰ ਵੱਲੋਂ ਇਹ ਕੈਂਪ ਪੁਲਸ ਭੇਜ ਕੇ ਰੁਕਵਾ ਦਿੱਤੇ ਗਏ। 

PunjabKesari

ਇਹ ਵੀ ਪੜ੍ਹੋ: Uppal Farm ਵਾਲੀ ਕੁੜੀ ਦੀ Private Video Leak ਮਾਮਲੇ 'ਚ ਨਵਾਂ ਮੋੜ! ਹੋ ਗਿਆ ਵੱਡਾ ਐਕਸ਼ਨ

ਉਨ੍ਹਾਂ ਦੱਸਿਆ ਕਿ ਪਿੰਡ ਬਸਿਆਲਾ ਵਿਚ ਗੜ੍ਹਸ਼ੰਕਰ ਐੱਸ. ਐੱਚ. ਓ. ਨੇ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੈਂਪ ਵਾਲੀ ਜਗ੍ਹਾ 'ਤੇ ਜਾ ਕੇ ਤਾਲਾ ਲਗਵਾ ਦਿੱਤਾ ਗਿਆ ਜਦਕਿ ਕੈਂਪ ਕਿਸੇ ਦੀ ਨਿੱਜੀ ਜਗ੍ਹਾ 'ਤੇ ਆਯੋਜਿਤ ਕੀਤਾ ਜਾ ਰਿਹਾ ਸੀ ਅਤੇ ਆਪਣੇ ਘਰ ਦੇ ਵਿਚ ਪ੍ਰੋਗਰਾਮ ਕਰਨ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੁੰਦੀ ਪਰ ਇਜਾਜ਼ਤ ਦਾ ਬਹਾਨਾ ਲਗਾ ਕੇ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੰਦਰਾ ਲਗਵਾ ਦਿੱਤਾ ਗਿਆ।  ਇਸ ਤੋਂ ਬਾਅਦ ਕੈਂਪ ਨੂੰ ਚਾਲੂ ਕਰਵਾਉਣ ਲਈ ਨਿਮਿਸ਼ਾ ਮਹਿਤਾ ਦੀ ਰਿਹਾਇਸ਼ 'ਤੇ ਭਾਜਪਾ ਸਮਰਥਕ ਅਤੇ ਵਰਕਰ ਇਕੱਠੇ ਹੋਏ, ਇਸ ਦੌਰਾਨ ਅਜੇ ਬਸਿਆਲਾ ਜਾਣ ਦੀ ਉਨ੍ਹਾਂ ਵੱਲੋਂ ਤਿਆਰੀ ਹੀ ਕੀਤੀ ਗਈ ਸੀ ਕਿ ਡੀ. ਐੱਸ. ਪੀ. ਗੜ੍ਹਸ਼ੰਕਰ, ਐੱਸ. ਐੱਚ. ਓ. ਗੜ੍ਹਸ਼ੰਕਰ, ਚੌਥੀ ਇੰਚਾਰਜ ਸਮੁੰਦੜਾ, ਇਕ ਮਹਿਲਾ ਐੱਸ. ਆਈ. ਪੁਲਸ ਦੀ ਵੱਡੀ ਟੁਕੜੀ ਲੈ ਕੇ ਨਿਮਿਸ਼ਾ ਦੇ ਘਰ ਪਹੁੰਚ ਗਏ ਅਤੇ ਨਿਮਿਸ਼ਾ ਮਹਿਤਾ ਨੂੰ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ। 

ਇਹ ਵੀ ਪੜ੍ਹੋ: ਪਰਿਵਾਰ ਨਾਲ ਛੁੱਟੀਆਂ ਮਨਾਉਣ ਇੰਗਲੈਂਡ ਪਹੁੰਚੇ ਨਵਜੋਤ ਸਿੱਧੂ, ਮਸਤੀ ਕਰਦਿਆਂ ਦੀ ਵੀਡੀਓ ਕੀਤੀ ਸਾਂਝੀ

ਇਨ੍ਹਾਂ ਮੁਲਾਜ਼ਮਾਂ ਦੀ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਅਤੇ ਔਰੰਗਜ਼ੇਬੀ ਰਾਜ ਦਸਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਭਾਜਪਾ ਦੀ ਵੱਧਦੀ ਲੋਕਪ੍ਰਿਯਤਾ ਤੋਂ ਬੌਖਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਦਾ ਕੰਮ ਰੋਕਣ ਲਈ ਕੋਝੀਆਂ ਹਰਕਤਾਂ ਕਰ ਰਹੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਾਜਪਾ ਆਪਣੇ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਮੌਕੇ 'ਤੇ ਹੀ ਬੀਮਾ ਅਤੇ ਈ-ਸ਼੍ਰਮ ਕਾਰਡ ਬਣਾ ਕੇ ਦੇ ਰਹੀ ਸੀ, ਕਿਸਾਨਾਂ ਦੀ ਈ-ਕੇ. ਵੀ. ਆਈ. ਸੀ, ਕਰ ਰਹੀ ਸੀ ਅਤੇ ਹੋਰ ਕੇਂਦਰੀ ਸਕੀਮਾਂ ਦੇ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਲੋਕਾਂ ਦੇ ਫਾਰਮ ਭਰਵਾ ਰਹੀ ਸੀ ਪਰ ਆਮ ਆਦਮੀ ਪਾਰਟੀ ਦੀ ਸਕਕਾਰ ਨੇ ਇਨ੍ਹਾਂ ਕੈਂਪਾਂ 'ਤੇ ਰੋਕ ਲਗਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਲੋਕਾਂ ਨੂੰ ਸੁਵਿਧਾ ਮਿਲਣ ਦੇ ਵਿਰੁੱਧ ਹੈ ਅਤੇ ਗ਼ਰੀਬਾਂ ਦਾ ਭਲਾ ਹੁੰਦਾ ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ। 

ਨਿਮਿਸ਼ਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਲੋਕਾਂ ਨੂੰ ਇਹ ਜਵਾਬ ਦੇਣ ਕਿ ਉਨ੍ਹਾਂ ਨੂੰ ਮੁਫ਼ਤ ਵਿਚ ਮੋਦੀ ਸਰਕਾਰ ਦੀਆਂ ਲੋਕਾਂ ਤੱਕ ਸੁਵਿਧਾਵਾਂ ਪਹੁੰਚਣ ਬਾਰੇ ਆਖਿਰ ਕਿਉਂ ਤਕਲੀਫ਼ ਹੋ ਰਹੀ ਹੈ ਅਤੇ ਕਿਉਂ ਉਹ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਣ ਦੇਣ ਵਿਚ ਰੋੜੇ ਅਟਕਾ ਰਹੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਭਾਜਪਾ ਚੁੱਪ ਨਹੀਂ ਬੈਠੇਗੀ ਅਤੇ ਇਹ ਕੈਂਪ ਹਰ ਹੀਲੇ ਦੋਬਾਰਾ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਕੋਝੀ ਕਾਰਵਾਈ ਦੀ ਨਿਖੇਧੀ ਕਰਨ ਲਈ ਉਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਪਈ ਹੜ੍ਹਾਂ ਦੀ ਮਾਰ! ਹੋਈ ਭਾਰੀ ਤਬਾਹੀ, NDRF ਟੀਮਾਂ ਨੇ ਸਾਂਭਿਆ ਮੋਰਚਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News