ਕਾਲੇਵਾਲ ਭਗਤਾਂ ਨੇ ਮਹਿੰਗਰੋਵਾਲ ਨੂੰ 3-1 ਨਾਲ ਹਰਾਇਆ
Friday, Feb 08, 2019 - 05:06 AM (IST)

ਹੁਸ਼ਿਆਰਪੁਰ (ਜਸਵੀਰ)-ਐੱਨ.ਆਰ.ਆਈ. ਅਤੇ ਯੂਨਾਈਟਿਡ ਯੂਥ ਸਪੋਰਟਸ ਕਲੱਬ ਬਾਹੋਵਾਲ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਜੋਸ਼ੋ-ਖਰੋਸ਼ ਨਾਲ ਜਰਨੈਲ ਮੂਲ੍ਹਾ ਸਿੰਘ ਯਾਦਗਾਰੀ ਸਟੇਡੀਅਮ ਬਾਹੋਵਾਲ ਵਿਖੇ ਸ਼ੁਰੂ ਹੋਇਆ। ਅੱਜ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਉਪਰੰਤ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਬੀਬੀ ਗੁਰਮੀਤ ਕੌਰ ਨੇ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਵਧੀਆ ਖੇਡ ਖੇਡਣ ਲਈ ਪ੍ਰੇਰਿਤ ਕੀਤਾ। ਜਦਕਿ ਸਮਾਗਮ ਦੀ ਪ੍ਰਧਾਨਗੀ ਸਤਿੰਦਰ ਕੌਰ ਕੈਨੇਡਾ, ਸੁਖਜੀਵਨ ਕੌਰ, ਸਾਬਕਾ ਸਰਪੰਚ ਅਸ਼ੋਕ ਸੰਧੂ, ਸਾਬਕਾ ਸਰਪੰਚ ਸੂਰਜ ਸਿੰਘ, ਮਨੋਹਰ ਸਿੰਘ ਬੈਂਸ, ਪ੍ਰਧਾਨ ਸੁਖਵਿੰਦਰ ਸਿੰਘ ਕਾਲਾ, ਭਗੀਰਥ ਸਿੰਘ, ਠੇਕੇਦਾਰ ਪਰਮਜੀਤ ਸਿੰਘ ਕੁਲਥਮ, ਠੇਕੇਦਾਰ ਬਲਵੰਤ ਸਿੰਘ ਢਾਡਾ ਨੇ ਕੀਤੀ। ਇਸ ਮੌਕੇ ਦਲਜੀਤ ਸਿੰਘ ਦੀਚਾ, ਗੁਰਦੀਪ ਸਿੰਘ, ਕੁਲਤਾਰ ਸਿੰਘ, ਇਕਬਾਲ ਸਿੰਘ ਪਾਲਾ, ਗੁਰਚਰਨ ਸਿੰਘ, ਮਨੀ, ਅਵਤਾਰ ਸਿੰਘ ਤਾਰ, ਮੋਹਣ ਸਿੰਘ, ਗਗਨਦੀਪ ਸਿੰਘ ਬੈਂਸ, ਰਮਨਦੀਪ ਸਿੰਘ ਇਟਲੀ, ਜੋਗਿੰਦਰ ਸੰਧੂ, ਮਨਜੀਤ ਸਿੰਘ ਬਿੱਲਾ, ਹਰਜਿੰਦਰ ਸਿੰਘ ਕਲਕੱਤੇ ਵਾਲੇ, ਗੁਰਚਰਨ ਰਾਣਾ, ਕਰਮ ਸਿੰਘ, ਅਜਮੇਰ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ ਵਿਰਕ, ਠੇਕੇਦਾਰ ਸੋਢੀ, ਅਰਵਿੰਦ ਕੁਮਾਰ, ਕੁਮੈਂਟੇਟਰ ਅਵਤਾਰ ਸਿੰਘ ਤਾਰੀ ਆਦਿ ਭਾਰੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ। ਖੇਡੇ ਗਏ ਮੈਚਾਂ ਦੇ ਨਤੀਜੇ ਉਦਘਾਟਨੀ ਮੈਚ ਪਿੰਡ ਮਹਿੰਗਰੋਵਾਲ ਤੇ ਕਾਲੇਵਾਲ ਭਗਤਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਕਾਲੇਵਾਲ ਭਗਤਾਂ ਦੀ ਟੀਮ ਨੇ 3-1 ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਹੋਰ ਖੇਡੇ ਗਏ ਮੈਚਾਂ ’ਚ ਮਾਹਿਲਪੁਰ ਦੀ ਟੀਮ ਨੇ ਬਘਾਣੇ ਨੂੰ 1-0 ਨਾਲ, ਜਗਤਪੁਰ ਨੇ ਚੰਦੇਲੀ ਨੂੰ 2-0 ਨਾਲ ਅਤੇ ਗੋਹਗਡ਼ੋਂ ਨੇ ਗਡ਼੍ਹਸ਼ੰਕਰ ਨੂੰ ਪੈਨਲਟੀ ਕਿੱਕ ਦੁਆਰਾ 5-4 ਦੇ ਫਰਕ ਨਾਲ ਹਰਾ ਕੇ ਅਗਲੇ ਗੇਡ਼ ਵਿਚ ਪ੍ਰਵੇਸ਼ ਕੀਤਾ।