ਆਟੋ ਚਾਲਕ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ
Wednesday, Mar 06, 2019 - 12:42 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਗੁਰੂ ਨਗਰੀ 'ਚ ਬਤੌਰ ਆਟੋ ਡਰਾਈਵਰ ਕੰਮ ਕਰਦੇ ਪ੍ਰਦੀਪ ਕੁਮਾਰ ਬੰਟੀ ਨੇ ਆਟੋ 'ਚ ਰਹਿ ਗਏ ਕਿਸੇ ਯਾਤਰੀ ਦਾ ਪਰਸ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਦਰਅਸਲ, ਦਿੱਲੀ ਤੋਂ ਆਏ ਨਰਿੰਦਰ ਸਿੰਘ ਦਾ ਪਰਸ ਬੰਟੀ ਦੇ ਆਟੋ 'ਚ ਰਹਿ ਗਿਆ, ਜਿਸ 'ਚ ਕੁਝ ਕਾਰਡ ਤੇ ਕਰੀਬ ਸਾਢੇ 3 ਹਜ਼ਾਰ ਦੀ ਨਕਦੀ ਸੀ। ਇਸ ਦਾ ਪਤਾ ਜਦੋਂ ਬੰਟੀ ਨੂੰ ਗੱਲ ਦਾ ਪਤਾ ਲੱਗਾ ਤਾਂ ਉਸਨੇ ਆਪਣੇ ਪ੍ਰਧਾਨ ਜ਼ਰੀਏ ਨਰਿੰਦਰ ਸਿੰਘ ਨੂੰ ਉਸਦਾ ਪਰਸ ਵਾਪਸ ਮੋੜ ਦਿੱਤਾ। ਉਧਰ ਨਰਿੰਦਰ ਸਿੰਘ ਨੇ ਆਟੋ ਚਾਲਕ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਸਦਾ ਸਾਮਾਨ ਪੂਰਾ ਹੈ।
ਅੱਜ ਦੇ ਯੁੱਗ 'ਚ ਜਦੋਂ ਇਨਸਾਨ ਸ਼ਰੇਆਮ ਲੁੱਟਾਂ-ਖੋਹਾਂ 'ਤੇ ਉਤਰ ਆਇਆ ਹੈ। ਅਜਿਹੇ 'ਚ ਪ੍ਰਦੀਪ ਕੁਮਾਰ ਵਲੋਂ ਵਿਖਾਈ ਗਈ ਇਮਾਨਦਾਰੀ ਵਾਕਿਆ ਹੀ ਕਾਬਿਲੇ ਤਾਰੀਫ ਹੈ।