ਕੁੰਵਰ ਵਿਜੇ ਪ੍ਰਤਾਪ ਦੇ ਹੱਕ ''ਚ ਨਿੱਤਰੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ
Thursday, Apr 11, 2019 - 04:45 PM (IST)
ਹੁਸ਼ਿਆਰਪੁਰ (ਅਮਰੀਕ) : ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਕਮਿਸ਼ਨ ਨੂੰ ਲਿਖੇ ਪੱਤਰ, ਜਿਸ ਵਿਚ ਐੱਸ.ਆਈ.ਟੀ. ਮੈਂਬਰ ਦੀਆਂ ਸੇਵਾਵਾਂ ਤੋਂ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੂੰ ਮੁਕਤ ਕਰਨ ਦੇ ਫੈਸਲੇ 'ਤੇ ਮੁੜ ਵਿਚਾਰ ਦੀ ਗੁਜਾਰਿਸ਼ ਕੀਤੀ ਹੈ, ਦਾ ਸਰਮਥਨ ਕਰਦੇ ਹੋਏ ਕਿਹਾ ਦੀ ਚੋਣ ਕਮਿਸ਼ਨ ਨੂੰ ਇਕ ਵਾਰ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਈਮਾਨਦਾਰ ਇਨਸਾਨ ਹਨ ਅਤੇ ਪੂਰੀ ਈਮਾਨਦਾਰੀ ਨਾਲ ਜਾਂਚ ਕਰ ਰਹੇ ਸਨ। ਉਥੇ ਹੀ ਉਨ੍ਹਾਂ ਕਿਹਾ ਦੀ ਸਿਰਫ ਅਕਾਲੀ ਦਲ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਉਨ੍ਹਾਂ ਦਾ ਸਮਰਥਨ ਕਰ ਰਹੀਆਂ ਸਨ ਅਤੇ ਉਨ੍ਹਾਂ ਦੀ ਜਾਂਚ ਤੋਂ ਖੁਸ਼ ਸਨ।
ਇਸ ਦੌਰਾਨ ਉਨ੍ਹਾਂ ਨੇ ਜਲਿਆਂਵਾਲਾ ਬਾਗ ਹਤਿਆਕਾਂਡ 'ਤੇ ਬ੍ਰਿਟੇਨ ਵੱਲੋਂ ਦੁੱਖ ਜਤਾਉਣ ਪਰ ਮੁਆਫੀ ਨਾ ਮੰਗਣ 'ਤੇ ਕਿਹਾ ਕਿ ਬ੍ਰਿਟੇਨ ਨੇ ਦੁੱਖ ਤਾਂ ਪ੍ਰਗਟ ਕੀਤਾ ਹੈ ਪਰ ਉਨ੍ਹਾਂ ਨੂੰ ਮੁਆਫ਼ੀ ਵੀ ਮੰਗਣੀ ਚਾਹੀਦੀ ਸੀ, ਕਿਉਂਕਿ ਕਈ ਬੇਕਸੂਰ ਲੋਕਾਂ ਨੂੰ ਇਸ ਗੋਲੀ ਕਾਂਡ ਵਿਚ ਆਪਣੀ ਜਾਨ ਗਵਾਉਣੀ ਪਈ ਸੀ।