ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਨ ’ਚ ਅੜਿੱਕਾ ਬਣਨ ਵਾਲੇ 250 ਲੋਕਾਂ ਖ਼ਿਲਾਫ਼ ਕੇਸ ਦਰਜ
Monday, Jan 20, 2025 - 11:42 AM (IST)
ਗੜ੍ਹਸ਼ੰਕਰ (ਭਾਰਦਵਾਜ)-ਥਾਣਾ ਗੜ੍ਹਸ਼ੰਕਰ ਪੁਲਸ ਨੇ ਨਾਇਬ ਤਹਿਸੀਲਦਾਰ ਗੜ੍ਹਸ਼ੰਕਰ ਜਗਪਾਲ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਗਿੱਲ ਥਾਣਾ ਸਦਰ ਲੁਧਿਆਣਾ ਦੇ ਬਿਆਨ ਮੁਤਾਬਕ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਨ ਵਿਚ ਅੜਿੱਕਾ ਬਣਨ ਵਾਲੇ 250 ਮਰਦਾਂ ਤੇ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਬਾ ਅਦਾਲਤ ਗੁਰਸ਼ੇਰ ਸਿੰਘ ਐੱਸ. ਡੀ. ਜੇ. ਐੱਮ. ਗੜ੍ਹਸ਼ੰਕਰ ਵਲੋਂ ਇਕ ਕੇਸ ’ਚ ਦਿੱਤੇ ਹੁਕਮ ਮੁਤਾਬਕ ਅਮਨਦੀਪ ਸਿੰਘ ਰੰਧਾਵਾ ਵਾਸੀ 116 ਪੰਜਾਬ ਐਵੇਨਿਊ ਰਾਮਾ ਮੰਡੀ ਜਲੰਧਰ ਨੂੰ ਪਿੰਡ ਰਾਮਪੁਰ ਬਿਲੜੋ ਵਿਖੇ ਜ਼ਮੀਨ ਦਾ ਕਬਜ਼ਾ ਬੈਲਫ ਰਾਹੀਂ ਦਿਵਾਉਣ ਲਈ ਐੱਸ. ਐੱਚ. ਓ. ਬਲਜਿੰਦਰ ਸਿੰਘ, ਡੀ. ਐੱਸ. ਪੀ. ਗੜ੍ਹਸ਼ੰਕਰ ਜਸਪ੍ਰੀਤ ਸਿੰਘ ਅਤੇ ਐੱਸ. ਪੀ. ਮੇਜਰ ਸਿੰਘ ਹੁਸ਼ਿਆਰਪੁਰ ਸਣੇ ਪੁੱਜੇ ਸਨ।
ਇਹ ਵੀ ਪੜ੍ਹੋ : ਮਾਂ ਦੀ ਕੈਂਸਰ ਨਾਲ ਹੋਈ ਮੌਤ ਮਗਰੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ 300 ਕੈਂਸਰ ਮਰੀਜ਼ ਤੇ 3 ਹਸਪਤਾਲ ਲਏ ਗੋਦ
ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਕਰੀਬ 250 ਮਰਦ ਅਤੇ ਔਰਤਾਂ, ਜੋ ਗਲੀ ਅਤੇ ਘਰਾਂ ਦੀਆਂ ਛੱਤਾਂ ’ਤੇ ਸਨ, ਨੇ ਸਾਡਾ ਰਸਤਾ ਰੋਕਣ ਲਈ ਟਰਾਲੀਆਂ ਖੜ੍ਹੀਆਂ ਕੀਤੀਆਂ ਸਨ ਅਤੇ ਪੁਲਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਇੱਟਾ ਰੋੜੇ ਅਤੇ ਤੇਜ਼ਧਾਰ ਹਥਿਆਰ ਰੱਖੇ ਹੋਏ ਸਨ। ਇਨ੍ਹਾਂ ਲੋਕਾਂ ਨੇ ਸਾਨੂੰ ਕਬਜ਼ੇ ਵਾਲੀ ਜਗ੍ਹਾ ਜਾਣ ਤੋਂ ਰੋਕਿਆ ਅਤੇ ਪੁਲਸ ਪਾਰਟੀ ਨਾਲ ਧੱਕਾ-ਮੁੱਕੀ ਕਰਦਿਆਂ ਸਰਕਾਰੀ ਡਿਊਟੀ ਨਿਭਾਉਣ ’ਚ ਅੜਿੱਕਾ ਪਾਇਆ। ਕਾਰਵਾਈ ਕਰਦੇ ਹੋਏ ਥਾਣਾ ਗੜ੍ਹਸ਼ੰਕਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਸਾਵਧਾਨ, 26 ਜਨਵਰੀ ਤੋਂ ਘਰ-ਘਰ ਪਹੁੰਚਣਗੇ ਚਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e