ਬੰਦੇ ਨੂੰ ਘਰ ਬੁਲਾ ਉਤਰਵਾ ਲੈਂਦੇ ਸੀ ਕੱਪੜੇ, ਇਤਰਾਜ਼ਯੋਗ ਵੀਡੀਓ ਬਣਾਉਣ ਮਗਰੋਂ ਸ਼ੁਰੂ ਹੁੰਦੀ ਸੀ ਗੰਦੀ ਖੇਡ

Tuesday, Sep 26, 2023 - 12:39 PM (IST)

ਬੰਦੇ ਨੂੰ ਘਰ ਬੁਲਾ ਉਤਰਵਾ ਲੈਂਦੇ ਸੀ ਕੱਪੜੇ, ਇਤਰਾਜ਼ਯੋਗ ਵੀਡੀਓ ਬਣਾਉਣ ਮਗਰੋਂ ਸ਼ੁਰੂ ਹੁੰਦੀ ਸੀ ਗੰਦੀ ਖੇਡ

ਖਰੜ (ਅਮਰਦੀਪ, ਰਣਬੀਰ, ਸ਼ਸ਼ੀ) : ਖਰੜ ਦੇ ਥਾਣਾ ਸਿਟੀ ਅਤੇ ਪੁਲਸ ਚੌਂਕੀ ਸੰਨੀ ਐਨਕਲੇਵ ਪੁਲਸ ਨੇ ਹਨੀ ਟ੍ਰੈਪ ਮਾਮਲੇ 'ਚ ਦੋ ਕੁੜੀਆਂ ਅਤੇ ਦੋ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਜ਼ਮ ਲੋਕਾਂ ਨੂੰ ਬਹਾਨੇ ਨਾਲ ਆਪਣੇ ਘਰ ਬੁਲਾ ਕੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ। ਖਰੜ ਦੇ ਡੀ. ਐੱਸ ਪੀ . ਕਰਨ ਸਿੰਘ ਸੰਧੂ ਨੇ ਦੱਸਿਆ ਹੈ ਕਿ ਰਵੀ ਕੁਮਾਰ ਪੁੱਤਰ ਬੀਰ ਸਿੰਘ ਵਾਸੀ ਮੁਹੱਲਾ ਗੁਜਰਾਨ ਗਟ ਪਿੰਡ ਸਰਧਨਾ ਜ਼ਿਲ੍ਹਾ ਮੇਰਠ ਯੂ. ਪੀ. ਹਾਲ ਵਾਸੀ ਸੈਕਟਰ-123 ਸੰਨੀ ਐਨਕਲੇਵ ਖਰੜ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਸ ਨੂੰ ਸੋਨੀਆ ਨਾਂ ਦੀ ਔਰਤ ਅਤੇ ਕੁੜੀ ਆਂਚਲ ਨੇ ਮਦਦ ਕਰਨ ਦੇ ਬਹਾਨੇ ਆਪਣੇ ਘਰ ਬੁਲਾਇਆ।

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓਜ਼ ਮਾਮਲੇ 'ਚ ਮਸ਼ਹੂਰ ਜੋੜਾ ਵੱਡੇ ਸਦਮੇ 'ਚ, ਹੁਣ ਪਤਨੀ ਨੂੰ ਲੈ ਕੇ ਪਾਈ ਨਵੀਂ ਪੋਸਟ

ਫਿਰ ਘਰ 'ਚ ਪਹਿਲਾਂ ਤੋਂ ਮੌਜੂਦ 2 ਵਿਅਕਤੀਆਂ ਨਾਲ ਮਿਲ ਕੇ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਉਤਾਰ ਕੇ ਉਸਦੀ ਵੀਡਿਓ ਬਣਾਉਣ ਦੀ ਧਮਕੀ ਦਿੱਤੀ ਅਤੇ ਪੈਸਿਆਂ ਦੀ ਮੰਗ ਕੀਤੀ। ਡੀ. ਐੱਸ. ਪੀ. ਨੇ ਦੱਸਿਆ ਕਿ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਵਿਅਕਤੀਆਂ ਸਮੇਤ ਔਰਤਾਂ ਨੇ ਉਸਦਾ ਫੋਨ ਖੋਹ ਲਿਆ ਅਤੇ ਉਸਦੀ ਨਗਨ ਵੀਡਿਓ ਬਣਾ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਉਸ ਕੋਲੋਂ ਗੂਗਲ-ਪੇਅ ਰਾਹੀਂ 5 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ। ਉਸਨੂੰ ਧਮਕੀ ਦਿੱਤੀ ਕਿ ਜੇਕਰ 2 ਦਿਨਾਂ ਵਿਚ 20 ਹਜ਼ਾਰ ਰੁਪਏ ਦਾ ਪ੍ਰਬੰਧ ਨਾ ਕੀਤਾ ਤਾਂ ਉਹ ਉਸਦੀ ਨਗਨ ਵੀਡਿਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰ ਕੇ ਉਸਦੀ ਬਦਨਾਮੀ ਕਰਨਗੇ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਮਨਪ੍ਰੀਤ ਬਾਦਲ ਨੂੰ ਵੱਡਾ ਚੈਲੰਜ, ਬੋਲੇ-ਗ੍ਰਿਫ਼ਤਾਰੀ ਡਰੋਂ ਇੰਗਲੈਂਡ ਭੱਜਿਆ

ਪੁਲਸ ਨੇ ਤਰੁੰਤ ਕਰਵਾਈ ਕਰਦਿਆ ਮੁਲਜ਼ਮ ਗੁਰਸੇਵਕ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਖਰੜ, ਦਿਵਾਂਸ਼ੂ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਚੰਬੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼, ਸੋਨੀਆ ਪਤਨੀ ਸੁਰਿੰਦਰ ਸਿੰਘ ਵਾਸੀ ਸੈਕਟਰ 41/ਏ ਚੰਡੀਗੜ੍ਹ ਤੇ ਆਂਚਲ ਪਤਨੀ ਗੁਰਸੇਵਕ ਵਾਸੀ ਗੁਰੂ ਨਾਨਕ ਐਨਕਲੇਵ ਸੈਕਟਰ-125 ਸੰਨੀ ਐਨਕਲੇਵ ਖਰੜ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਪੱਤਰਕਾਰ ਸੰਮੇਲਨ ਵਿਚ ਐੱਸ. ਐੱਚ. ਓ. ਮਨਦੀਪ ਸਿੰਘ ਥਾਣਾ ਸਿਟੀ ਤੇ ਐੱਸ. ਐੱਚ. ਓ. ਸਤਵਿੰਦਰ ਸਿੰਘ ਸੰਨੀ ਐਨਕਲੇਵ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News