ਘਰ ’ਚ ਦਾਖਲ ਹੋਏ ਚੋਰ ਨਕਦੀ ਅਤੇ ਗਹਿਣੇ ਲੈ ਕੇ ਹੋਏ ਰਫ਼ੂਚੱਕਰ
Friday, Jun 25, 2021 - 12:46 PM (IST)

ਬਟਾਲਾ/ਅਲੀਵਾਲ (ਸਾਹਿਲ, ਸ਼ਰਮਾ) - ਸਥਾਨਕ ਇਲਾਕੇ ’ਚ ਘਰ ਵਿੱਚ ਦਾਖਲ ਹੋ ਕੇ ਚੋਰਾਂ ਵਲੋਂ ਨਕਦੀ ਤੇ ਗਹਿਣੇ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਘਣੀਏ ਕੇ ਬਾਂਗਰ ਨੂੰ ਦਿੱਤੀ ਜਾਣਕਾਰੀ ਵਿੱਚ ਕਿਸ਼ਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਾਰੋਵਾਲ ਨੇ ਦੱਸਿਆ ਕਿ ਬੀਤੀ 21 ਜੂਨ ਨੂੰ ਆਪਣੀ ਮੋਬਾਈਲ ਰਿਪੇਅਰ ਦੀ ਦੁਕਾਨ ’ਤੇ ਫਤਿਹਗੜ੍ਹ ਚੂੜੀਆਂ ਵਿਖੇ ਚਲਾ ਗਿਆ। ਉਸਦੀ ਮਾਤਾ ਨਰਿੰਦਰ ਕੌਰ ਤੇ ਪਤਨੀ ਅਮਨਦੀਪ ਕੌਰ ਗੁਰਦੁਆਰਾ ਸ੍ਰੀ ਓਠੀਆਂ ਸਾਹਿਬ ਵਿਖੇ ਮੱਥਾ ਟੇਕਣ ਲਈ ਚਲੀਆਂ ਗਈਆਂ।
ਪੜ੍ਹੋ ਇਹ ਵੀ ਖ਼ਬਰ - ਸੋਸ਼ਲ ਮੀਡੀਆ ’ਤੇ ਕੁੜੀ ਨਾਲ ਹੋਈ ਦੋਸਤੀ ਦਾ ਖ਼ੌਫਨਾਕ ਅੰਤ, ਥਾਣੇ ’ਚ ਫਾਹਾ ਲੈ ਨੌਜਵਾਨ ਵਲੋਂ ਖ਼ੁਦਕੁਸ਼ੀ
ਇਸ ਨੇ ਦੱਸਿਆ ਕਿ ਉਸਦੀ ਭੇਣ ਕਿਰਨਜੀਤ ਕੌਰ ਬਟਾਲਾ ਵਿਖੇ ਆਪਣੇ ਕੰਮ ’ਤੇ ਚਲੀ ਗਈ ਸੀ। ਕਿਸ਼ਨ ਸਿੰਘ ਮੁਤਾਬਕ ਦੁਪਹਿਰ ਸਾਢੇ 3 ਵਜੇ ਦੇ ਕਰੀਬ ਜਦੋਂ ਉਸਦੀ ਪਤਨੀ ਤੇ ਮਾਤਾ ਘਰ ਵਾਪਸ ਆਈਆਂ ਤਾਂ ਦੇਖਿਆ ਕਿ ਘਰ ਦੇ ਕਮਰਿਆਂ ਨੂੰ ਅੰਦਰੋਂ ਚਿਟਕਨੀਆਂ ਲੱਗੀਆ ਹੋਈਆਂ ਸਨ ਅਤੇ ਖਿੜਕੀ ਵਾਲਾ ਸ਼ੀਸ਼ਾ ਟੁੱਟਾ ਪਿਆ ਸੀ।
ਪੜ੍ਹੋ ਇਹ ਵੀ ਖ਼ਬਰ - ਹੋਟਲ ਦੇ ਕਮਰੇ ’ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਨੇ ਦੱਸਿਆ ਖ਼ੁਦਕੁਸ਼ੀ ਦੀ ਅਸਲ ਸੱਚ
ਉਸ ਦੱਸਿਆ ਕਿ ਇਸ ਤੋਂ ਬਾਅਦ ਕਮਰਿਆਂ ਵਿੱਚ ਪਈਆਂ ਅਲਮਾਰੀਆਂ ਨੂੰ ਚੈੱਕ ਕੀਤਾ ਗਿਆ ਤਾਂ ਦੇਖਿਆ ਕਿ ਚੋਰ ਇਕ ਅਲਮਾਰੀ ਵਿਚੋਂ ਇਕ ਮੋਬਾਈਲ ਸੀ-12 ਰੀਅਲਮੀ, 1 ਮੋਬਾਈਲ ਸੈਮਸੰਗ ਜੇ-6.01, ਮੋਬਾਈਲ ਪ੍ਰਾਈਮ ਸੈਮਸੰਗ, ਵਾਲੀਆਂ ਸੋਨਾ 5 ਗ੍ਰਾਮ, ਸ਼ਾਪ ਜੈਂਟਸ 5 ਗ੍ਰਾਮ ਤੇ 25000 ਰੁਪਏ ਨਕਦੀ ਅਤੇ ਦੂਜੀ ਅਲਮਾਰੀ ਵਿਚੋਂ 10 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਰਫੂਚੱਕਰ ਹੋ ਚੁੱਕੇ ਸਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਘਟਨਾ ਸਥਾਨ ’ਤੇ ਪੁੱਜੇ ਏ.ਐੱਸ.ਆਈ ਅਮਰਜੀਤ ਸਿੰਘ ਨੇ ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਥਾਣਾ ਘਣੀਏ ਕੇ ਬਾਂਗਰ ਵਿਖੇ ਬਣਦੀਆਂ ਧਾਰਾਵਾਂ ਹੇਠ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।