ਚਾਈਨਾ ਡੋਰ ਨਾਲ ਬੱਚਾ ਜ਼ਖ਼ਮੀ, 4 ਟਾਂਕੇ ਲੱਗੇ
Friday, Jan 17, 2025 - 07:19 PM (IST)
ਦਸੂਹਾ (ਝਾਵਰ)-ਆਰਮੀ ਗਰਾਊਂਡ ਦਸੂਹਾ ਵਿਖੇ ਪਤੰਗ ਉਡਾਉਂਦੇ ਸਮੇਂ ਇਕ 13 ਸਾਲਾ ਬੱਚਾ ਕਿਸ਼ੋਰ ਪੁੱਤਰ ਮੰਟੂ ਭਗਤ ਵਾਸੀ ਮੁਹੱਲਾ ਗਊਸ਼ਾਲਾ ਦਸੂਹਾ ਦੇ ਗੱਲ ਥੱਲੇ ਕਿਸੇ ਹੋਰ ਦੀ ਚਾਈਨਾ ਡੋਰ ਫਿਰ ਗਈ, ਜਿਸ ਨਾਲ ਉਹ ਲਹੂ-ਲੁਹਾਣ ਹੋ ਗਿਆ। ਉਸ ਨੂੰ ਤੁਰੰਤ ਉਸ ਦੇ ਸਾਥੀਆਂ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਸ ਦੇ 4 ਟਾਂਕੇ ਲੱਗੇ ਹੋਏ ਹਨ। ਸਿਵਲ ਹਸਪਤਾਲ ਦਸੂਹਾ ਦੇ ਐੱਸ. ਐੱਮ. ਓ. ਡਾ. ਮਨਮੋਹਣ ਸਿੰਘ ਨੇ ਦੱਸਿਆ ਕਿ ਬੱਚੇ ਦੀ ਹਾਲਤ ਬਿਲਕੁੱਲ ਸਥਿਰ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਹੋਰ ਜਾਣਕਾਰੀ ਅਨੁਸਾਰ ਦਸੂਹਾ ਸ਼ਹਿਰ ਵਿਚ ਚਾਈਨਾ ਡੋਰ ਕਾਰਨ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ। ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e