ਚੋਰੀ ਦੀ ਕਾਰ ਸਮੇਤ ਚੋਰ ਗ੍ਰਿਫ਼ਤਾਰ
Sunday, Jan 19, 2025 - 07:10 PM (IST)
ਦਸੂਹਾ (ਝਾਵਰ)- ਦਸੂਹਾ ਪੁਲਸ ਵੱਲੋਂ ਚੋਰੀ ਦੀ ਕਾਰ ਸਣੇ ਇਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਜੱਗਾ ਰਾਮ ਨੇ ਦੱਸਿਆ ਕਿ ਉਹ ਦਸੂਹਾ ਹੁਸ਼ਿਆਰਪੁਰ ਚੁੰਗੀ 'ਤੇ ਪੁਲਸ ਪਾਰਟੀ ਸਮੇਤ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਅਤੇ ਇਕ ਕਾਰ ਇੰਡੀਕਾ ਨੂੰ ਚੈੱਕ ਕੀਤਾ ਗਿਆ ਤਾਂ ਇਸ ਕਾਰ ਦਾ ਡਰਾਈਵਰ ਕੋਈ ਵੀ ਇਸ ਕਾਰ ਦੇ ਕਾਗਜ਼ ਪੇਸ਼ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ
ਜਦੋਂ ਅਸੀਂ ਐਪ ਰਾਹੀਂ ਚੈੱਕ ਕੀਤਾ ਤਾਂ ਇਹ ਕਾਰ ਚੋਰੀ ਦੀ ਪਾਈ ਗਈ। ਉਨਾਂ ਦੱਸਿਆ ਕਿ ਇਸ ਕਾਰ ਡਰਾਈਵਰ ਦੀ ਪਛਾਣ ਹਰਦੀਪ ਸਿੰਘ ਦੀਪੂ ਪੁੱਤਰ ਜਸਵੀਰ ਸਿੰਘ ਨਿਵਾਸੀ ਇਹੀਆਣਾ ਵਜੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਵਿਰੁੱਧ ਵੱਖ-ਵੱਖ 24 ਕੇਸ ਵੱਖ-ਵੱਖ ਥਾਣਿਆਂ ਵਿੱਚ ਵੀ ਕੇਸ ਦਰਜ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜਾਰੀ Alert ਵਿਚਾਲੇ ਮੌਸਮ ਵਿਭਾਗ ਦੀ ਵੱਡੀ ਅਪਡੇਟ, ਜਾਣੋ ਕਦੋਂ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e