ਇਨ੍ਹਾਂ ਸ਼ਹਿਰਾਂ 'ਚ ਜਾ ਸਕਦੀ ਹੈ ਹਨੀਪ੍ਰੀਤ, ਪੁਲਸ ਨੇ ਹਰ ਟਿਕਾਣੇ 'ਤੇ ਲਾਇਆ ਸਖ਼ਤ ਪਹਿਰਾ

09/02/2017 3:53:44 AM

ਪੰਚਕੂਲਾ— ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਦੇ 2-3 ਦਿਨ ਤੋਂ ਐਨ. ਸੀ. ਆਰ. 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ। ਜਿਸ ਦੌਰਾਨ ਸ਼ੁੱਕਰਵਾਰ ਦੇਰ ਰਾਤ ਨੂੰ ਹਰਿਆਣਾ ਪੁਲਸ ਨੇ ਗੁਰੂਗ੍ਰਾਮ 'ਚ ਛਾਪੇਮਾਰੀ ਕੀਤੀ ਸੀ ਪਰ ਹਨੀਪ੍ਰੀਤ ਉਥੇ ਮੌਜੂਦ ਨਹੀਂ ਸੀ।  
ਹਰਿਆਣਾ ਪੁਲਸ ਵਲੋਂ ਲੁਕਆਊਟ ਨੋਟਿਸ ਜ਼ਾਰੀ ਕਰਨ ਤੋਂ ਬਾਅਦ ਹਨੀਪ੍ਰੀਤ ਦੇ ਤਮਾਮ ਟਿਕਾਣਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਹਨੀਪ੍ਰੀਤ ਇਕ ਫਿਲਮ ਅਦਾਕਾਰ ਵੀ ਹੈ, ਇਸ ਲਈ ਉਹ ਮੇਕਅੱਪ ਅਤੇ ਰੂਪ ਬਦਲ ਕੇ ਵਿਦੇਸ਼ ਜਾ ਸਕਦੀ ਹੈ। ਉਸ ਦੇ ਨੇਪਾਲ ਭੱਜਣ ਦੀ ਜ਼ਿਆਦਾ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਨੇਪਾਲ 'ਚ ਗੁਰਮੀਤ ਦੇ ਕਾਫੀ ਜ਼ਿਆਦਾ ਗਿਣਤੀ 'ਚ ਸਮਰਥਕ ਅਤੇ ਸਪਰੰਕ ਹਨ, ਜਿਨ੍ਹਾਂ ਨੂੰ ਹਨੀਪ੍ਰੀਤ ਵੀ ਚੰਗੀ ਤਰ੍ਹਾਂ ਜਾਣਦੀ ਹੈ।
ਹਨੀਪ੍ਰੀਤ ਦਾ ਲੁਕਆਊਟ ਨੋਟਿਸ ਜ਼ਾਰੀ ਕਰਨ ਦੇ ਨਾਲ ਹਰਿਆਣਾ ਪੁਲਸ ਵਲੋਂ ਨੇਪਾਲ ਦੀ ਹੱਦ 'ਤੇ ਵੀ ਪਹਿਰਾ ਲਾ ਦਿੱਤਾ ਗਿਆ ਹੈ। ਹਨੀਪ੍ਰੀਤ ਜੇਕਰ ਉਥੇ ਪਹੁੰਚੀ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੇ ਹਨੀਪ੍ਰੀਤ ਦੇ ਵੱਖ-ਵੱਖ ਫਿਲਮਾਂ ਦੇ ਕਿਰਦਾਰਾਂ ਦੀ ਫੋਟੋਆਂ ਵੀ ਲੈ ਲਈਆਂ ਹਨ ਤਾਂ ਜੋਂ ਉਸ ਨੂੰ ਸਰਕੂਲੇਟ ਕੀਤਾ ਜਾ ਸਕੇ। ਇਨ੍ਹਾਂ ਕਿਰਦਾਰਾਂ 'ਚ ਮਾਮੂਲੀ ਬਦਲਾਓ ਕਰਦੇ ਹੋਏ ਹਨੀਪ੍ਰੀਤ ਦੇ ਭੱਜਣ ਦੀ ਸੰਭਾਵਨਾ ਹੈ।
ਹਨੀਪ੍ਰੀਤ ਲੰਡਨ ਵੀ ਜਾ ਸਕਦੀ ਹੈ। ਇਸ ਲਈ ਦਿੱਲੀ ਅਤੇ ਚੰਡੀਗੜ੍ਹ ਸਮੇਤ ਬਾਕੀ ਏਅਰਪੋਰਟ ਅਥਾਰਟੀ ਨਾਲ ਵੀ ਸਪੰਰਕ ਕੀਤਾ ਜਾ ਰਿਹਾ ਹੈ। ਆਈ. ਜੀ. (ਕਾਨੂੰਨ ਵਿਵਸਥਾ) ਏ. ਐਸ. ਚਾਵਲਾ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਹਨੀਪ੍ਰੀਤ ਖਿਲਾਫ ਕੇਸ ਦਰਜ ਨਹੀਂ ਕੀਤਾ ਗਿਆ ਪਰ ਲੁਕਆਊਟ ਨੋਟਿਸ ਜ਼ਾਰੀ ਹੋ ਚੁੱਕਿਆ ਹੈ। ਹਨੀਪ੍ਰੀਤ 25 ਅਗਸਤ ਨੂੰ ਸਿਰਸਾ ਦੇ ਰਾਮ ਰਹੀਮ ਨਾਲ ਹੀ ਪੰਚਕੂਲਾ ਆਈ ਸੀ। ਹਨੀ ਆਪਣੇ ਮੋਬਾਈਲ ਫੋਨ ਜ਼ਰੀਏ ਡੇਰੇ ਦੇ ਪ੍ਰਮੁੱਖ ਮੈਂਬਰਾਂ ਸਮੇਤ ਬਾਕੀ ਪ੍ਰਮੁੱਖ ਲੋਕਾਂ ਦੇ ਸਪੰਰਕ 'ਚ ਸੀ।

ਮੈਂ ਨਪੁੰਸਕ ਹਾਂ, ਨਹੀਂ ਕਰ ਸਕਦਾ ਬਲਾਤਕਾਰ : ਡੇਰਾ ਮੁਖੀ


Related News