ਪੁੱਛਗਿੱਛ ਦੌਰਾਨ ਹਨੀਪ੍ਰੀਤ ਦੀ ਵਿਗੜੀ ਸਿਹਤ, ਲਿਜਾਇਆ ਗਿਆ ਹਸਪਤਾਲ  (ਤਸਵੀਰਾਂ)

Wednesday, Oct 04, 2017 - 07:02 PM (IST)

ਪੁੱਛਗਿੱਛ ਦੌਰਾਨ ਹਨੀਪ੍ਰੀਤ ਦੀ ਵਿਗੜੀ ਸਿਹਤ, ਲਿਜਾਇਆ ਗਿਆ ਹਸਪਤਾਲ  (ਤਸਵੀਰਾਂ)

ਪੰਚਕੂਲਾ/ਚੰਡੀਗੜ੍ਹ(ਉਮੰਗ ਸ਼ੈਰੋਨ)— 38 ਦਿਨਾਂ ਤੋਂ ਹਰਿਆਣਾ ਪੁਲਸ ਲਈ ਸਿਰਦਰਦ ਬਣੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੇ ਮੰਗਲਵਾਰ ਨੂੰ ਆਖਿਰ ਪੁਲਸ ਦੀ ਗ੍ਰਿਫਤ 'ਚ ਆ ਹੀ ਗਈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਦੇਰ ਰਾਤ ਤੱਕ ਪੁਲਸ ਹਨੀਪ੍ਰੀਤ ਤੋਂ ਪੁੱਛਗਿੱਛ ਕਰਦੀ ਰਹੀ। ਲਗਭਗ 5 ਘੰਟੇ ਦੀ ਲੰਬੀ ਪੁੱਛਗਿੱਛ ਦੌਰਾਨ ਹਨੀਪ੍ਰੀਤ ਨੇ ਦਿਲ 'ਚ ਦਰਦ ਦੀ ਗੱਲ ਦੱਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਉਸ ਨੂੰ ਪੰਚਕੂਲਾ ਨਾਗਰਿਕ ਹਸਪਤਾਲ 'ਚ ਲਿਜਾਇਆ ਗਿਆ। ਸਾਹਮਣੇ ਆਈਆਂ ਇਹ ਉਹ ਤਸਵੀਰਾਂ ਹਨ ਜਦੋਂ ਹਨੀਪ੍ਰੀਤ ਦੀ ਸਿਹਤ ਵਿਗੜਨ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ 'ਚ ਹਨੀਪ੍ਰੀਤ ਚੈੱਕਅਪ ਤੋਂ ਬਾਅਦ ਹਸਪਤਾਲ ਤੋਂ ਬਾਹਰ ਆਉਂਦੀ ਹੋਈ ਨਜ਼ਰ ਆਈ। ਹਨੀਪ੍ਰੀਤ ਨੇ ਨੀਲੇ ਰੰਗ ਦਾ ਸੂਟ ਪਹਿਨਿਆ ਹੋਇਆ ਹੈ। ਇਸ ਦੌਰਾਨ ਉਹ ਦੁੱਪਟੇ ਨਾਲ ਆਪਣਾ ਚਿਹਰਾ ਲੁਕਾਉਂਦੀ ਹੋਈ ਨਜ਼ਰ ਆਈ। 

PunjabKesariਦੱਸਿਆ ਜਾ ਰਿਹਾ ਹੈ ਕਿ 5 ਘੰਟਿਆਂ ਦੀ ਲਗਾਤਾਰ ਪੁੱਛਗਿੱਛ ਦੌਰਾਨ ਪੁਲਸ ਵੱਲੋਂ 5 ਦਰਜਨ ਸਵਾਲ ਹਨੀਪ੍ਰੀਤ ਨੂੰ ਪੁੱਛੇ ਗਏ ਪਰ ਜਵਾਬ ਕੁਝ ਖਾਸ ਨਹੀਂ ਮਿਲਿਆ ਅਤੇ ਸਵਾਲਾਂ ਦੇ ਜਵਾਬ ਉਹ ਗੋਲਮੋਲ ਦਿੰਦੀ ਨਜ਼ਰ ਆਈ। ਦੱਸ ਦਈਏ ਕਿ 25 ਅਗਸਤ ਨੂੰ ਸਾਧਵੀ ਬਲਾਤਕਾਰ ਕੇਸ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਦੇ ਬਾਅਦ ਤੋਂ ਹੀ ਹਨੀਪ੍ਰੀਤ ਗਾਇਬ ਸੀ। ਆਖਿਰਕਾਰ 38 ਦਿਨਾਂ ਤੋਂ ਬਾਅਦ ਹਰਿਆਣਾ ਪੁਲਸ ਨੇ ਹਨੀਪ੍ਰੀਤ ਨੂੰ ਪਟਿਆਲਾ ਦੇ ਜ਼ੀਰਕਪੁਰ ਰੋਡ 'ਤੋਂ ਗ੍ਰਿਫਤਾਰ ਕੀਤਾ। ਹਨੀਪ੍ਰੀਤ ਨਾਲ ਇਕ ਸੁਖਪ੍ਰੀਤ ਨਾਂ ਦੀ ਮਹਿਲਾ ਵੀ ਸੀ। ਦੋਹਾਂ ਨੂੰ ਬੁੱਧਵਾਰ ਯਾਨੀ ਕਿ 4 ਅਕਤੂਬਰ ਨੂੰ 2 ਵਜੇ ਕੋਰਟ 'ਚ ਪੇਸ਼ ਕੀਤਾ ਜਾਵੇਗਾ।


Related News