ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਿਰਾਂ ''ਚ ਲੱਗੀਆਂ ਰੌਂਣਕਾਂ
Saturday, Aug 16, 2025 - 01:04 PM (IST)

ਟਾਂਡਾ (ਵਰਿੰਦਰ ਪੰਡਤ)- ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੱਜ ਟਾਂਡਾ ਇਲਾਕੇ ਦੇ ਵੱਖ-ਵੱਖ ਮੰਦਿਰਾਂ ਵਿੱਚ ਸਵੇਰ ਤੋਂ ਹੀ ਕ੍ਰਿਸ਼ਨ ਭਗਤਾਂ ਦੀ ਰੌਣਕ ਲੱਗਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਮੁਹੱਲਾ ਸਿੰਘਪੁਰਾ ਉੜਮੜ, ਸ੍ਰੀ ਮਹਾਦੇਵ ਮੰਦਿਰ,ਸ੍ਰੀ ਠਾਕੁਰ ਦੁਆਰਾ ਮੰਦਿਰ,ਸ਼ਿਵ ਮੰਦਿਰ ਰਮਾਈਨੀ, ਪੰਚ ਦੇ ਮੰਦਰ ਦੇ ਨਾਲ ਨਾਲ ਇਲਾਕੇ ਦੇ ਪਿੰਡਾਂ ਪਿੰਡ ਸਿਕਰੀ ਦੇ ਠਾਕੁਰ ਦੁਆਰਾ ਮੰਦਿਰ, ਪਿੰਡ ਝੱਜ ਬ੍ਰਾਹਮਣਾਂ ਦੇ ਮੰਦਿਰ, ਪਿੰਡ ਮਿਆਣੀ ਦੇ ਮੰਦਿਰ, ਪਿੰਡ ਜੌਹਲਾਂ ਦੇ ਮੰਦਿਰ, ਬੁੱਢੀ ਪਿੰਡ ਦੇ ਮੰਦਿਰ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ।
ਪਿੰਡ ਝੱਜ ਬ੍ਰਾਹਮਣਾਂ ਵਿਖੇ ਚੱਲ ਰਹੀ ਭਗਵਤ ਕਥਾ ਦੌਰਾਨ ਮਹੰਤ ਰਾਮ ਤੀਰਥ ਮਹਾਰਾਜ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਅੱਜ ਦੇਰ ਰਾਤ ਤੱਕ ਮੰਦਿਰਾਂ ਵਿੱਚ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ, ਲਿਸਟ 'ਚ ਵੇਖੋ ਪੂਰੇ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e