ਗੁੰਡਾਗਰਦੀ ਦਾ ਨੰਗਾ ਨਾਚ, ਅੱਧੀ ਦਰਜਨ ਤੋਂ ਵੱਧ ਮੋਟਰਸਾਈਕਲ ਸਾੜੇ, ਘਰਾਂ ਦਾ ਸਾਮਾਨ ਵੀ ਕੀਤਾ ਤਹਿਸ-ਨਹਿਸ

Thursday, Aug 10, 2023 - 10:15 PM (IST)

ਗੁੰਡਾਗਰਦੀ ਦਾ ਨੰਗਾ ਨਾਚ, ਅੱਧੀ ਦਰਜਨ ਤੋਂ ਵੱਧ ਮੋਟਰਸਾਈਕਲ ਸਾੜੇ, ਘਰਾਂ ਦਾ ਸਾਮਾਨ ਵੀ ਕੀਤਾ ਤਹਿਸ-ਨਹਿਸ

ਝਬਾਲ (ਨਰਿੰਦਰ) : ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਬੀਤੀ ਰਾਤ 2 ਧੜਿਆਂ ਦੀ ਹੋਈ ਲੜਾਈ 'ਚ ਜਿੱਥੇ ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਦੋਪਹੀਆ ਵਾਹਨਾਂ ਦੇ ਸਾੜੇ ਜਾਣ ਅਤੇ ਤੋੜਭੰਨ ਕਰਨ ਤੋਂ ਇਲਾਵਾ ਨਕਦੀ ਅਤੇ ਗਹਿਣੇ ਲੁੱਟ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਜਬੀਰ ਸਿੰਘ ਪੁੱਤਰ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਮਾਣੋਚਾਹਲ ਭੱਠੇ 'ਤੇ ਕੰਮ ਕਰਦਾ ਹੈ ਤੇ ਉਸ ਦੀ ਮਾਤਾ ਪ੍ਰੀਤਮ ਕੌਰ ਤੇ ਭਰਾ ਸੋਨਾ ਸਿੰਘ, ਸਵ. ਸਰਬਜੀਤ ਸਿੰਘ ਦੇ ਬੱਚੇ ਜੋਬਨਜੀਤ ਸਿੰਘ ਤੇ ਅਰਸ਼ਦੀਪ ਸਿੰਘ ਤੇ ਜਸਬੀਰ ਸਿੰਘ, ਲਖਬੀਰ ਸਿੰਘ ਜੋ ਕਿ ਸਾਰੇ ਭੱਠਿਆਂ 'ਤੇ ਕੰਮ ਕਰਦੇ ਹਨ, ਇੱਥੇ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਰਹਿੰਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਭਾਸ਼ਣ ਦਿੰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

PunjabKesari

ਕੁਝ ਦਿਨ ਪਹਿਲਾਂ ਹੀ ਪਿੰਡ ਦੇ ਹੀ ਕੁਝ ਲੋਕਾਂ ਨਾਲ ਇਨ੍ਹਾਂ ਦੇ ਪਰਿਵਾਰ ਦਾ ਝਗੜਾ ਹੋਇਆ ਸੀ। ਇਨ੍ਹਾਂ ਹੀ ਲੋਕਾਂ ਨੇ ਸਾਡੇ ਪਰਿਵਾਰ ਦੇ 4 ਜੀਆਂ ਨੂੰ ਸੱਟਾਂ ਮਾਰੀਆਂ ਸਨ, ਜਿਨ੍ਹਾਂ 'ਚ ਸੋਨਾ ਸਿੰਘ, ਅਰਸ਼ਦੀਪ ਸਿੰਘ, ਸਿਮਰਨ ਕੌਰ ਤੇ ਲਖਬੀਰ ਸਿੰਘ ਜ਼ਖ਼ਮੀ ਹੋਏ ਸਨ। ਇਸ ਸਬੰਧੀ ਪੁਲਸ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਤੇ ਮੈਡੀਕਲ ਲੀਗਲ ਰਿਪੋਰਟ ਵੀ ਥਾਣੇ ਪੁੱਜੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਦੁਬਾਰਾ ਇਨ੍ਹਾਂ ਨੇ ਗੁੰਡਾਗਰਦੀ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਲੋਕਾਂ ਨੇ ਜਿੱਥੇ ਘਰੇਲੂ ਸਾਮਾਨ ਪੱਖੇ, ਫਰਿੱਜਾਂ ਤੇ ਬੂਹੇ-ਬਾਰੀਆਂ ਤੋੜ ਦਿੱਤੇ ਤੇ ਉਨ੍ਹਾਂ ਦੇ ਘਰ ਆਏ ਰਿਸ਼ਤੇਦਾਰਾਂ ਦੇ 3 ਮੋਟਰਸਾਈਕਲ ਸਾੜ ਦਿੱਤੇ ਤੇ ਬਾਕੀ 4 ਐਕਟਿਵਾ ਸਮੇਤ ਮੋਟਰਸਾਈਕਲਾਂ ਦੀ ਬੁਰੀ ਤਰ੍ਹਾਂ ਤੋੜਭੰਨ ਕੀਤੀ।

ਇਹ ਵੀ ਪੜ੍ਹੋ : PSTCL ਦੀ ਇਕ ਹੋਰ ਵੱਡੀ ਪ੍ਰਾਪਤੀ, 160 MVA 220-66 KV ਟਰਾਂਸਫਾਰਮਰ 16 ਦਿਨਾਂ 'ਚ ਕੀਤਾ ਚਾਲੂ

PunjabKesari

ਅਸੀਂ ਅੰਦਰ ਕਮਰੇ 'ਚ ਵੜ ਕੇ ਜਾਨ ਬਚਾਈ। ਹਮਲਾਵਰਾਂ ਦੇ ਸਿਰ 'ਤੇ ਇੰਨਾ ਜਨੂੰਨ ਸੀ ਕਿ ਸਾਨੂੰ ਮਾਰਨ ਲਈ ਇਕ ਕਮਰੇ ਦਾ ਬੂਹਾ ਵੀ ਤੋੜ ਦਿੱਤਾ ਤੇ ਦੂਸਰੇ ਕਮਰੇ ਦੀ ਕੰਧ ਪਾੜਨ ਤੱਕ ਵੀ ਗਏ। ਗੁੰਡੇ ਬਾਹਰ ਲੱਗੇ ਮੋਟਰਸਾਈਕਲ ਸਾੜ ਕੇ ਭੰਗੜਾ ਪਾਉਂਦੇ ਰਹੇ। ਉਨ੍ਹਾਂ ਦੇ ਪਰਿਵਾਰ ਤੇ ਬੱਚਿਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੀਤੀ ਰਾਤ ਵਾਰ-ਵਾਰ ਫੋਨ ਕਰਨ 'ਤੇ ਪੁਲਸ ਨੇ ਆ ਕੇ ਸਾਨੂੰ ਬਾਹਰ ਕੱਢਿਆ ਤੇ ਸਾਡੀ ਜਾਨ ਬਚਾਈ। ਜ਼ਿਕਰਯੋਗ ਹੈ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਗੁੰਡਾਗਰਦੀ ਦਾ ਇਹ ਨੰਗਾ ਨਾਚ ਹੋਇਆ‌। ਇਸ ਸਬੰਧੀ ਐੱਸਐੱਚਓ ਗੁਰਚਰਨ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਜਾਂਚ ਕਰਨ ਉਪਰੰਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News