ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਲੋੜੀਂਦੀ ਸੁਰੱਖਿਆ ਨਾ ਦੇਣ ’ਤੇ ਪੰਜਾਬ ਦੇ ਗ੍ਰਹਿ ਸਕੱਤਰ 18 ਨੂੰ ਵਿਧਾਨ ਸਭਾ ’ਚ ਤਲਬ

Friday, Oct 14, 2022 - 08:36 AM (IST)

ਜਲੰਧਰ (ਨਰਿੰਦਰ ਮੋਹਨ) - ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ 18 ਅਕਤੂਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਤਲਬ ਕੀਤਾ ਹੈ। ਗ੍ਰਹਿ ਸਕੱਤਰ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਵਿਧਾਇਕਾਂ ਦੇ ਵਿਸ਼ੇਸ਼ ਅਧਿਕਾਰ ਨੂੰ ਸੁਰੱਖਿਆ ਦੇਣ ਵਾਲੀ ਅਤੇ ਇਨ੍ਹਾਂ ਅਧਿਕਾਰਾਂ ਦੇ ਘਾਣ ਵਿਰੁੱਧ ਕਾਰਵਾਈ ਕਰਨ ਵਾਲੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ। ਇਹ ਦੋਸ਼ ਵੀ ਹੈ ਕਿ ਗ੍ਰਹਿ ਸਕੱਤਰ ਨੇ ਇਸ ਕਮੇਟੀ ਦੀ ਸ਼ਿਕਾਇਤ ਦੀ ਡੇਢ ਮਹੀਨੇ ਤਕ ਪ੍ਰਵਾਹ ਨਹੀਂ ਕੀਤੀ ਅਤੇ ਨਾ ਹੀ ਕੋਈ ਜਵਾਬ ਦਿੱਤਾ। ਗ੍ਰਹਿ ਸਕੱਤਰ ਨੂੰ 18 ਅਕਤੂਬਰ ਨੂੰ ਕਮੇਟੀ ਸਾਹਮਣੇ ਵਿਧਾਨ ਸਭਾ ’ਚ ਪੇਸ਼ ਹੋ ਕੇ ਸਫ਼ਾਈ ਦੇਣ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ਹਰਪਾਲ ਚੀਮਾ ਦਾ ਦਾਅਵਾ: ਪੰਜਾਬ 'ਚੋਂ ਖ਼ਤਮ ਕੀਤਾ ਸ਼ਰਾਬ ਮਾਫ਼ੀਆ, SYL 'ਤੇ ਦਿੱਤਾ ਵੱਡਾ ਬਿਆਨ

ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਗ੍ਰਹਿ ਸਕੱਤਰ ਪੱਧਰ ਦੇ ਅਧਿਕਾਰੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੇ ਤਲਬ ਕੀਤਾ ਹੈ। ਮਾਮਲਾ ਅਗਸਤ ਮਹੀਨੇ ਦਾ ਹੈ ਜਦੋਂ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਆਪਣੀ ਇਕ ਬੈਠਕ ਲਈ ਨੰਗਲ ਗਈ ਸੀ। ਵਿਧਾਨ ਸਭਾ ਦੀ ਇਸ 12 ਮੈਂਬਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਹਨ। ਕਮੇਟੀ ਨੰਗਲ ’ਚ ਰਾਤ ਵੇਲੇ ਠਹਿਰੀ ਸੀ। ਹਾਲਾਂਕਿ ਸੂਬੇ ਦੇ ਗ੍ਰਹਿ ਸਕੱਤਰ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਐੱਸ. ਐੱਸ. ਪੀ. ਨੂੰ ਸੂਚਿਤ ਕੀਤਾ ਗਿਆ ਸੀ ਅਤੇ ਨਿਯਮਾਂ ਮੁਤਾਬਕ ਵਿਸ਼ੇਸ਼ ਸੁਰੱਖਿਆ ਦੇ ਇੰਤਜ਼ਾਮ ਕਰਨ ਦੇ ਹੁਕਮ ਜਾਰੀ ਹੋਏ ਸਨ। ਵਿਵਾਦ ਉਸ ਵੇਲੇ ਵਧਿਆ ਜਦੋਂ ਰਾਤ ਨੂੰ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਦੇ ਵਿਸ਼ਰਾਮ ਸਥਾਨ ’ਤੇ 2 ਅਣਪਛਾਤੇ ਵਿਅਕਤੀ ਆ ਗਏ।

ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ

ਕਮੇਟੀ ਦੇ ਮੈਂਬਰਾਂ ਨੇ ਸੁਰੱਖਿਆ ਲਈ ਰੱਖੇ ਗਏ ਅਫਸਰਾਂ ਨੂੰ ਲੱਭਿਆ ਪਰ ਉੱਥੇ ਕੋਈ ਨਹੀਂ ਸੀ। ਮੈਂਬਰਾਂ ਨੇ ਰਾਤ ਲਗਭਗ 10 ਵਜੇ ਰੂਪਨਗਰ ਦੇ ਐੱਸ. ਐੱਸ. ਪੀ. ਨੂੰ ਫੋਨ ਕਰ ਕੇ ਸੂਚਿਤ ਕੀਤਾ ਪਰ ਰਾਤ ਭਰ ਕੋਈ ਅਫਸਰ ਉੱਥੇ ਨਹੀਂ ਆਇਆ। ਹਾਲਾਂਕਿ ਸਵੇਰ ਤਕ ਪੁਲਸ ਅਫਸਰ ਉੱਥੇ ਪਹੁੰਚ ਗਏ ਸਨ। ਵਿਸ਼ੇਸ਼ ਅਧਿਕਾਰੀ ਕਮੇਟੀ ਨੇ ਇਸ ਮਾਮਲੇ ’ਚ ਗ੍ਰਹਿ ਸਕੱਤਰ ਨੂੰ ਚਿੱਠੀ ਲਿਖ ਕੇ ਐੱਸ. ਐੱਸ. ਪੀ. ਰੂਪਨਗਰ ਦਾ ਜਵਾਬ ਮੰਗਿਆ ਪਰ ਗ੍ਰਹਿ ਸਕੱਤਰ ਨੇ ਵਿਸ਼ੇਸ਼ ਅਧਿਕਾਰ ਘਾਣ ਕਮੇਟੀ ਦੀ ਚਿੱਠੀ ’ਤੇ ਡੇਢ ਮਹੀਨੇ ਤਕ ਕੋਈ ਕਾਰਵਾਈ ਨਹੀਂ ਕੀਤੀ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ

ਵਰਣਨਯੋਗ ਹੈ ਕਿ ਉਸ ਵੇਲੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਸਨ। ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਨੇ ਹੁਣ ਤਕ ਵਿਧਾਇਕਾਂ ਤੇ ਅਫ਼ਸਰਾਂ ਨੂੰ ਤਲਬ ਕੀਤਾ ਸੀ ਪਰ ਗ੍ਰਹਿ ਸਕੱਤਰ ਪੱਧਰ ਦੇ ਅਫ਼ਸਰ ਨੂੰ ਪਹਿਲੀ ਵਾਰ ਤਲਬ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਦਾ ਵੀ ਨੋਟਿਸ ਲਿਆ ਹੈ। ਬਾਜਵਾ ਵੱਲੋਂ ਦੋਸ਼ ਸੀ ਕਿ ਮਈ ਮਹੀਨੇ ਵਿਚ ਉਨ੍ਹਾਂ ਵੱਲੋਂ ਸਰਕਾਰੀ ਪੱਧਰ ’ਤੇ ਆਪਣੇ ਹਲਕੇ ’ਚ ਬੁਲਾਈ ਗਈ ਬੈਠਕ ’ਚ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀ ਸ਼ਾਮਲ ਨਹੀਂ ਹੋਏ।

ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ : 2 ਧੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਮਗਰੋਂ ਮਾਂ ਨੇ ਕੀਤੀ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News