ਧਰਮਕੋਟ: ਕੋਰੋਨਾ ਖਿਲਾਫ ਲੜਾਈ ਲੜ ਰਹੇ ਫਰੰਟ ਲਾਈਨ ਦੇ ਯੋਧਿਆਂ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਨਮਾਨ

05/20/2020 12:15:52 PM

ਧਰਮਕੋਟ (ਸਤੀਸ਼): ਕੋਰੋਨਾ ਮਹਾਮਾਰੀ ਦੌਰਾਨ ਇਸ ਖਿਲਾਫ ਫਰੰਟ ਲਾਈਨ ਤੇ ਹੋ ਕੇ ਲੜਾਈ ਲੜ ਰਹੇ ਪੁਲਸ ਪ੍ਰਸ਼ਾਸਨ ਦੇ ਯੋਧਿਆਂ ਦਾ ਅੱਜ ਧਰਮਕੋਟ ਸ਼ਹਿਰ ਦੇ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ। ਉਗਰਸੈਨ ਨੌਹਰੀਆ ਪ੍ਰਧਾਨ ਦੁਸਹਿਰਾ ਕਮੇਟੀ ਧਰਮਕੋਟ ਪ੍ਰਧਾਨ ਯੋਗ ਸੰਸਥਾਨ ਧਰਮਕੋਟ, ਪ੍ਰਮੁੱਖ ਅਹੁਦੇਦਾਰ ਅਗਰਵਾਲ ਸਭਾ ਧਰਮਕੋਟ, ਪ੍ਰਮੁੱਖ ਅਹੁਦੇਦਾਰ ਹਰੀਨਾਮ ਸੰਕੀਰਤਨ ਮੰਡਲ ਧਰਮਕੋਟ, ਉੱਘੇ ਸਮਾਜ ਸੇਵੀ ਧਰਮਕੋਟ ਦੀ ਅਗਵਾਈ ’ਚ ਅੱਜ ਕੋਰੋਨਾ ਮਹਾਮਾਰੀ ਦੌਰਾਨ ਧਰਮਕੋਟ ਸ਼ਹਿਰ ਅੰਦਰ ਸ਼ਹਿਰ ਨਿਵਾਸੀਆਂ ਨੂੰ ਕੋਰੋਨਾ ਜਿਹੀ ਮਹਾਮਾਰੀ ਤੋਂ ਬਚਾਉਣ ਅਤੇ ਸ਼ਹਿਰ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਯਾਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਧਰਮਕੋਟ ,ਬਲਰਾਜ ਮੋਹਨ ਥਾਣਾ ਮੁਖੀ ਧਰਮਕੋਟ ਦਾ ਅਤੇ ਪੁਲਸ ਪ੍ਰਸ਼ਾਸਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮੁੱਚੇ ਬਾਜ਼ਾਰ ਅੰਦਰ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਦੁਕਾਨਦਾਰਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ।

ਇਹ ਵੀ ਪੜ੍ਹੋ:  ਸ਼ੱਕੀ ਪਤਨੀ ਕਰ ਰਹੀ ਸੀ ਸਬ-ਇੰਸਪੈਕਟਰ ਪਤੀ ਦੀ ਜਾਸੂਸੀ, ਫਿਰ ਮੌਕੇ ’ਤੇ ਹੋਇਆ ਹਾਈਵੋਲਟੇਜ ਡਰਾਮਾ

ਇਸ ਮੌਕੇ ਬੋਲਦਿਆਂ ਉਗਰ ਸੈਨ ਨੌਹਰੀਆ ਨੇ ਕਿਹਾ ਕਿ ਮਾਣਯੋਗ ਡੀ.ਐੱਸ.ਪੀ. ਯਾਦਵਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਧਰਮਕੋਟ ਪੁਲਸ ਵਲੋਂ ਇਸ ਕੋਰੋਨਾ ਮਹਾਮਾਰੀ ਦੌਰਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਪੁਲਸ ਪ੍ਰਸ਼ਾਸਨ ਨੇ ਇਸ ਦੌਰਾਨ ਆਪਣਾ ਰੋਲ ਬਾਖੂਬੀ ਨਿਭਾਇਆ ਉਥੇ ਹੀ ਸ਼ਹਿਰ ਨਿਵਾਸੀਆਂ ਨੂੰ ਇਸ ਬੀਮਾਰੀ ਖਿਲਾਫ ਸਮੇਂ-ਸਮੇਂ ਤੇ ਜਾਗਰੂਕ ਕਰਕੇ ਉਨ੍ਹਾਂ ਨੂੰ ਸੁਚੇਤ ਵੀ ਕੀਤਾ ਹੈ, ਜਿਸ ਸਦਕਾ ਅੱਜ ਇਨ੍ਹਾਂ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ ਕਰਕੇ ਸਾਡੇ ਮਨ ਨੂੰ ਅਥਾਹ ਖੁਸ਼ੀ ਪ੍ਰਾਪਤ ਹੋ ਰਹੀ ਹੈ ਪਰ ਇਸ ਸਨਮਾਨ ਦੇ ਇਹ ਸਹੀ ਤੌਰ ’ਤੇ ਹੱਕਦਾਰ ਹਨ, ਉੱਥੇ ਹੀ ਬੋਲਦਿਆਂ ਯਾਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਧਰਮਕੋਟ ਨੇ ਕਿਹਾ ਕਿ ਸਾਡਾ ਜੋ ਫਰਜ ਬਣਦਾ ਸੀ ਅਸੀਂ ਉਹ ਅਦਾ ਕੀਤਾ ਹੈ ਅਤੇ ਨਾਗਰਿਕਾਂ ਦੀ ਹਿਫਾਜ਼ਤ ਕਰਨਾ ਪੁਲਸ ਦਾ ਮੁੱਢਲਾ ਫਰਜ਼ ਹੈ। ਅਸੀਂ ਧੰਨਵਾਦੀ ਹਾਂ ਸਮੁੱਚੇ ਸ਼ਹਿਰ ਨਿਵਾਸੀਆਂ ਦੇ ਜਿਨ੍ਹਾਂ ਨੇ ਇਸ ਮਹਾਮਾਰੀ ਦੌਰਾਨ ਪੁਲਸ ਪ੍ਰਸ਼ਾਸਨ ਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ ਅਤੇ ਸ਼ਹਿਰ ਨਿਵਾਸੀਆਂ ਪ੍ਰਧਾਨ ਉਗਰਸੈਨ ਨੌਹਰੀਆ ਵਲੋਂ ਦਿੱਤੇ ਗਏ ਮਾਣ-ਸਨਮਾਨ ਦੇ ਅਸੀਂ ਸਦਾ ਰਿਣੀ ਰਹਾਂਗੇ। ਇਨ੍ਹਾਂ ਵੱਲੋਂ ਦਿੱਤਾ ਮਾਣ ਸਨਮਾਨ ਸਾਨੂੰ ਸਾਡੇ ਫਰਜ਼ਾਂ ਪ੍ਰਤੀ ਹੋਰ ਵੀ ਜਾਗਰੂਕ ਕਰੇਗਾ। ਇਸ ਮੌਕੇ ਤੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਸਲ ਧਰਮਕੋਟ , ਅਸ਼ੋਕ ਕੁਮਾਰ ਨੌਹਰੀਆ ,ਨਿਸ਼ਾਂਤ ਨੌਹਰੀਆ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਧਰਮਕੋਟ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀ ਹਾਜ਼ਰ ਸਨ।


Shyna

Content Editor

Related News