ਗਰੀਬ ਵਰਗ ਨੂੰ ਸਰਕਾਰਾਂ ਨੇ ਹਮੇਸ਼ਾ ਗ੍ਰਾਂਟਾਂ ’ਚ ਹੀ ਉਲਝਾਈ ਰੱਖਿਆ : ਠੇਕੇਦਾਰ, ਅਹੀਰ

Wednesday, Jan 30, 2019 - 10:20 AM (IST)

ਗਰੀਬ ਵਰਗ ਨੂੰ ਸਰਕਾਰਾਂ ਨੇ ਹਮੇਸ਼ਾ ਗ੍ਰਾਂਟਾਂ ’ਚ ਹੀ ਉਲਝਾਈ ਰੱਖਿਆ : ਠੇਕੇਦਾਰ, ਅਹੀਰ
ਹੁਸ਼ਿਆਰਪੁਰ (ਜਸਵਿੰਦਰਜੀਤ)-ਦੇਸ਼ ਅੰਦਰ ਬਣੀਆਂ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਦੇ ਸਰਕਾਰਾਂ ਨੇ ਗਰੀਬ ਵਰਗ ਨੂੰ ਗਲੀਆਂ-ਨਾਲੀਆਂ ਲਈ ਸਰਕਾਰੀ ਗ੍ਰਾਂਟਾਂ, ਜੰਞਘਰਾਂ, ਮਕਾਨਾਂ ਦੀਆਂ ਛੱਤਾਂ ਅਤੇ ਸ਼ਮਸ਼ਾਨਘਾਟਾਂ ਦੀਆਂ ਚਾਰਦੀਵਾਰੀਆਂ ਦੀਆਂ ਉਸਾਰੀਆਂ ਵਿਚ ਹੀ ਉਲਝਾਈ ਰੱਖਿਆ ਹੈ। ਸਰਕਾਰਾਂ ਨੇ ਰੋਜ਼ਗਾਰ ਤੇ ਨੌਕਰੀਆਂ ਦੇਣ ਦੀ ਬਜਾਏ ਗਰੀਬ ਜਨਤਾ ਨੂੰ ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਚੱਕੀ ਵਿਚ ਪੀਸ ਦਿੱਤਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਸਪਾ ਦੇ ਜ਼ੋਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ 7 ਦਹਾਕੇ ਪਹਿਲਾਂ 26 ਜਨਵਰੀ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਲਿਖਿਆ ਮਹਾਨ ਸੰਵਿਧਾਨ ਲਾਗੂ ਹੋਇਆ ਸੀ, ਜਿਸ ਤੋਂ ਬਾਅਦ ਦੇਸ਼ ਅੰਦਰ ਸਮਾਨਤਾ, ਬਰਾਬਰਤਾ ਅਤੇ ਗਰੀਬ-ਅਮੀਰ ਵਿਚਲਾ ਪਾਡ਼ਾ ਖਤਮ ਹੋਣਾ ਚਾਹੀਦਾ ਸੀ ਪਰ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਬਣੀਆਂ ਰਜਵਾਡ਼ਾਸ਼ਾਹੀ, ਭ੍ਰਿਸ਼ਟ ਅਤੇ ਸਾਮੰਤਵਾਦੀ ਸਰਕਾਰਾਂ ਨੇ ਗਰੀਬ ਨੂੰ ਹੋਰ ਗਰੀਬ ਅਤੇ ਅਮੀਰ ਨੂੰ ਹੋਰ ਅਮੀਰ ਬਣਾ ਦਿੱਤਾ। ਆਗੂਆਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਜਿੰਨਾ ਸਮਾਜਕ, ਆਰਥਕ ਅਤੇ ਜਿਸਮਾਨੀ ਸ਼ੋਸ਼ਣ ਮੋਦੀ ਸਰਕਾਰ ਸਮੇਂ ਭਾਰਤ ਦੀ ਗਰੀਬ ਜਨਤਾ ਦਾ ਹੋਇਆ ਹੈ, ਇੰਨਾ ਕਾਂਗਰਸ ਦੇ ਲਗਭਗ 50 ਸਾਲਾਂ ਦੇ ਸ਼ਾਸਨ ਦੌਰਾਨ ਵੀ ਨਹੀਂ ਹੋਇਆ ਹੋਣਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਦੀਆਂ ਚੋਣਾਂ ’ਚ ਬਸਪਾ ਭਾਰੀ ਜਿੱਤ ਦਰਜ ਕਰ ਕੇ ਇਕ ਨਵਾਂ ਇਤਿਹਾਸ ਸਿਰਜੇਗੀ। ਫੋਟੋ

Related News