ਪੰਚਕੂਲਾ ਪੁਲਸ ਦਾ ਦਾਅਵਾ ਬਠਿੰਡਾ 'ਚ ਰਹਿ ਰਹੀ ਸੀ ਹਨੀਪ੍ਰੀਤ
Wednesday, Oct 04, 2017 - 12:02 AM (IST)

ਪੰਚਕੂਲਾ— ਪੰਚਕੂਲਾ ਤੋਂ ਅੱਜ ਦੁਪਹਿਰ ਸਮੇਂ ਪੁਲਸ ਵਲੋਂ ਹਿਰਾਸਤ 'ਚ ਲਈ ਗਈ ਹਨੀਪ੍ਰੀਤ ਇੰਸਾਂ ਤੋਂ ਹਰਿਆਣਾ ਪੁਲਸ ਵੱਲੋਂ ਪੁੱਛਗਿੱਛ ਕੀਤੀ ਗਈ। ਪੰਚਕੂਲਾ ਪੁਲਸ ਕਮਿਸ਼ਨਰ ਏ.ਐੱਸ. ਚਾਵਲਾ ਨੇ ਦਾਅਵਾ ਕੀਤਾ ਹੈ ਕਿ 25 ਅਗਸਤ ਤੋਂ ਲਾਪਤਾ ਚੱਲ ਰਹੀ ਹਨੀਪ੍ਰੀਤ ਬਠਿੰਡਾ ਇਲਾਕੇ 'ਚ ਰਹਿ ਰਹੀ ਸੀ। ਹਨੀਪ੍ਰੀਤ ਦੇ ਨਾਲ ਹਿਰਾਸਤ 'ਚ ਲਈ ਗਈ ਔਰਤ ਡੇਰਾ ਪ੍ਰੇਮੀ ਸੁਖਦੀਪ ਕੌਰ ਸੀ ਜੋ ਕਿ ਡੇਰੇ ਨਾਲ ਕਾਫੀ ਦੇਰ ਤੋਂ ਜੁੜੀ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸੁਖਦੀਪ ਕੌਰ ਡੇਰਾ ਮੁਖੀ ਨੂੰ ਸਜ਼ਾ ਹੋਣ ਤੋਂ ਪਹਿਲਾ ਡੇਰੇ 'ਚ ਹੀ ਰਹਿ ਰਹੀ ਸੀ ਤੇ ਡੇਰਾ ਮੁਖੀ ਨੂੰ ਸਜ਼ਾ ਹੋਣ ਤੋਂ ਬਾਅਦ ਜਦੋਂ ਹਨੀਪ੍ਰੀਤ ਗਾਇਬ ਹੋਈ ਤਾਂ ਸੁਖਦੀਪ ਕੌਰ ਹੀ ਉਸ ਨੂੰ ਆਪਣੇ ਨਾਲ ਲੈ ਗਈ ਸੀ। ਦਰਅਸਲ ਸੁਖਦੀਪ ਕੌਰ ਦਾ ਇਕ ਘਰ ਬਠਿੰਡਾ 'ਚ ਸੀ, ਜਿਥੇ ਉਹ ਹਨੀਪ੍ਰੀਤ ਦੇ ਨਾਲ ਰਹਿ ਰਹੀ ਸੀ।