ਮਾਤਾ ਖੀਵੀ ਜੀ ਸੇਵਾ ਸੋਸਾਇਟੀ ਵੱਲੋਂ ਸਾਲਾਨਾ ਲੰਗਰ 18 ਤੋਂ

Friday, Mar 01, 2019 - 04:29 AM (IST)

ਮਾਤਾ ਖੀਵੀ ਜੀ ਸੇਵਾ ਸੋਸਾਇਟੀ ਵੱਲੋਂ ਸਾਲਾਨਾ ਲੰਗਰ 18 ਤੋਂ
ਹੁਸ਼ਿਆਰਪੁਰ (ਜਸਵਿੰਦਰਜੀਤ)-ਪਿੰਡ ਨੰਦਾਚੌਰ ਵਿਖੇ ਮਾਤਾ ਖੀਵੀ ਜੀ ਸੇਵਾ ਸੋਸਾਇਟੀ ਵੱਲੋਂ ਹੋਲਾ-ਮਹੱਲੇ ’ਤੇ ਸਾਲਾਨਾ ਪੰਜ ਰੋਜ਼ਾ ਲੰਗਰ ਲਾਇਆ ਜਾਵੇਗਾ। ਇਸ ਸਬੰਧੀ ਸੋਸਾਇਟੀ ਦੇ ਸਰਪ੍ਰਸਤ ਸ. ਸਤਨਾਮ ਸਿੰਘ ਦੁਬਈ ਵਾਲਿਆਂ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਗਡ਼੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸਡ਼ਕ ’ਤੇ ਸਥਿਤ ਕਲਗੀਧਰ ਗੁਰਮਤਿ ਵਿਦਿਆਲਾ ਕਾਨਪੁਰ ਖੂਹੀ ਵਿਖੇ 16ਵਾਂ ਸਾਲਾਨਾ ਲੰਗਰ 18 ਤੋਂ ਲੈ ਕੇ 22 ਮਾਰਚ ਤੱਕ ਦਿਨ-ਰਾਤ ਲਾਇਆ ਜਾ ਰਿਹਾ ਹੈ। ਇਸ ਸਾਲਾਨਾ ਲੰਗਰ ਸਬੰਧੀ ਰਾਸ਼ਨ ਦੀਆਂ ਟਰਾਲੀਆਂ ਅਤੇ ਹੋਰ ਖਾਣਯੋਗ ਸਮੱਗਰੀ 17 ਮਾਰਚ ਨੂੰ ਪਿੰਡ ਨੰਦਾਚੌਰ ਤੋਂ ਰਵਾਨਾ ਕੀਤੀ ਜਾਵੇਗੀ। ਸੋਸਾਇਟੀ ਵੱਲੋਂ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਾ ਆ ਸਕੇ। ਫੋਟੋ

Related News