ਸਕੂਲ ’ਚ ਡੂਮਣਾ ਮੱਖੀ ਨੇ ਮਚਾਇਆ ਕਹਿਰ, 15 ਕੁੜੀਆਂ ਨੂੰ ਡੰਗਿਆ (ਵੀਡੀਓ)

Friday, Aug 30, 2019 - 09:58 AM (IST)

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੇ ਤਲਵਾੜਾ ਸ਼ਹਿਰ ਵਿਚ ਪੈਂਦੇ ਸਰਕਾਰੀ ਕੁੜੀਆਂ ਵਾਲੇ ਸਕੂਲ ਵਿਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਡੂਮਣਾ ਮੱਖੀਆਂ ਦਾ ਝੂੰਡ ਸਕੂਲ ਵਿਚ ਦਾਖਲ ਹੋ ਗਿਆ ਤੇ ਉਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੜਨ ਲੱਗਾ। ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਪੀੜਤਾਂ ਨੂੰ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ।

ਸਕੂਲ ਦੀ ਪਿ੍ਰੰਸੀਪਲ ਨੇ ਦੱਸਿਆ ਕਿ ਕਰੀਬ 15 ਬੱਚਿਆਂ ਨੂੰ ਡੂਮਣਾ ਮੱਖੀ ਨੇ ਡੰਗ ਮਾਰਿਆ ਹੈ ਤੇ ਹਸਪਤਾਲ ਵਿਚ ਇਲਾਜ ਤੋਂ ਬਾਅਦ ਸਾਰਿਆਂ ਦੀ ਹਾਲਤ ਠੀਕ ਹੈ। ਹਸਪਤਾਲ ਵਿਚ ਤਾਇਨਾਤ ਡਾਕਟਰ ਅਮਰਜੀਤ ਸਿੰਘ ਨੇ ਵੀ ਸਾਰੇ ਬੱਚਿਆਂ ਦੀ ਸੁਰੱਖਿਅਤ ਹੋਣ ਦੀ ਗੱਲ ਆਖੀ ਹੈ।


author

cherry

Content Editor

Related News