ਗ੍ਰਹਿ ਮੰਤਰਾਲੇ ਨੇ ‘ਗੁਆਚੇ’ ਐਲਾਨੇ ਪਾਕਿ ਕੋਲੋਂ ਗੁੰਮ ਹੋਏ 23 ਭਾਰਤੀ ਪਾਸਪੋਰਟ

Wednesday, Jan 02, 2019 - 02:31 PM (IST)

ਗ੍ਰਹਿ ਮੰਤਰਾਲੇ ਨੇ ‘ਗੁਆਚੇ’ ਐਲਾਨੇ ਪਾਕਿ ਕੋਲੋਂ ਗੁੰਮ ਹੋਏ 23 ਭਾਰਤੀ ਪਾਸਪੋਰਟ

ਨਵੀ ਦਿੱਲੀ (ਵੈਬ ਡੈਸਕ)-ਲੋਕ ਸਭਾ ‘ਚ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਕ ਸਵਾਲ ਦੇ ਜਵਾਬ ‘ਚ ਦੱਸਿਆ ਗਿਆ ਕਿ ਬੀਤੇ ਦਿਨੀਂ ਪਾਕਿਸਤਾਨ ਗਏ ਸ਼ਰਧਾਲੂਆਂ ਦੇ ਜੋ 23 ਪਾਸਪੋਰਟ ਪਾਕਿਸਤਾਨ ਹਾਈ ਕਮੀਸ਼ਨ ਕੋਲੋਂ ਗੁੰਮ ਹੋ ਗਏ ਸਨ, ਨੂੰ ‘ਗੁਆਚਾ’ ਐਲਾਨ ਕਰ ਦਿੱਤਾ ਗਿਆ ਹੈ। ਯੂ. ਪੀ. ਤੋਂ ਭਾਜਪਾ ਦੇ ਇਕ ਸੰਸਦ ਮੈਂਬਰ ਵਲੋਂ ਇਸ ਸੰਬੰਧੀ ਪੁੱਛੇ ਗਏ ਇਸ ਸਵਾਲ ਦੇ ਜਵਾਬ ‘ਚ ਗ੍ਰਹਿ ਮੰਤਰਾਲੇ ਨੇ ਹੋਰ ਦੱਸਿਆ ਕਿ ਇਨ੍ਹਾਂ ਪਾਸਪੋਰਟਾਂ ਦਾ ਕੋਈ ਗਲਤ ਇਸਤੇਮਾਲ ਨਾ ਕਰ ਸਕੇ ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਇਥੇ ਜਿਕਰਯੋਗ ਹੈ ਕਿ ਪਾਕਿਸਤਾਨ ਹਾਈ ਕਮਿਸ਼ਨ ਕੋਲੇਂ 23 ਭਾਰਤੀ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਵੀਜਾ ਸੰਬੰਧੀ ਕਾਰਵਾਈਆਂ ਦੌਰਾਨ ਬੀਤੇ ਦਿਨੀਂ ਕਿਧਰੇ ਗੁੰਮ ਹੋ ਗਏ ਸਨ।


author

DILSHER

Content Editor

Related News