ਲੱਭੇ ਪੈਸੇ ਵਾਪਸ ਕਰ ਕੇ ਵਿਖਾਈ ਈਮਾਨਦਾਰੀ

Tuesday, Mar 27, 2018 - 01:47 AM (IST)

ਲੱਭੇ ਪੈਸੇ ਵਾਪਸ ਕਰ ਕੇ ਵਿਖਾਈ ਈਮਾਨਦਾਰੀ

ਕੋਟਕਪੂਰਾ,  (ਨਰਿੰਦਰ)–  ਸਮਾਜ ਸੇਵੀ ਅਤੇ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਲੱਭੇ ਹੋਏ 5 ਹਜ਼ਾਰ ਰੁਪਏ ਉਸ ਦੇ ਮਾਲਕ ਨੂੰ ਮੋੜ ਕੇ ਈਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। 
ਜਾਣਕਾਰੀ ਅਨੁਸਾਰ ਪ੍ਰਦੀਪ ਚੁੱਗ ਵਾਸੀ ਕੋਟਕਪੂਰਾ ਜਦੋਂ ਕਿਸੇ ਕੰਮ ਲਈ ਬਾਜ਼ਾਰ ਆਇਆ ਤਾਂ ਇਸ ਦੌਰਾਨ ਮੁਕਤਸਰ ਰੋਡ 'ਤੇ ਉਸ ਦੀ ਜੇਬ 'ਚੋਂ 5 ਹਜ਼ਾਰ ਰੁਪਏ ਡਿੱਗੇ ਪਏ, ਜੋ ਨਰੇਸ਼ ਸਹਿਗਲ ਨੇ ਦੇਖ ਲਏ ਪਰ ਉਹ ਉਕਤ ਵਿਅਕਤੀ ਨੂੰ ਨਹੀਂ ਜਾਣਦੇ ਸਨ। ਉਨ੍ਹਾਂ ਸ਼ੋਅ ਰੂਮ ਦੇ ਕੈਮਰਿਆਂ ਦੀ ਮਦਦ ਨਾਲ ਮਾਲਕ ਦੀ ਸ਼ਨਾਖਤ ਕੀਤੀ ਅਤੇ ਲੋਕਲ ਪੁਲਸ ਨੂੰ ਵੀ ਸੂਚਨਾ ਦਿੱਤੀ, ਜਿਸ 'ਤੇ ਡੀ. ਐੱਸ. ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ ਅਤੇ ਏ. ਐੱਸ. ਆਈ. ਜਸਵਿੰਦਰ ਸਿੰਘ ਰੋਮਾਣਾ ਰੀਡਰ ਡੀ. ਐੱਸ. ਪੀ. ਦੀ ਮੌਜੂਦਗੀ 'ਚ ਪ੍ਰਦੀਪ ਚੁੱਗ ਨੂੰ 5000 ਰੁਪਏ ਵਾਪਸ ਕੀਤੇ ਗਏ। 
ਡੀ. ਐੱਸ. ਪੀ. ਕੋਟਕਪੂਰਾ ਨੇ ਕਿਹਾ ਕਿ ਨਰੇਸ਼ ਸਹਿਗਲ ਨੇ ਅਜਿਹਾ ਕਰ ਕੇ ਈਮਾਨਦਾਰੀ ਅਤੇ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਹੈ। ਇਸ ਦੌਰਾਨ ਪ੍ਰਦੀਪ ਚੁੱਗ ਨੇ ਨਰੇਸ਼ ਸਹਿਗਲ, ਕਮਲ ਮਲਿਕ ਅਤੇ ਡੀ. ਐੱਸ. ਪੀ. ਕੋਟਕਪੂਰਾ ਦਾ ਧੰਨਵਾਦ ਕੀਤਾ। 


Related News