ਪ੍ਰਵਾਸੀ ਭਾਰਤੀ ਵੱਲੋਂ ਸਕੂਲ ਨੂੰ 150 ਲੀਟਰ ਦਾ ਵਾਟਰ ਕੂਲਰ ਭੇਟ
Wednesday, Feb 06, 2019 - 04:58 AM (IST)

ਹੁਸ਼ਿਆਰਪੁਰ (ਝਾਵਰ)-ਡੀ. ਏ. ਵੀ. ਸੀਨੀ. ਸੈਕੰਡਰੀ ਸਕੂਲ ਦਸੂਹਾ ਵਿਖੇ ਇਕ ਸਮਾਗਮ ਸਕੂਲ ਕਮੇਟੀ ਦੇ ਮੈਨੇਜਰ ਐਡਵੋਕੇਟ ਵਿਜੇ ਕੁਮਾਰ ਬੱਸੀ ਦੀ ਅਗਵਾਈ ’ਚ ਕੀਤਾ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪ੍ਰਵਾਸੀ ਭਾਰਤੀ ਰਮੇਸ਼ ਕੁਮਾਰ ਬੱਧਣ ਸ਼ਾਮਲ ਹੋਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਗੁਪਤਾ, ਸਕੱਤਰ ਓਮਕਾਰ ਰੱਲ੍ਹਣ, ਸੁਮਿਤ ਚੋਪਡ਼ਾ, ਅਮਰ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ, ਨੀਰਜ ਵਰਮਾ, ਕੁਲਦੀਪ ਸਿੰਘ, ਹਰਜੀਤ ਸਿੰਘ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਰਮੇਸ਼ ਕੁਮਾਰ ਬੱਧਣ ਨੇ ਕਿਹਾ ਕਿ ਉਹ ਵੀ ਇਸੇ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਸਕੂਲ ਵਿਚ ਖੇਡਾਂ ਦੌਰਾਨ ਮੈਡਲ ਵੀ ਪ੍ਰਾਪਤ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਸਕੂਲ ਨੂੰ 150 ਲੀਟਰ ਦਾ ਵਾਟਰ ਕੂਲਰ ਭੇਟ ਕੀਤਾ। ਸਮਾਗਮ ਵਿਚ ਸਕੂਲ ਕਮੇਟੀ ਦੇ ਮੈਨੇਜਰ ਐਡਵੋਕੇਟ ਵਿਜੇ ਕੁਮਾਰ ਬੱਸੀ ਨੇ ਮੁੱਖ ਮਹਿਮਾਨ ਤੇ ਆਏ ਹੋਏ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।