ਅਣਪਛਾਤੇ ਵਾਹਨ ਦੀ ਲਪੇਟ ’ਚ ਆ ਕੇ ਐਕਟਿਵਾ ਸਵਾਰ ਵਿਦਿਆਰਥੀ ਜ਼ਖ਼ਮੀ

Friday, Feb 22, 2019 - 04:37 AM (IST)

ਅਣਪਛਾਤੇ ਵਾਹਨ ਦੀ ਲਪੇਟ ’ਚ ਆ ਕੇ ਐਕਟਿਵਾ ਸਵਾਰ ਵਿਦਿਆਰਥੀ ਜ਼ਖ਼ਮੀ
ਹੁਸ਼ਿਆਰਪੁਰ (ਅਮਰਿੰਦਰ)-ਪੁਰਹੀਰਾਂ ਬਾਈਪਾਸ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਕੇ ਐਕਟਿਵਾ ਸਵਾਰ ਸਕੂਲੀ ਵਿਦਿਆਰਥੀ ਸ਼ਿਵਾਂਸ਼ ਪੁੱਤਰ ਸੁਨੀਲ ਦੱਤ ਵਾਸੀ ਪੁਰਹੀਰਾਂ ਗੰਭੀਰ ਜ਼ਖ਼ਮੀ ਹੋ ਗਿਆ। ਕਰੀਬ ਅੱਧੇ ਘੰਟੇ ਤੱਕ ਸਡ਼ਕ ਕਿਨਾਰੇ ਜ਼ਖ਼ਮੀ ਹਾਲਤ ’ਚ ਤੜਫ ਰਹੇ ਸ਼ਿਵਾਂਸ਼ ਨੂੰ ਪੁਰਹੀਰਾਂ ਪਿੰਡ ਦੇ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਸ਼ਿਵਾਂਸ਼ ਦੇ ਸਿਰ ’ਚ ਡੂੰਘੀਆਂ ਸੱਟਾਂ ਲੱਗੀਆਂ ਹਨ। ਸਿਵਲ ਹਸਪਤਾਲ ’ਚ ਸ਼ਿਵਾਂਸ਼ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਿਵਾਂਸ਼ ਆਪਣੀ ਐਕਟਿਵਾ ’ਚ ਪੈਟਰੋਲ ਭਰਵਾਉਣ ਲਈ ਪੈਟਰੋਲ ਪੰਪ ’ਤੇ ਗਿਆ ਸੀ। ਰਸਤੇ ਵਿਚ ਅਚਾਨਕ ਕਿਸੇ ਬੇਕਾਬੂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

Related News