ਇਤਿਹਾਸ ਦੀ ਡਾਇਰੀ: ਭਾਰਤ ਦੇ ਇਸ ਵਿਗਿਆਨੀ ਦਾ ਅਮਰੀਕਾ ਵੀ ਮੰਨਦਾ ਸੀ ਲੋਹਾ (ਵੀਡੀਓ)

01/24/2020 10:43:32 AM

ਜਲੰਧਰ (ਬਿਊਰੋ): ਭਾਰਤ ਦੇ ਐਟਮੀ ਪ੍ਰੋਗਰਾਮ ਦੇ ਪਿਤਾਮਾ, ਜਿਨ੍ਹਾਂ ਕਰਕੇ ਭਾਰਤ ਅੱਜ ਨਿਊਕਲੀਅਰ ਪਾਵਰਡ ਦੇਸ਼ ਹੈ। ਭਾਰਤ ਦਾ ਉਹ ਮਹਾਨ ਵਿਗਿਆਨੀ ਜਿਸ ਤੋਂ ਅਮਰੀਕਾ ਥਰ-ਥਰ ਕੰਬਦਾ ਸੀ।…ਅਮਰੀਕਾ ਦੇ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਹਰਾਮ ਹੋ ਗਈ ਸੀ। ਗੱਲ ਕਰ ਰਹੇ ਹਾਂ ਨਿਊਕਲੀਅਰ ਸਾਈਂਟਿਸਟ ਹੋਮੀ ਜਹਾਂਗੀਰ ਭਾਬਾ ਦੀ। ਹੋਮੀ ਭਾਬਾ ਦੀ ਮੌਤ ਅੱਜ ਦੇ ਹੀ ਦਿਨ ਪਰ 54 ਸਾਲ ਪਹਿਲਾਂ ਯਾਨੀ 24 ਜਨਵਰੀ 1966 ਨੂੰ ਹੋਈ ਸੀ। ਉਨਾਂ ਦੀ ਮੌਤ ਦੁਨੀਆ ਲਈ ਅੱਜ ਵੀ ਇਕ ਪਹੇਲੀ ਹੈ, ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਕਹਿੰਦੀਆਂ ਹਨ ਕਿ ਹੋਮੀ ਜਹਾਂਗੀਰ ਭਾਬਾ ਨੂੰ ਅਮਰੀਕਾ ਦੀ ਖੂਫੀਆ ਏਜੰਸੀ ਸੀ.ਆਈ.ਏ. ਨੇ ਮਰਵਾਇਆ ਸੀ, ਕਿਉਂਕਿ ਅਮਰੀਕਾ ਡਰਦਾ ਸੀ ਕਿ ਭਾਰਤ ਆਪਣੇ ਦਮ 'ਤੇ ਨਿਊਕਲੀਅਰ ਪਾਵਰ ਵਾਲਾ ਮੁਲਕ ਨਾ ਬਣ ਜਾਵੇ। ਤਾਂ ਆਓ ਉਸ ਮਹਾਨ ਵਿਗਿਆਨੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੁਝ ਗੱਲਾਂ 'ਤੇ ਨਜ਼ਰ ਮਾਰ ਲੈਂਦੇ ਹਾਂ।

ਹੋਮੀ ਜਹਾਂਗੀਰ ਭਾਬਾ ਦੀ ਰਹੱਸਮਈ ਮੌਤ
24 ਜਨਵਰੀ 1966 ਭਾਰਤ ਦੇ ਇਤਿਹਾਸ ਦਾ ਉਹ ਮੰਦਭਾਗਾ ਦਿਨ ਜਦੋਂ ਭਾਰਤ ਦੇ ਵਿਗਿਆਨਿਕ ਗਲਿਆਰੇ ਨੂੰ ਬਹੁਤ ਵੱਡਾ ਝਟਕਾ ਲੱਗਿਆ। ਭਾਰਤ ਦੇ ਪ੍ਰਮਾਣੂੰ ਊਰਜਾ ਪ੍ਰੋਗਰਾਮ ਦੇ ਪਿਤਾਮਾ ਹੋਮੀ ਜਹਾਂਗੀਰ ਭਾਬਾ ਦੀ ਹਵਾਈ ਹਾਦਸੇ 'ਚ ਮੌਤ ਹੋਈ ਸੀ। ਭਾਬਾ ਏਅਰ ਇੰਡੀਆ ਦੇ ਬੋਇੰਗ 707 ਜਹਾਜ਼ ਰਾਹੀਂ ਮੁੰਬਈ ਤੋਂ ਨਿਊਯਾਰਕ ਜਾ ਰਹੇ ਸਨ। ਯੂਰੋਪ ਸਥਿਤ ਐਲਪਸ ਦੀਆਂ ਮਾਊਂਟ ਬਲਾਕ ਪਹਾੜੀ ਨੇੜੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹੋਮੀ ਭਾਬਾ ਸਮੇਤ ਜਹਾਜ਼ 'ਚ ਸਵਾਰ 127 ਲੋਕਾਂ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਜਾਂਚ ਦੇ ਨਾਮ 'ਤੇ ਖਾਣਾਪੂਰਤੀ ਹੋਈ ਤੇ 3 ਥਿਓਰੀਜ਼ ਸਾਹਮਣੇ ਆਈਆਂ, ਪਰ ਹਾਦਸਾ ਅੱਜ ਵੀ ਸ਼ੱਕ ਦੇ ਘੇਰੇ 'ਚ ਹੈ। 'ਤੇ ਸੀ.ਆਈ.ਏ. 'ਤੇ ਹੱਤਿਆ ਦਾ ਸ਼ੱਕ ਅਮਰੀਕਾ ਦੀ ਹੀ ਖੂਫੀਆ ਏਜੰਸੀ ਦੇ ਮੈਂਬਰ ਨੇ ਪੁਖਤਾ ਕੀਤਾ।

ਪਹਿਲੀ ਥਿਓਰੀ-'ਹਾਦਸਾ'
ਜਹਾਜ਼ ਜਦੋਂ ਐਲਪਸ ਦੀਆਂ ਪਹਾੜੀਆਂ 'ਚ ਸੀ ਤਾਂ ਪਾਇਲਟ ਦੀ ਗੱਲ ਜੇਨੇਵਾ ਏਅਰ ਟ੍ਰੈਫਿਕ ਕੰਟਰੋਲ ਨਾਲ ਹੋ ਰਹੀ ਸੀ। ਆਰੋਪ ਲੱਗੇ ਕਿ ਪਾਈਲਟ ਏ.ਟੀ.ਸੀ. ਦੀ ਗੱਲ ਸਮਝ ਨਹੀਂ ਸਕਿਆ ਤੇ ਜਹਾਜ਼ ਦਿਸ਼ਾ ਭਟਕ ਕੇ ਮੌਂਟ ਬਲਾਕ ਦੀਆਂ ਪਹਾੜੀਆਂ 'ਚ ਟਕਰਾ ਗਿਆ। ਆਰੋਪ ਹਜ਼ਮ ਨਹੀਂ ਹੋ ਰਹੇ ਕਿਉਂਕਿ ਪਾਇਲਟ ਕਾਫੀ ਤਜ਼ੁਰਬੇਕਾਰ ਸੀ ਤੇ ਗੱਲ ਨਾ ਸਮਝ ਆਉਣਾ ਸਮਝ ਤੋਂ ਪਰੇ ਹੈ। ਸ਼ੱਕ ਹੋਰ ਗੁੜਾ ਹੋ ਜਾਂਦਾ ਹੈ ਕਿਉਂਕਿ ਉਸ ਜਹਾਜ਼ ਦਾ ਨਾ ਮਲਬਾ ਮਿਲਿਆ ਤੇ ਨਾ ਬਲੈਕ-ਬਾਕਸ। ਕੁਝ ਮਿਲਿਆ ਤਾਂ ਮਲਬੇ ਦੇ ਨਾਮ 'ਤੇ ਛੁਟ-ਪੁਟ ਚੀਜ਼ਾਂ।

ਦੂਸਰੀ ਥਿਓਰੀ-'ਸਾਜਿਸ਼'
ਦੂਸਰੀ ਥਿਓਰੀ 'ਸਾਜਿਸ਼' 'ਤੇ ਅਧਾਰਿਤ ਹੈ। ਕੁਝ ਪੁਖਤਾ ਲੋਕਾਂ ਮਿਲੀਆਂ ਖਬਰਾਂ ਮੁਤਾਬਕ ਜਹਾਜ਼ ਦੇ ਕਾਰਗੋ ਹਿੱਸੇ 'ਚ ਬੰਬ ਸੀ। ਜਿਸਦੇ ਫਟਣ ਕਰਕੇ ਹੋਮੀ ਜਹਾਂਗੀਰ ਭਾਬਾ ਸਮੇਤ 127 ਲੋਕਾਂ ਦੀ ਮੌਤ ਹੋਈ। ਇਸ ਸਾਜਿਸ਼ ਤੋਂ ਅਮਰੀਕਾ ਦੀ ਖੂਫੀਆ ਏਜੰਸੀ ਸੀ.ਆਈ.ਏ. ਦੇ ਹੀ ਇੱਕ ਸੀਨੀਅਰ ਅਧਿਕਾਰੀ ਰੋਬਰਟ ਕਰੌਲੀ ਨੇ ਪਰਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦੇ ਪਰਮਾਣੂੰ ਪ੍ਰੋਗਰਾਮ ਤੋਂ ਜਾਣੂ ਸੀ। ਇਸ ਲਈ ਹੋਮੀ ਭਾਂਬਾ ਦੀ ਹੱਤਿਆ ਦੀ ਸਾਜਿਸ਼ ਰਚੀ ਗਈ। ਇਹ ਜਾਣਕਾਰੀ ਉਨ੍ਹਾਂ ਨੇ ਇੱਕ ਗ੍ਰੇਗਰੀ ਡਹਲਸ ਪੱਤਰਕਾਰ ਨੂੰ ਇੱਕ ਇੰਟਰਵਿਊ ਦੌਰਾਨ ਦਿੱਤੀ ਸੀ।

ਤੀਸਰੀ ਥਿਓਰੀ- 'ਜਹਾਜ਼ 'ਤੇ ਅਟੈਕ'
ਤੀਸਰੀ ਥਿਓਰੀ ਵੀ ਹੱਤਿਆ ਨਾਲ ਜੁੜੀ ਹੈ, ਤੇ ਕਾਰਨ ਦੱਸਿਆ ਗਿਆ ਕੀ, ਕੋਈ ਦੂਸਰਾ ਹਵਾਈ ਜਹਾਜ਼ ਜਾਂ ਕੋਈ ਮਿਜ਼ਾਇਲ ਏਆਰ-ਇੰਡੀਆ ਦੇ ਜਹਾਜ਼ ਨਾਲ ਟਕਰਾਈ ਜਿਸ 'ਚ ਹੋਮੀ ਭਾਂਬਾ ਸਵਾਰ ਸੀ।
ਇਹ 3 ਥਿਓਰੀਜ਼ ਓਹ ਨੇ ਜੋ ਦੱਸਦੀਆਂ ਨੇ ਕਿ ਮੌਤ ਜਾਂ ਹੱਤਿਆ ਦੇ ਕਾਰਨ ਕੀ ਹੋ ਸਕਦੇ ਹਨ ਪਰ ਹੁਣ ਤੁਹਾਨੂੰ ਦੱਸਦਿਆਂ ਕਿ ਆਖਿਰਕਾਰ ਅਮਰੀਕਾ ਭਾਰਤ ਤੋਂ ਖਿਝਿਆ ਕਿਉਂ ਹੋਇਆ ਸੀ। ਇਸ ਦੇ 2 ਵੱਡੇ ਕਾਰਨ ਜਿਨ੍ਹਾਂ ਦੇ 2 ਵੱਡੀਆਂ ਸ਼ਖਸੀਅਤਾਂ ਦੀ ਮੌਤ ਨਾਲ ਤਾਰ ਜੁੜੇ ਹੋਏ ਹਨ।

ਪਹਿਲਾ ਕਾਰਨ
1965 'ਚ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਬੋਲਿਆ। ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਨੂੰ ਅਮਰੀਕਾ ਦੀ ਹੱਲਾਸ਼ੇਰੀ ਰਹੀ ਹੈ ਪਰ ਬਾਵਜੂਦ ਇਸ ਦੇ ਭਾਰਤ ਨੇ ਪਾਕਿਸਤਾਨ ਨੂੰ ਧੂੜ 'ਚ ਮਿਲਾ ਦਿੱਤਾ। ਅਮਰੀਕਾ ਲਈ ਇੱਹ ਤਗੜਾ ਝਟਕਾ ਸੀ। ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਸੀ ਲਾਲ ਬਹਾਦੁਰ ਸ਼ਾਸਤਰੀ। ਸ਼ਾਸਤਰੀ ਜੀ ਨੇ ਦੂਰਦਰਸ਼ੀ ਸੋਚ ਨਾਲ ਜਾਣ ਲਿਆ ਸੀ ਕਿ ਭਾਰਤ ਨੂੰ ਚੀਨ ਦੀ ਚਲਾਕੀ ਤੇ ਪਾਕਿਸਤਾਨ ਦੀ ਨਾਪਾਕ ਨਜ਼ਰ ਤੋਂ ਬਚਣ ਅਤੇ ਖਿੱਤੇ 'ਚ ਸ਼ਾਂਤੀ ਲਈ ਪਰਮਾਣੂ ਬੰਬ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪ੍ਰਮਾਣੂ ਬੰਬ ਦੀ ਇੱਛਾ ਦਾ ਜ਼ਿਕਰ ਦੁਨੀਆ ਅੱਗੇ ਕੀਤਾ ਸੀ, ਬੱਸ ਫਿਰ ਕੀ ਸੀ ਅਮਰੀਕਾ ਦੀ ਏਜੰਸੀ ਸੀ.ਆਈ.ਏ. ਦੇ ਨਿਸ਼ਾਨੇ 'ਤੇ ਆ ਗਏ ਸੀ। ਲਾਲ ਬਹਾਦੁਰ ਸ਼ਾਸਤਰੀ। 1966 'ਚ ਭਾਰਤ-ਪਾਕਿਸਤਾਨ 'ਚ ਤਾਸ਼ਕੰਤ 'ਚ ਸ਼ਾਂਤੀ ਸਮਝੌਤਾ ਹੋਇਆ ਤੇ ਉੱਥੇ ਹੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਹੋ ਗਈ।

ਦੂਜਾ ਕਾਰਨ
ਉਹ ਸਾਲ ਸੀ 1965 ਦਾ... ਜਦੋਂ ਹੋਮੀ ਜਹਾਂਗੀਰ ਭਾਬਾ ਨੇ ਆਲ ਇੰਡੀਆ ਰੇਡੀਓ ਤੋਂ ਸੰਦੇਸ਼ ਦਿੰਦੇ ਹੋਏ ਕਿਹਾ- ਜੇਕਰ ਭਾਰਤ ਨੂੰ ਛੋਟ ਮਿਲ ਜਾਵੇ ਤਾਂ ਅਸੀਂ 18 ਮਹੀਨੇ ਦੇ ਅੰਦਰ ਪਰਮਾਣੂ ਬੰਬ ਬਣਾ ਸਕਦੇ ਹਾਂ। ਹੋਮੀ ਭਾਬਾ ਦੇ ਇਸ ਬਿਆਨ ਨੇ ਅਮਰੀਕਾ ਨੂੰ ਦਿਮਾਗੀ ਤੌਰ 'ਤੇ ਹਿਲਾ ਦਿੱਤਾ ਤੇ ਦਿਲ 'ਚ ਦਹਿਸ਼ਤ ਪੈਦਾ ਕਰ ਦਿੱਤੀ। ਅਮਰੀਕਾ ਨੂੰ ਡਰ ਸਤਾਉਣ ਲੱਗ ਪਿਆ ਕਿ ਜੇਕਰ ਭਾਰਤ ਪਰਮਾਣੂ ਬੰਬ ਬਣਾ ਲੈਂਦਾ ਹੈ ਤਾਂ ਭਾਰਤ ਦਾ ਦਬਦਬਾ ਏਸ਼ੀਆਈ ਇਲਾਕੇ ਬਹੁਤ ਵੱਧ ਜਾਵੇਗਾ ਜੋ ਹਥਿਆਰਾਂ ਦੀ ਹੋੜ ਨੂੰ ਵਧਾ ਸਕਦਾ ਹੈ। ਦੋਵੇਂ ਦੇਸ਼ਾਂ ਦੇ ਉੱਚ-ਅਧਿਕਾਰੀਆਂ ਦੇ ਨਜ਼ਦੀਕੀ ਸੂਤਰ ਦੱਸਦੇ ਨੇ ਕਿ ਭਾਰਤ ਮਹਾਂ-ਸ਼ਕਤੀ ਨਾ ਬਣ ਸਕੇ, ਇਸ ਲਈ ਹਵਾਈ ਹਾਦਸੇ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਹਵਾਈ ਹਾਦਸੇ ਪਿੱਛੇ ਸੀ.ਆਈ.ਏ. ਦਾ ਦਾ ਹੱਥ ਸੀ ਜਾਂ ਨਹੀਂ ਅਸਲ ਸੱਚਾਈ ਤੋਂ ਪਰਦਾ ਨਹੀਂ ਉੱਠ ਸਕਿਆ।

ਹੋਮੀ ਜਹਾਂਗੀਰ ਭਾਬਾ: ਮਹਾਨ ਪ੍ਰਮਾਣੂ ਵਿਗਿਆਨੀ
ਹੋਮੀ ਜਹਾਂਗੀਰ ਭਾਬਾ ਦਾ ਜਨਮ 30 ਅਕਤੂਬਰ 1909 'ਚ ਮੁੰਬਈ ਦੇ ਇਕ ਅਮੀਰ ਪਾਰਸੀ ਪਰਿਵਾਰ 'ਚ ਹੋਇਆ ਸੀ। ਪਿਤਾ  ਇਕ ਮੰਨੇ-ਪ੍ਰਮੰਨੇ ਵਕੀਲ ਸੀ। 15 ਸਾਲ ਦੀ ਉਮਰ 'ਚ ਭਾਬਾ ਨੇ ਮੁੰਬਈ ਤੋਂ ਮੁਢਲੀ ਸਿੱਖਿਆ ਤੇ ਹਾਇਰ-ਐਜੂਕੇਸ਼ਨ ਲਈ ਇੰਗਲੈਂਡ ਚਲੇ ਗਏ। ਖੋਜ ਕਰਨ ਭਾਰਤ ਆਏ ਤਾਂ ਸਤੰਬਰ 1939 'ਚ ਦੂਜਾ ਵਿਸ਼ਵ ਯੁੱਧ  ਛਿੜ ਗਿਆ ਤੇ ਉਹ ਵਾਪਸ ਇੰਗਲੈਂਡ ਨਾ ਜਾ ਸਕੇ, ਜਿਸ ਕਾਰਨ ਭਾਰਤੀ ਵਿਗਿਆਨ ਸੰਸਥਾਨ ਬੰਗਲੌਰ 'ਚ ਭੌਤੀਕ ਸ਼ਾਸਤਰ ਵਿਭਾਗ ਦੇ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1947 'ਚ ਦੇਸ਼ ਆਜ਼ਾਦ ਹੋਇਆ ਤਾਂ ਉਨਾਂ ਨੇ ਦੁਨੀਆ ਭਰ ਕੰਮ ਕਰ ਰਹੇ ਭਾਰਤ ਦੇ ਵਿਗਿਆਨੀਆਂ ਨੂੰ ਭਾਰਤ ਆ ਕੇ ਆਪਣੇ ਦੇਸ਼ ਦੇ ਵਿਕਾਸ 'ਚ ਮਦਦ ਕਰਨ ਦੀ ਅਪੀਲ ਕੀਤੀ। ਅਪੀਲ ਦਾ ਕਾਫੀ ਅਸਰ ਹੋਇਆ ਤੇ ਕਈ ਵੱਡੇ ਵਿਗਿਆਨੀ ਭਾਰਤ ਵਾਪਸ ਆ ਗਏ। ਪਹਿਲਾਂ ਐਟਮੀ ਕਣਾਂ ਦੀ ਸ਼ਕਤੀ ਨਾਲ ਬਿਜਲੀ ਬਣਾਈ ਜਿਸਨਾਲ ਦੇਸ਼ 'ਚ ਵਿਕਾਸ ਨੇ ਰਫਤਾਰ ਫੜੀ ਫਿਰ ਤਿਆਰੀ ਕੀਤੀ ਜਾ ਰਹੀ ਸੀ ਪ੍ਰਮਾਣੂੰ ਬੰਮ ਦੀ। 1966 'ਚ ਜੋਮੌ ਜਹਾਂਗੀਰ ਭਾਬਾ ਦੀ ਹਵਾਈ ਹਾਦਸੇ 'ਚ ਮੌਤ ਹੋ ਗਈ ਤੇ ਠੀਕ ਅੱਠ ਸਾਲ ਬਾਅਦ 18 ਮਈ 1974 ਨੂੰ ਭਾਰਤ ਨੇ ਪਰਮਾਣੂ ਬੰਬ ਟੈਸਟ ਕੀਤਾ। ਤਾਂ ਇਸ ਲਈ ਹੋਮੀ ਜਹਾਂਗੀਰ ਭਾਬਾ ਨੂੰ ਫਾਦਰ ਆਫ ਇੰਡੀਅਨ ਨਿਊਕਲੀਅਰ ਪ੍ਰੋਗਰਾਮ ਕਿਹਾ ਹਾਂਦਾ ਹੈ। ਇਸ ਤੋਂ ਬਾਅਦ ਭਾਰਤ ਨੇ 1998 'ਚ 5 ਪਰਮਾਣੂ ਧਮਾਕੇ ਕਰ ਕੇ ਦੁਨੀਆ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਵਾਇਆ।ਪਦਮ ਭੂਸ਼ਨ ਅਵਾਰਡ ਜੇਤੂ ਜੋਮੀ ਜਹਾਂਗੀਰ ਭਾਬਾ ਨੂੰ ਕਈ ਦੇਸ਼-ਵਿਦੇਸ਼ ਦੇ ਸਨਮਾਨਾਂ ਨਾਲ ਨਵਾਜਿਆ ਗਿਆ ਸੀ। ਸਾਨੂੰ ਉਨਾਂ 'ਤੇ ਮਾਣ ਹੈ।

 ਹੁਣ ਇੱਕ ਨਜ਼ਰ ਮਾਰਦੇ ਹਾਂ ਇਸ ਦਿਨ ਹੋਰ ਕਿਹੜੀਆਂ ਵੱਡੀਆਂ ਇਤਿਹਾਸਕ ਘਟਨਾਵਾਂ ਹੋਈਆਂ, ਜਿਨ੍ਹਾਂ ਬਾਰੇ ਜਾਨਣਾ ਜ਼ਰੂਰੀ ਹੈ।
24 ਜਨਵਰੀ 1857
ਕਲਕੱਤਾ ਯੂਨੀਵਰਸਿਟੀ ਦੀ ਸਥਾਪਨਾ
24 ਜਨਵਰੀ1950
ਡਾ. ਰਾਜੇਂਦਰ ਪ੍ਰਸਾਦ ਦੀ ਪਹਿਲੇ ਰਾਸ਼ਟਰਪਤੀ ਵਜੋਂ ਚੋਣ
24 ਜਨਵਰੀ 1950
ਜਨ ਗਣ ਮਨ ਰਾਸ਼ਟਰੀ ਗੀਤ ਵਜੋਂ ਸਵਿਕਾਰ
24 ਜਨਵਰੀ 1952
ਬੰਬਈ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਦਾ ਆਯੋਜਨ
24 ਜਨਵਰੀ 1965
ਬ੍ਰਿਟੇਨ ਦੇ ਸਾਬਕਾ ਪੀਐਮ ਸਰ ਵਿੰਸਟਨ ਚਰਚਿਲ ਦਿਹਾਂਤ
24 ਜਨਵਰੀ 2002
ਭਾਰਤੀ ਉਪਗ੍ਰਹਿ ਇਨਸੇਟ-3ਸੀ ਸਫਲਤਾਪੂਰਵਕ ਸਥਾਪਿਤ ਕੀਤਾ ਗਿਆ ਸੀ।


Shyna

Content Editor

Related News