ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

Saturday, May 01, 2021 - 10:08 AM (IST)

ਜਲੰਧਰ (ਮਹੇਸ਼)-ਹੁਸ਼ਿਆਰਪੁਰ ਵਾਸੀ 39 ਸਾਲ ਦੇ ਇਕ ਨੌਜਵਾਨ ਵੱਲੋਂ ਜਲੰਧਰ ਆ ਕੇ ਕੈਂਟ-ਚਹੇੜੂ ਰੇਲਵੇ ਟ੍ਰੈਕ ’ਤੇ ਖੜ੍ਹੇ ਹੋ ਕੇ ਖ਼ੁਦ ਨੂੰ ਅੱਗ ਲਾ ਲਈ। ਰੇਲਵੇ ਪੁਲਸ ਚੌਕੀ (ਜੀ. ਆਰ. ਪੀ.) ਜਲੰਧਰ ਕੈਂਟ ਦੇ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਰਾਜ ਪੁੱਤਰ ਕੁਲਦੀਪ ਰਾਜ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਨੇੜੇ ਆਈ. ਟੀ. ਆਈ. ਕਾਲਜ, ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ। ਚੌਕੀ ਮੁਖੀ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਰਾਜ ਨੇ ਇਲੈਕਟ੍ਰਿਕ ਦਾ ਡਿਪਲੋਮਾ ਕੀਤਾ ਹੋਇਆ ਸੀ ਅਤੇ ਉਹ ਪਹਿਲਾਂ ਜਲੰਧਰ ਵਿਚ 8 ਸਾਲ ਬੈਸਟ ਪ੍ਰਾਈਜ਼ ਵਿਚ ਨੌਕਰੀ ਕਰਦਾ ਸੀ ਅਤੇ ਪਿਛਲੇ ਇਕ ਸਾਲ ਤੋਂ ਉਹ ਮੈਟਰੋ ਅੰਮ੍ਰਿਤਸਰ ਵਿਚ ਸੀ। ਉਹ ਵਿਆਹੁਤਾ ਸੀ ਅਤੇ ਪਤਨੀ ਤੋਂ ਇਲਾਵਾ ਉਸ ਦਾ 9 ਸਾਲ ਦਾ ਇਕ ਬੇਟਾ ਅਤੇ 3 ਸਾਲ ਦੀ ਬੇਟੀ ਹੈ। 

ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)

ਰੇਲਵੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਸੰਦੀਪ ਰਾਜ ਦੇ ਭਰਾ ਕਿਰਨਦੀਪ ਰਾਜ ਅਤੇ ਸਾਲੇ ਦੀਪਕ ਕੁਮਾਰ ਨੇ ਦੱਸਿਆ ਕਿ ਸੰਦੀਪ ਬੀਮਾਰੀ ਦੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਸੀ, ਜਿਸ ਕਾਰਨ ਉਹ ਜ਼ਿਆਦਾ ਤਣਾਅ ਵਿਚ ਰਹਿਣ ਲੱਗਾ ਸੀ। ਭਰਾ ਕਿਰਨਦੀਪ ਰਾਜ ਨੇ ਦੱਸਿਆ ਕਿ 28 ਅਪ੍ਰੈਲ ਦੀ ਸਵੇਰ ਨੂੰ ਬਿਨਾਂ ਕਿਸੇ ਨੂੰ ਕੁਝ ਦੱਸੇ ਘਰੋਂ ਚਲਾ ਗਿਆ ਸੀ। ਉਸੇ ਦਿਨ ਸ਼ਾਮ ਨੂੰ ਉਸ ਨੇ ਫੋਨ ’ਤੇ ਦੱਸਿਆ ਕਿ ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਕੋਲ ਹੈ। ਉਹ ਤੁਰੰਤ ਉਥੇ ਪੁੱਜੇ ਤਾਂ ਵੇਖਿਆ ਕਿ ਬੈਸਟ ਪ੍ਰਾਈਜ਼ ਨੇੜੇ ਕਿਲੋਮੀਟਰ ਨੰ. 424/23-25 ਰੇਲਵੇ ਸਟੇਸ਼ਨ ਜਲੰਧਰ ਕੈਂਟ-ਚਹੇੜੂ ’ਤੇ ਅੱਗ ਦੀ ਲਪੇਟ ਵਿਚ ਮਿਲਿਆ ਅਤੇ ਕਾਫ਼ੀ ਜ਼ਿਆਦਾ ਸੜ ਚੁੱਕਿਆ ਸੀ। 

ਇਹ ਵੀ ਪੜ੍ਹੋ : ਜਲੰਧਰ ’ਚ ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਮਿਲੀ ਇਜਾਜ਼ਤ, ਪੜ੍ਹੋ ਨਵੇਂ ਆਦੇਸ਼

ਉਹ ਉਸ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਲੈ ਗਏ ਜਿਥੇ ਉਸ ਦੀ ਹਾਲਤ ਨਾਜ਼ੁਕ ਨੂੰ ਵੇਖਦੇ ਹੋਏ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਚੌਕੀ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਕਿਰਨਦੀਪ ਰਾਜ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਸੰਦੀਪ ਰਾਜ ਦਾ ਡੀ. ਐੱਮ. ਸੀ. ਲੁਧਿਆਣਾ ਤੋਂ ਹੀ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ।

ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News