2 ਘਰਵਾਲਿਆਂ ਨੂੰ ਛੱਡ ਲੁੱਟ-ਖੋਹ ਕਰਨ ਵਾਲੀ ਔਰਤ ਪ੍ਰੇਮੀ ਸਣੇ ਗਿ੍ਫਤਾਰ

12/10/2019 5:28:53 PM

ਹੁਸ਼ਿਆਰਪੁਰ - 2 ਘਰਵਾਲਿਆਂ ਨੂੰ ਛੱਡ ਪ੍ਰੇਮੀ ਨਾਲ ਰਹਿ ਰਹੀ ਲੁੱਟ-ਖੋਹ ਕਰਨ ਵਾਲੀ ਔਰਤ ਨੂੰ ਪੁਲਸ ਨੇ ਉਸ ਦੇ ਪ੍ਰੇਮੀ ਸਣੇ ਗਿ੍ਫਤਾਰ ਕਰ ਲਿਆ। ਧੋਬੀ ਘਾਟ ਵਾਲੇ ਇਲਾਕੇ ਤੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਰਾਜਵਿੰਦਰ ਕੌਰ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੇ ਉਕਤ ਲੋਕਾਂ ਨੂੰ ਕਾਬੂ ਕਰਨ ਲਈ ਨਾਕੇਬੰਦੀ ਕੀਤੀ ਹੋਈ ਸੀ। ਲੁੱਟ-ਖੋਹਾਂ ਕਰਨ ਵਾਲੀ ਔਰਤ ਆਪਣੇ ਪ੍ਰੇਮੀ ਨਾਲ ਮੋਟਰਸਾਈਕਲ ’ਤੇ ਸਾਵਰ ਹੋ ਕੇ ਆ ਰਹੀ ਰਹੀ ਸੀ, ਜਿਨ੍ਹਾਂ ਨੂੰ ਪੁਲਸ ਨੇ ਰੋਕ ਲਿਆ।  

ਨਾਕੇ ਦੌਰਾਨ ਬਾਈਕ ਦੇ ਕਾਗਜ਼ ਨਾ ਦਿਖਾਉਣ ਕਾਰਨ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕਰ ਲਿਆ ਕਿ ਉਨ੍ਹਾਂ ਨੇ ਇਹ ਬਾਈਕ ਹਰਿਆਣਾ ਤੋਂ ਚੋਰੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ 2 ਹੋਰ ਥਾਵਾਂ ’ਤੇ ਕੀਤੀ ਲੁੱਟ-ਖੋਹ ਨੂੰ ਵੀ ਕਬੂਲ ਕਰ ਲਿਆ, ਜਿਸ ਦੇ ਆਧਾਰ ’ਤੇ ਪੁਲਸ ਵਲੋਂ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

This news is Edited By rajwinder kaur