ਘਰ ’ਚ ਰੱਖਿਆ ਡਰਾਈਵਰ ਹੀ ਨਿਕਲਿਆ ਚੋਰ, ਪੁਲਸ ਨੇ 24 ਘੰਟੇ ’ਚ ਸੁਲਝਾਈ ਚੋਰੀ ਦੀ ਵਾਰਦਾਤ

06/23/2022 5:47:46 PM

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਬਟਾਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਗਰੇਟਰ ਕੈਲਾਸ ਕਲੋਨੀ ਬਟਾਲਾ ਵਿਖੇ ਇਕ ਘਰ ਵਿੱਚ ਹੋਈ ਚੋਰੀ ਨੂੰ 24 ਘੰਟੇ ਦੇ ਅੰਦਰ ਸੁਲਝਾ ਲਿਆ। ਪੁਲਸ ਨੇ ਚੋਰ ਨੂੰ ਚੋਰੀ ਦੇ ਸਾਮਾਨ ਸਣੇ ਗ੍ਰਿਫ਼ਤਾਰ ਕਰ ਲਿਆ। ਦੱਸਣਯੋਗ ਹੈ ਕਿ ਘਰ ਵਿੱਚ ਡਰਾਈਵਰ ਦੇ ਤੌਰ ‘ਤੇ ਰੱਖੇ ਗਏ ਵਿਅਕਤੀ ਨੇ ਹੀ ਚੋਰੀ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਡੀ.ਐੱਸ.ਪੀ. ਸਿਟੀ ਬਟਾਲਾ ਦੇਵ ਕੁਮਾਰ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗਰੇਟਰ ਕੈਲਾਸ ਫੇਸ ਨੰਬਰ 02 ਬਟਾਲਾ ਨੇ ਪੁਲਸ ਨੂੰ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਆਇਆ ਸੀ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਉਹ ਆਪਣੇ ਬੱਚਿਆਂ ਅਤੇ ਪਤਨੀ ਨੂੰ ਨਾਲ ਲੈ ਕੇ ਆਪਣੇ ਪਿਤਾ ਦੇ ਘਰ ਗੁਰੂ ਨਾਨਕ ਨਗਰ ਬਟਾਲਾ ਵਿਖੇ ਰਾਤ ਦੇ ਖਾਣੇ ’ਤੇ ਚਲਾ ਗਿਆ। ਜਦੋਂ ਕਰੀਬ 12 ਵਜੇ ਰਾਤ ਉਹ ਆਪਣੀ ਪਤਨੀ ਨਾਲ ਅਪਣੇ ਘਰ ਵਾਪਿਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੀ ਲਾਬੀ ਦਾ ਦਰਵਾਜ਼ਾ ਖੁੱਲਾ ਪਿਆ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਬੈੱਡ ਰੂਮ ਵਿੱਚ ਬਣੇ ਡਰੈਸਿੰਗ ਟੇਬਲ ਦੀ ਅਲਮਾਰੀ ਦਾ ਤਾਲਾ ਟੁੱਟਾ ਹੋਇਆ ਸੀ। ਉਸ ਨੇ ਦੱਸਿਆ ਕਿ ਅਲਮਾਰੀ ਵਿੱਚੋਂ 5 ਲੱਖ 15 ਹਜ਼ਾਰ ਰੁਪਏ ਦੀ ਨਕਦੀ, ਇੱਕ ਗੋਲਡ ਸੈਟ ਤਿੰਨ ਗੋਲਡ ਦੇ ਬਰੇਸਲਟ, ਇਕ ਡਾਇਮੰਡ ਦੇ ਟੋਪਸ ਦਾ ਜੋੜਾ, ਇਕ ਡਾਇਮੰਡ ਦਾ ਬਰੇਸਲੈਟ, 4 ਡਾਇਮੰਡ ਰਿੰਗਜ, ਇਕ ਸਟਿੰਗ ਸੈੱਟ, ਇੱਕ ਲੇਡੀਜ ਘੜੀ ਇੱਕ ਡਾਇਮੰਡ ਦੇ ਟੋਪਸ ਦਾ ਜੋੜਾ ਅਤੇ ਇਕ ਆਈ ਫੋਨ ਨੂੰ ਚੋਰ ਚੋਰੀ ਕਰਕੇ ਲੈ ਗਏ ਸਨ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਵਿੱਚ ਪੀੜਤ ਦੀ ਸ਼ਿਕਾਇਤ ’ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਵਿਗਿਆਨਕ ਢੰਗਾਂ ਨਾਲ ਕੀਤੀ ਗਈ। ਚੋਰੀ ਦੇ ਅਸਲ ਦੋਸ਼ੀ ਮੰਗਲ ਦਾਸ ਪੁੱਤਰ ਰਤਨ ਲਾਲ ਵਾਸੀ ਗਾਂਧੀ ਕੈਂਪ ਨੇੜੇ ਲੜਕੀਆਂ ਵਾਲਾ ਸਕੂਲ ਬਟਾਲਾ ਨੂੰ ਪੁਲਸ ਲਾਇਨ ਮੋੜ ਗੁਰਦਾਸਪੁਰ ਰੋਡ ਬਟਾਲਾ ਤੋਂ 24 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਉਸ ਪਾਸੋਂ ਚੋਰੀ ਹੋਇਆ ਸਮਾਨ ਬਰਾਮਦ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਦੋਸ਼ੀ ਪਾਸੋਂ ਕੀਤੀ ਗਈ ਬਰਾਮਦਗੀ : 
3 ਲੱਖ 36 ਹਜ਼ਾਰ ਰੁਪਏ ਭਾਰਤੀ ਕਰੰਸੀ ਦੇ ਨੋਟ, ਇਕ ਗੋਲਡ ਸੈਟ, ਤਿੰਨ ਗੋਲਨ ਦੇ ਬਰੈਸਲੇਟ, ਇੱਕ ਇਮੰਡ ਦਾ ਬਰੈਸਲੈਟ, 4 ਡਾਇਮੰਡ ਦੇ ਰਿੰਗਜ, ਇਕ ਸਟਿੰਗ ਸੈੱਟ, ਇਕ ਲੇਡੀਜ ਘੜੀ, ਇੱਕ ਡਾਇਮੰਡ ਦੇ ਟੋਪਸ ਦਾ ਜੋੜਾ, ਇਕ ਆਈ ਫੋਨ 11 ਬਰਾਮਦ ਕੀਤਾ ਗਿਆ।


rajwinder kaur

Content Editor

Related News