ਫਿਰ ਵਧ ਸਕਦੀਆਂ ਹਨ ਹਨੀਪ੍ਰੀਤ ਦੀਆਂ ਮੁਸ਼ਕਿਲਾਂ, ਵਿਪਾਸਨਾ ਬਣ ਸਕਦੀ ਹੈ ਡੇਰੇ ਦੀ ਉਤਰਾਧਿਕਾਰੀ!

10/16/2017 9:33:36 AM

ਚੰਡੀਗੜ੍ਹ — ਰਾਮ ਰਹੀਮ ਦੀ ਖਾਸ ਰਾਜ਼ਦਾਰ ਹਨੀਪ੍ਰੀਤ ਦੀਆਂ ਮੁਸ਼ਕਿਲਾਂ ਇਕ ਵਾਰ ਮੁੜ ਵੱਧ ਸਕਦੀਆਂ ਹਨ। ਡੇਰਾ ਸਿਰਸਾ ਵਿਚ ਸਰਚ ਤੋਂ ਬਾਅਦ ਮਿਲੇ ਦੋ ਲੈਪਟਾਪਾਂ ਨੂੰ ਬੋਰਿਆਂ ਵਿਚ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਮਧੂਬਨ ਸਾਈਬਰ ਕ੍ਰਾਈਮ ਦੀਆਂ ਟੀਮਾਂ ਅਧਿਐਨ ਕਰਕੇ ਡਾਟਾ ਰਿਕਵਰੀ ਕਰਨ ਵਿਚ ਲੱਗੀਆਂ ਹਨ। ਪੁਲਸ ਇਨ੍ਹਾਂ ਦੀਆਂ ਫਾਈਲਾਂ ਰਿਕਵਰ ਕਰ ਕੇ ਰਾਜ਼ ਜਾਣਨ ਵਿਚ ਲੱਗੀ ਹੈ। ਹਨੀਪ੍ਰੀਤ ਦੇ 3 ਬੈਗ, ਜ਼ਰੂਰੀ ਦਸਤਾਵੇਜ਼ਾਂ ਵਿਚ ਬਾਬਾ ਦੀਆਂ 10 ਫਰਮਾਂ ਤੋਂ ਇਲਾਵਾ ਬੇਨਾਮੀ ਕੰਪਨੀਆਂ ਦੇ ਕਾਲੇ ਧੰਦਿਆਂ ਦੀ ਸੂਚੀ ਹੈ। ਇਸ ਦੇ ਨਾਲ ਹੀ ਰਾਮ ਰਹੀਮ ਦੀਆਂ ਕੰਪਨੀਆਂ, ਉਨ੍ਹਾਂ ਦੇ ਡਾਇਰੈਕਟਰਾਂ ਤੇ ਸੰਚਾਲਕਾਂ ਉਤੇ ਵੀ ਪੁਲਸ ਤੇ ਈ. ਡੀ. ਦਾ ਸ਼ਿਕੰਜਾ ਕੱਸਣਾ ਸੁਭਾਵਿਕ ਹੈ।
ਵਿਪਾਸਨਾ ਬਣ ਸਕਦੀ ਹੈ ਡੇਰੇ ਦੀ ਉਤਰਾਧਿਕਾਰੀ!
ਰਾਮ ਰਹੀਮ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ (35) ਨੂੰ ਉਸ ਦੇ ਅਗਲੇ ਉਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਹੈ, ਉਥੇ ਹੀ ਡੇਰਾ ਸਮਰਥਕਾਂ ਦੀ ਹਮਦਰਦੀ ਤੇ ਰਾਮ ਰਹੀਮ ਦੇ ਪਰਿਵਾਰ ਦਾ ਸਮਰਥਣ ਵੀ ਵਿਪਾਸਨਾ ਦੇ ਪੱਖ ਵਿਚ ਹੈ। ਪੰਚਕੂਲਾ ਹਿੰਸਾ ਮਾਮਲੇ ਵਿਚ ਵੀ ਵਿਪਾਸਨਾ ਖਿਲਾਫ ਪੁਲਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਲੱਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਪਾਸਨਾ ਦੇ ਉਤਰਾਧਿਕਾਰੀ ਬਣਨ ਨੂੰ ਚੁਨੌਤੀ ਹਨੀਪ੍ਰੀਤ ਦੇ ਸਕਦੀ ਹੈ। ਇਹ ਵੀ ਡੇਰਾ ਮੁਖੀ 'ਤੇ ਡਿਪੈਂਡ ਕਰਦਾ ਹੈ।


Related News