ਸੋਸਾਇਟੀ ਨੇ ਕਰਵਾਏ ਲੋਡ਼ਵੰਦ ਲਡ਼ਕੀਆਂ ਦੇ ਆਨੰਦ ਕਾਰਜ
Friday, Feb 22, 2019 - 04:36 AM (IST)
ਹੁਸ਼ਿਆਰਪੁਰ (ਅਰੋਡ਼ਾ)-ਗੁਰੂ ਨਾਨਕ ਮਿਸ਼ਨਰੀ ਸੇਵਾ ਸੋਸਾਇਟੀ ਸੈਲਾ ਖੁਰਦ ਵੱਲੋਂ ਪਿੰਡ ਪੋਸੀ ਵਿਖੇ 15 ਸਮîੂਹਿਕ ਆਨੰਦ ਕਾਰਜ ’ਚ ਸੁਭਾਗੇ ਜੋਡ਼ਿਆਂ ਦੇ ਆਨੰਦ ਕਾਰਜ ਕਰਵਾਏ ਗਏ। ਸੋਸਾਇਟੀ ਦੇ ਜਨ. ਸਕੱਤਰ ਤਰਸੇਮ ਸਿੰਘ ਜੱਸੋਵਾਲ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਹਰੇਕ ਜੋਡ਼ੇ ਨੂੰ 70 ਹਜ਼ਾਰ ਰੁਪਏ ਦਾ ਘਰੇਲੂ ਜ਼ਰੂਰੀ ਸਾਮਾਨ ਦਿੱਤਾ ਗਿਆ। ਸੋਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸਹੋਤਾ, ਤਰਸੇਮ ਸਿੰਘ ਜੱਸੋਵਾਲ ਜਨ. ਸਕੱਤਰ, ਬਲਦੇਵ ਸਿੰਘ ਮਾਹਿਲਪੁਰੀ ਖਜ਼ਾਨਚੀ, ਪਰਮਜੀਤ ਸਿੰਘ ਪੱਦੀ, ਅੰਮ੍ਰਿਤਪਾਲ ਸਿੰਘ, ਜੀਤ ਸਿੰਘ ਪੋਸੀ, ਪਲਵਿੰਦਰ ਸਿੰਘ ਸਹੋਤਾ, ਬਲਬੀਰ ਸਿੰਘ, ਸਤਨਾਮ ਸਿੰਘ ਸਹੋਤਾ, ਗੁਰਵਿੰਦਰ ਸਿੰਘ, ਜੋਗਾ ਸਿੰਘ ਤੋਂ ਇਲਾਵਾ ਇਲਾਕੇ ਦੇ ਅਵਤਾਰ ਸਿੰਘ ਪੋਸੀ, ਠੇਕੇਦਾਰ ਜਗਜੀਤ ਸਿੰਘ, ਜਸਵੰਤ ਸਿੰਘ ਸੀਹਰਾ, ਸਤਵੀਰ ਸਿੰਘ, ਸ਼ਰਨਜੀਤ ਸਿੰਘ, ਜੀਵਨ ਕੁਮਾਰ, ਜਸਵੰਤ ਸਿੰਘ, ਹਰਭਜਨ ਸਿੰਘ, ਰਮਨ ਸਿੰਘ, ਕੁਲਵਿੰਦਰ ਬਿੱਟੂ, ਪਰਮਜੀਤ ਖਾਲਸਾ, ਪਰਮਿੰਦਰ ਸਿੰਘ, ਜਸਵੀਰ ਸਿੰਘ ਤੇ ਐੱਨ.ਆਰ.ਆਈ. ਗੁਰਮੇਲ ਸਿੰਘ ਪੰਜੋਡ਼ਾ, ਗੁਰਮੇਲ ਸਿੰਘ ਕੁੱਕਡ਼ਾ, ਜਸਵਿੰਦਰ ਸਿੰਘ ਸਹੋਤਾ, ਪਲਵਿੰਦਰ ਸਿੰਘ ਸਹੋਤਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।