ਚੋਰਾਂ ਵੱਲੋਂ ਟਰਾਲਾ ਚੋਰੀ ਕੀਤੇ ਜਾਣ ਕਾਰਨ ਲੋਕਾਂ ’ਚ ਡਰ ਦਾ ਮਾਹੌਲ

Thursday, Jan 23, 2025 - 06:22 PM (IST)

ਚੋਰਾਂ ਵੱਲੋਂ ਟਰਾਲਾ ਚੋਰੀ ਕੀਤੇ ਜਾਣ ਕਾਰਨ ਲੋਕਾਂ ’ਚ ਡਰ ਦਾ ਮਾਹੌਲ

ਹਾਜੀਪੁਰ (ਜੋਸ਼ੀ): ਇਲਾਕੇ 'ਚ ਆਏ ਦਿਨ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਨੂੰ ਲੈ ਕੇ ਇਲਾਕੇ ਦੇ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ । ਪਿਛਲੇ ਹਫ਼ਤੇ ਪਿੰਡ ਬੇਲਾ ਸਰਿਆਣਾਂ ਵਿਖੇ ਹੋਏ ਮੇਲੇ 'ਚ ਇੱਕ ਅਤੇ ਪਿੰਡ ਸਿਬੋਚੱਕ ਦੇ ਕਬੱਡੀ ਟੂਰਨਾਮੈਂਟ ’ਚ ਦੋ ਮੋਟਰਸਾਇਕਲ ਚੋਰੀ ਹੋਣ ਨਾਲ ਪਿੰਡਾਂ ’ਚ ਡਰ ਦਾ ਮਹੌਲ ਪੈਦਾ ਹੋ ਗਿਆ ਸੀ ਤੇ ਅੱਜ ਚੋਰਾਂ ਵਲੋਂ ਹਾਜੀਪੁਰ ਤੋਂ ਇੱਕ ਟਰਾਲਾ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਇਸ ਸੰਬੰਧ ’ਚ ਜਾਣਕਾਰੀ ਦਿੰਦੇ ਟਰਾਲੇ ਦੇ ਮਾਲਕ ਵਰਿੰਦਰ ਕੁਮਾਰ ਬੱਬੂ ਪੁੱਤਰ ਸੋਹਣ ਲਾਲ ਵਾਸੀ ਹਾਜੀਪੁਰ ਨੇ ਦਸਿਆ ਹੈ ਕਿ ਮੈਂ ਕਿਲਾ ਕਲੋਨੀ ਦੇ ਲਾਗੇ ਆਪਣੀ ਮੋਟਰ ’ਤੇ ਟਰਾਲਾ ਖੜ੍ਹਾ ਕੀਤਾ ਸੀ, ਜਿਸ ਨੂੰ ਰਾਤ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ । ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾਂ ਦੀ ਲਿਖਤ ਸੂਚਨਾਂ ਹਾਜੀਪੁਰ ਪੁਲਸ ਨੂੰ ਦੇ ਦਿੱਤੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ I ਉਨ੍ਹਾਂ ਐੱਸ.ਐੱਸ.ਪੀ. ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਇਲਕੇ 'ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਟਰਾਲੇ ਨੂੰ ਲੱਭਣ ਦੇ ਹਾਜੀਪੁਰ ਪੁਲਸ ਨੂੰ ਸਖ਼ਤ ਹੁਕਮ ਜਾਰੀ ਕਰੇ ।


author

Shivani Bassan

Content Editor

Related News