ਗ੍ਰਹਿ ਮੰਤਰੀ ਰੰਧਾਵਾ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ, ਪੰਥਕ ਇਕੱਠ ਨੂੰ ਲੈ ਕੇ 'ਬਾਦਲ ਦਲ' 'ਤੇ ਚੁੱਕੇ ਸਵਾਲ

Monday, Jan 03, 2022 - 06:36 PM (IST)

ਗ੍ਰਹਿ ਮੰਤਰੀ ਰੰਧਾਵਾ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ, ਪੰਥਕ ਇਕੱਠ ਨੂੰ ਲੈ ਕੇ 'ਬਾਦਲ ਦਲ' 'ਤੇ ਚੁੱਕੇ ਸਵਾਲ

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋ੍ਮਣੀ ਅਕਾਲੀ ਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਚ ਮਨਾਏ ਗਏ ਰੋਸ ਦਿਵਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ। ਗ੍ਰਹਿ ਮੰਤਰੀ ਰੰਧਾਵਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਏ ਗਏ ਰੋਸ ਦਿਵਸ ਨਾਲ ਉਨ੍ਹਾਂ ਦੇ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਹੈ ਕਿ ਇਹ ਰੋਸ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਾਜ਼ਰੀ ’ਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਪੰਥਕ ਇਕੱਠ ਸ਼੍ਰੋਮਣੀ ਕਮੇਟੀ ਨੂੰ ਤਕੜਾ ਕਰਨ ਤਕ ਤਾਂ ਵਾਜਿਬ ਹੈ ਪਰ ਜੋ ਤੁਹਾਡੇ ਵੱਲੋਂ ਅਪੀਲ ਰਾਹੀਂ ਬਾਦਲ ਦਲ ਨੂੰ ਤਕੜਾ ਕਰਨ ਦੀ ਗੱਲ ਕੀਤੀ ਗਈ, ਉਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ।

ਇਹ ਵੀ ਪੜ੍ਹੋ : ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਰਕਾਰੀ ਕਠਪੁਤਲੀਆਂ ਨੂੰ ਮਸੰਦਾਂ ਵਜੋਂ ਸਥਾਪਿਤ ਕਰਨ ਦੀ ਸਾਜ਼ਿਸ਼ : ਪ੍ਰਕਾਸ਼ ਸਿੰਘ ਬਾਦਲ

PunjabKesari

PunjabKesari

ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਆਪਣੇ ਆਪ ਨੂੰ ਪੰਥ ਤੇ ਪੰਥਕ ਹੋਣ ਤੋਂ ਸਾਲ 1996 ਦੀ ਮੋਗਾ ਕਾਨਫਰੰਸ ਵੇਲੇ ਤੇ ਬਾਅਦ ’ਚ ਭਾਰਤੀ ਚੋਣ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕਰਕੇ ਵੱਖ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਜੀ ਦੀ ਮੌਜੂਦਗੀ ’ਚ ਹੋਈਆਂ ਤਕਰੀਰਾਂ ਵਿਚ ਜਿਥੇ ਪੰਥ ਨੂੰ ਮਸੰਦਾਂ ਦੇ ਕਾਬਜ਼ ਹੋਣ ਤੋਂ ਸੁਚੇਤ ਕੀਤਾ ਗਿਆ ਹੈ, ਇਹ ਵੀ ਪੁੱਛਣ ਦੀ ਲੋੜ ਹੈ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਹਿ ਕੇ ਕਿਸ ਨੇ ‘ਜਾਮ ਏ ਇੰਸਾਂ’ ਵਿਚ ਸ਼ਾਮਲ ਡੇਰਾਦਾਰ ਨਾਲ ਸਾਂਝਾਂ ਪੁਗਾਈਆਂ ਤੇ ਉਸ ਨੂੰ ਬਠਿੰਡਾ ਕੇਸ ’ਚੋਂ ਖਾਰਿਜ ਕਰਨ ਲਈ ਸਾਲ 2012 ’ਚ ਖਾਰਿਜ ਰਿਪੋਰਟ ਭਰੀ। ਇਸ ਦੌਰਾਨ ਤੁਹਾਡੇ ਵੱਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਉਸ ਦੀਆਂ ਵੋਟਾਂ ਲਈਆਂ ਗਈਆਂ। ਇਸੇ ਤੋਂ ਉਤਸ਼ਾਹਿਤ ਹੋ ਕੇ ਉਸ ਡੇਰੇਦਾਰ ਨੇ ਫਿਲਮਾਂ ਚਲਾਈਆਂ ਤੇ ਇਨ੍ਹਾਂ ਦੀ ਪੁਸ਼ਤਪਨਾਹੀ ’ਚ ਸਾਲ 2015 ਦੀਆਂ ਹਿਰਦੇ ਵਲੂੰਧਰਨ ਵਾਲੀਆਂ ਬੇਅਦਬੀ ਦੀਆਂ ਘਟਨਾਵਾਂ ਬਰਗਾੜੀ, ਮਲਕੇ ਤੇ ਗੁਰੂਸਰ ਭਗਤਾ ਆਦਿ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਸਮੇਂ ਦੌਰਾਨ ਤਤਕਾਲੀ ਜਥੇਦਾਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕਰ ਕੇ ਪਹਿਲਾਂ ਸੌਦੇ ਸਾਧ ਨੂੰ ਮੁਆਫੀ ਦਿਵਾਈ।

ਇਸ ਦੌਰਾਨ ਕਰੋੜਾਂ ਰੁਪਏ ਗੁਰੂ ਦੀਆਂ ਗੋਲਕਾਂ ਵਿਚੋਂ ਇਸ ਨੂੰ ਵਾਜਿਬ ਠਹਿਰਾਉਣ ਲਈ ਇਸ਼ਤਿਹਾਰਾਂ ’ਤੇ ਖਰਚੇ। ਗ੍ਰਹਿ ਮੰਤਰੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਪੰਥਕ ਰਵਾਇਤਾਂ ਮੁਤਾਬਕ ਬਾਦਲ ਪਿਓ-ਪੁੱਤ ਨੂੰ ਹਾਜ਼ਰ ਕਰਕੇ ਕੌਮ ’ਚੋਂ ਖਾਰਿਜ ਕੀਤਾ ਜਾਵੇ।  

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News