ਸੁਨਹਿਰੀ ਭਵਿੱਖ ਦੀ ਆਸ ''ਚ ਕੈਨੇਡਾ ਗਏ ਦੋ ਪੰਜਾਬੀਆਂ ਨਾਲ ਵਾਪਰਿਆ ਭਾਣਾ

Sunday, Jan 19, 2025 - 01:06 PM (IST)

ਸੁਨਹਿਰੀ ਭਵਿੱਖ ਦੀ ਆਸ ''ਚ ਕੈਨੇਡਾ ਗਏ ਦੋ ਪੰਜਾਬੀਆਂ ਨਾਲ ਵਾਪਰਿਆ ਭਾਣਾ

ਟੋਰਾਂਟੋ- ਚੰਗੇ ਭਵਿੱਖ ਦੀ ਆਸ ਵਿਚ ਪੰਜਾਬੀ ਨੌਜਵਾਨ ਅਕਸਰ ਪਰਿਵਾਰ ਛੱਡ ਕੇ ਵਿਦੇਸ਼ ਚਲੇ ਜਾਂਦੇ ਹਨ ਪਰ ਜ਼ਰੂਰੀ ਨਹੀਂ ਕਿ ਉਹ ਉੱਥੇ ਸਫਲ ਹੀ ਹੋਣ। ਹਾਲ ਹੀ ਵਿਚ ਖੁਸ਼ਹਾਲ ਹੋਣ ਦੇ ਆਸ ਲਈ ਕੈਨੇਡਾ ਆਏ ਪਰ ਮੌਤ ਦੇ ਮੂੰਹ ਵਿਚ ਜਾਣ ਵਾਲੇ ਪੰਜਾਬੀਆਂ ਦੀ ਸੂਚੀ ਵਿਚ ਦੋ ਨਾਂ ਹੋਰ ਜੁੜ ਗਏ। ਤਾਜ਼ਾ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੇ ਅਚਨਚੇਤ ਦੁਨੀਆ ਨੂੰ ਅਲਵਿਦਾ ਆਖ ਦਿਤਾ। 

ਵਰਕ ਪਰਮਿਟ ’ਤੇ ਆਇਆ ਸੀ ਸੰਦੀਪ ਸਿੰਘ 

PunjabKesari

ਕੈਲੇਡਨ ਦੀ ਸਿਮਰਪ੍ਰੀਤ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਸੰਦੀਪ ਸਿੰਘ ਆਪਣੇ ਪਿੱਛੇ ਪਤਨੀ, 10 ਸਾਲ ਦਾ ਬੇਟਾ ਅਤੇ ਦੋ ਹਫ਼ਤੇ ਦੀ ਬੇਟੀ ਛੱਡ ਗਿਆ ਹੈ। ਉਹ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ ਅਤੇ ਜ਼ਿੰਮੇਵਾਰੀਆਂ ਦਾ ਬੋਝ ਹੁਣ ਸੰਦੀਪ ਸਿੰਘ ਦੀ ਪਤਨੀ ’ਤੇ ਪੈ ਗਿਆ ਹੈ। ਸੰਦੀਪ ਸਿੰਘ ਦਾ ਅੰਤਿਮ ਸਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ ਅਤੇ ਬੇਟੇ ਨੂੰ ਕੈਨੇਡਾ ਸੱਦਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੂਬੇ 'ਚ ਬਰਫ਼ੀਲੇ ਤੂਫਾਨ ਦੀ ਚਿਤਾਵਨੀ, 21 ਜਨਵਰੀ ਨੂੰ ਸਕੂਲ ਬੰਦ

ਜਸਵਿੰਦਰ ਸਿੰਘ ਬਤੌਰ ਰਫ਼ਿਊਜੀ ਆਇਆ ਸੀ ਕੈਨੇਡਾ 

PunjabKesari

ਦੂਜੇ ਪਾਸੇ ਬਰੈਂਪਟਨ ਦੇ ਜਤਿਨ ਰਾਏ ਨੇ ਦੱਸਿਆ ਕਿ ਜਸਵਿੰਦਰ ਸਿੰਘ ਤਕਰੀਬਨ ਇਕ ਸਾਲ ਪਹਿਲਾਂ ਹੀ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਕੈਨੇਡਾ ਪੁੱਜਾ। ਮਾਹਿਲਪੁਰ ਤੋਂ ਬਤੌਰ ਰਫ਼ਿਊਜੀ ਕੈਨੇਡਾ ਪੁੱਜੇ ਜਸਵਿੰਦਰ ਸਿੰਘ ਦਾ ਕੋਈ ਨਜ਼ਦੀਕ ਪਰਿਵਾਰਕ ਮੈਂਬਰ ਇਥੇ ਮੌਜੂਦ ਨਹੀਂ। ਜਸਵਿੰਦਰ ਸਿੰਘ ਦੇ ਘਰ ਦੋ ਹਫ਼ਤੇ ਪਹਿਲਾਂ ਹੀ ਬੱਚੀ ਨੇ ਜਨਮ ਲਿਆ ਜਿਸ ਦੇ ਸਿਰ ਤੋਂ ਪਿਉ ਦਾ ਹੱਥ ਹਮੇਸ਼ਾ ਲਈ ਚੁੱਕਿਆ ਗਿਆ। ਮੌਜੂਦ ਸਮੇਂ ਵਿਚ ਦਰਪੇਸ਼ ਚੁਣੌਤੀਆਂ ਦਾ ਉਹ ਟਾਕਰਾ ਕਰ ਹੀ ਰਿਹਾ ਸੀ ਕਿ ਅਣਹੋਣੀ ਵਾਪਰ ਗਈ। ਪੰਜਾਬ ਰਹਿੰਦੇ ਪਰਿਵਾਰ ਕੋਲ ਐਨੇ ਆਰਥਿਕ ਸਾਧਨ ਨਹੀਂ ਕਿ ਉਹ ਕੈਨੇਡਾ ਆ ਸਕਣ ਅਤੇ ਭਾਈਚਾਰੇ ਵੱਲੋਂ ਉਸ ਦੀਆਂ ਅੰਤਮ ਰਸਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News