ਕਰਫਿਊ ਦਰਮਿਆਨ ਫਗਵਾੜਾ 'ਚ ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

04/27/2020 3:35:18 PM

ਫਗਵਾੜਾ (ਹਰਜੋਤ)— ਸ਼ਹਿਰ 'ਚ ਭਾਵੇਂ ਪੂਰੀ ਤਰ੍ਹਾਂ ਕਰਫਿਊ ਲੱਗਾ ਹੋਇਆ ਹੈ ਅਤੇ ਪੁਲਸ ਵੱਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਚੋਰ ਆਪਣੇ ਕੰਮ ਪੂਰੀ ਸਰਗਰਮੀ ਨਾਲ ਕਰ ਰਹੇ ਹਨ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਤੁਰਦੇ ਬਣਦੇ ਹਨ। ਅਜਿਹਾ ਹੀ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜੀ. ਟੀ. ਰੋਡ 'ਤੇ ਸਥਿਤ ਤਹਿਸੀਲ ਕੰਪਲੈਂਕਸ ਦੇ ਨੇੜੇ ਦਲਜੀਤ ਮਾਰਕੀਟ ਅੰਦਰ ਰਹਿੰਦੇ ਪ੍ਰਵਾਸੀ ਭਾਰਤੀ ਦੇ ਘਰ ਦੇ ਤਾਲੇ ਤੋੜ ਕੇ ਚੋਰ ਕਰੀਬ 40 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਸਾਮਾਨ, ਇਕ ਲਾਇੰਸੈਂਸੀ ਰਿਵਾਲਵਰ ਅਤੇ ਜਿੰਦਾ ਰੌਂਦ ਲੈ ਗਏ ਹਨ।

ਇਹ ਵੀ ਪੜ੍ਹੋ:  ਜਲੰਧਰ: 'ਹਰਜੀਤ ਸਿੰਘ' ਦੇ ਸਮਰਥਨ 'ਚ ਪੰਜਾਬ ਪੁਲਸ, ਨੇਮ ਪਲੇਟ ਲਗਾ ਕੇ ਬਹਾਦਰੀ ਨੂੰ ਕੀਤਾ ਸਲਾਮ

PunjabKesari

ਮੌਕੇ 'ਤੇ ਪੁੱਜੇ ਘਰ ਦੇ ਮਾਲਕ ਦੇ ਦੋਸਤ ਮੋਹਨ ਸਿੰਘ ਪੁੱਤਰ ਮੁਨਸ਼ੀ ਰਾਮ ਵਾਸੀ ਲਾਲੀਆਂ ਨੇ ਦੱਸਿਆ ਕਿ ਇਹ ਘਰ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦਾ ਹੈ, ਜੋ ਅਮਰੀਕਾ 'ਚ ਰਹਿੰਦੇ ਹਨ ਅਤੇ 16 ਫਰਵਰੀ ਨੂੰ ਉਹ ਬਾਹਰ ਵਾਪਸ ਗਏ ਹਨ। ਅੱਜਕਲ੍ਹ ਲਾਕ ਡਾਊਨ ਕਾਰਨ ਮਾਰਕੀਟ ਬੰਦ ਹੈ। ਮੋਹਨ ਸਿੰਘ ਅਨੁਸਾਰ ਚੋਰ ਕੁੰਡਾ ਤੋੜ ਕੇ ਘਰ 'ਚ ਦਾਖਲ ਹੋਏ ਅਤੇ ਸਾਰੇ ਸਾਮਾਨ ਦੀ ਫਰੋਲਾ ਫਰਾਲੀ ਕਰਕੇ ਖਿਲਾਰਾ ਪਾ ਕੇ ਉੱਥੋਂ 8 ਲੱਖ ਰੁਪਏ ਦੀ ਨਕਦੀ, 70 ਤੋਲੇ ਸੋਨਾ, ਇਕ ਲਾਇਸੈਂਸੀ ਰਿਵਾਲਵਰ, 6 ਜਿੰਦਾ ਕਾਰਤੂਸ ਲੈ ਗਏ ਹਨ।

ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ

PunjabKesari
ਮੋਹਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਸਿਲਸਿਲੇ 'ਚ ਜਲੰਧਰ ਗਿਆ ਹੋਇਆ ਸੀ। ਜਦੋਂ ਵਾਪਸ ਜਾ ਰਿਹਾ ਸੀ ਤਾਂ ਦੇਖਿਆ ਕਿ ਉੱਥੇ ਰਹਿੰਦੇ ਅੱਛੇ ਲਾਲ ਅਤੇ ਹੋਰ ਵਿਅਕਤੀ ਖੜ੍ਹੇ ਸਨ ਅਤੇ ਗੇਟ ਖੁੱਲ੍ਹਾ ਪਿਆ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਘਰ 'ਚ ਚੋਰੀ ਹੋ ਗਈ ਹੈ। ਜਿਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ।

PunjabKesari

ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਸ ਟੀਮ ਮੌਕੇ 'ਤੇ ਪੁੱਜੀ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਫਿੰਗਰ ਪ੍ਰਿੰਟ ਮਾਹਿਰ ਦੀ ਟੀਮ ਵੀ ਬੁਲਾਈ ਗਈ। ਟੀਮ ਇੰਚਾਰਜ ਸੁਚਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ ਅਤੇ ਸਾਨੂੰ ਕਈ ਥਾਵਾਂ 'ਤੇ ਧੱਬੇ ਜ਼ਰੂਰ ਮਿਲੇ ਹਨ। ਸਿਟੀ ਪੁਲਸ ਨੇ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 380, 457 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਵਿਧਾਇਕ ਰਜਿੰਦਰ ਬੇਰੀ ਦੀ 'ਕੋਰੋਨਾ ਵਾਇਰਸ' ਦੀ ਰਿਪੋਰਟ ਆਈ ਸਾਹਮਣੇ


shivani attri

Content Editor

Related News