ਚੋਰਾਂ ਨੇ ਅੱਡਾ ਕਲੋਆ ’ਚ ਬਣਾਇਆ ਦੋ ਦੁਕਾਨਾਂ ਨੂੰ ਨਿਸ਼ਾਨਾ, ਨਕਦੀ ਤੇ ਸਾਮਾਨ ਚੋਰੀ

Friday, Feb 22, 2019 - 04:36 AM (IST)

ਚੋਰਾਂ ਨੇ ਅੱਡਾ ਕਲੋਆ ’ਚ ਬਣਾਇਆ ਦੋ ਦੁਕਾਨਾਂ ਨੂੰ ਨਿਸ਼ਾਨਾ, ਨਕਦੀ ਤੇ ਸਾਮਾਨ ਚੋਰੀ
ਹੁਸ਼ਿਆਰਪੁਰ (ਪੰਡਿਤ, ਮੋਮੀ, ਸ਼ਰਮਾ)-ਚੋਰਾਂ ਨੇ ਬੀਤੀ ਰਾਤ ਅੱਡਾ ਕਲੋਆ ’ਤੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਪਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਝਾਂਵਾ ਦੀ ਰੈਡੀਮੇਡ ਕੱਪਡ਼ਿਆਂ ਦੀ ਦੁਕਾਨ ਦਾ ਸ਼ਟਰ ਤੋਡ਼ ਕੇ ਚੋਰੀ ਕੀਤੀ। ਦੁਕਾਨਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਬਾਰਿਸ਼ ਹੋਣ ਕਾਰਨ ਉਹ ਲਗਭਗ 10 ਹਜ਼ਾਰ ਦੀ ਨਕਦੀ ਦੁਕਾਨ ਦੇ ਗੱਲੇ ’ਚ ਛੱਡ ਕੇ ਗਿਆ ਸੀ। ਉਸ ਨੇ ਦੱਸਿਆ ਕਿ ਨਕਦੀ ਦੇ ਨਾਲ-ਨਾਲ ਚੋਰ ਦੁਕਾਨ ’ਚੋਂ ਹਜ਼ਾਰਾਂ ਰੁਪਏ ਦੇ ਰੈਡੀਮੇਡ ਕੱਪਡ਼ੇ ਚੋਰੀ ਕਰ ਕੇ ਲੈ ਗਏ। ਇਸੇ ਤਰ੍ਹਾਂ ਚੋਰਾਂ ਨੇ ਅੱਡੇ ਵਿਚ ਸ਼ਕੁੰਤਲਾ ਦੇਵੀ ਨਿਵਾਸੀ ਲਿਤਰਾ ਦੀ ਭਗਤ ਸਵੀਟ ਸ਼ਾਪ ’ਚੋਂ ਲਗਭਗ 4 ਹਜ਼ਾਰ ਰੁਪਏ, 2 ਗੈਸ ਸਿਲੰਡਰ, ਮਠਿਆਈਆਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ।

Related News