ਕੋਰੋਨਾ ਆਫ਼ਤ ਕਾਰਨ ਸਿਹਤ ਮੰਤਰੀ ਦਾ ਅਹਿਮ ਫ਼ੈਸਲਾ, 30 ਸਤੰਬਰ ਤੱਕ ਬਦਲੀਆਂ/ਛੁੱਟੀਆਂ ''ਤੇ ਲਾਈ ਰੋਕ

08/12/2020 3:21:56 PM

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ 30 ਸਤੰਬਰ, 2020 ਤੱਕ ਵਿਭਾਗੀ ਬਦਲੀਆਂ ਅਤੇ ਛੁੱਟੀ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਇਹ ਵੀ ਪੜ੍ਹੋ : ਡੋਪ ਟੈਸਟ ਦੇਣ ਗਏ ਨੌਜਵਾਨ ਨੇ ਮਾਰੀ ਚਲਾਕੀ, ਪਿਸ਼ਾਬ ਦੀ ਥਾਂ ਦੇ ਗਿਆ ਪਾਣੀ, ਦੁਬਾਰਾ ਜੋ ਰਿਪੋਰਟ ਆਈ...

ਇਸ ਬਾਰੇ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫ਼ੈਸਲਾ ਕੋਵਿਡ-19 ਦੇ ਮੌਜੂਦਾ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕੋਰੋਨਾ ਖਿਲਾਫ਼ ਵਿੱਢੀ ਗਈ ਮੁਹਿੰਮ ਨੂੰ ਹੋਰ ਵਧੀਆ ਢੰਗ ਨਾਲ ਨਜਿੱਠਣ ਲਈ ਸਾਰੇ ਅਧਿਕਾਰੀਆਂ/ਮੈਡੀਕਲ ਸਟਾਫ਼/ਪੈਰਾ ਮੈਡੀਕਲ ਸਟਾਫ਼ ਦਾ ਆਪਣੇ ਸਟੇਸ਼ਨਾਂ ਤੇ ਤਾਇਨਾਤ ਰਹਿਣਾ ਜ਼ਰੂਰੀ ਹੋ ਗਿਆ ਹੈ।

ਇਹ ਵੀ ਪੜ੍ਹੋ : ਪੁਲਸ ਦੇ ਤਸ਼ੱਦਦ ਨੇ ਖੋਹ ਲਿਆ 'ਜਿਗਰ ਦਾ ਟੋਟਾ', ਵੈਣ ਪਾਉਂਦੀ ਮਾਂ ਨੂੰ ਦੇਖ ਹਰ ਕਿਸੇ ਦਾ ਭਰਿਆ ਮਨ

ਇਸ ਦੌਰਾਨ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ਼ ਮੈਟਰਨਿਟੀ ਲੀਵ ਅਤੇ ਅਤਿ ਜ਼ਰੂਰੀ ਕਾਰਣ ਕਰਕੇ ਚਾਈਲਡ ਕੇਅਰ ਲੀਵ ਕੇਸਾਂ 'ਚ ਹੀ ਛੁੱਟੀ ਸਬੰਧੀ ਛੋਟ ਹੋਵੇਗੀ। ਬਲਬੀਰ ਸਿੱਧੂ ਨੇ ਦੱਸਿਆ ਕਿ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਦੇ ਰੈਗੂਲਰ ਅਫ਼ਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗਾਂ/ਸੰਸਥਾਵਾਂ 'ਚ ਠੇਕੇ/ਆਊਟਸੋਰਸਿੰਗ ਦੇ ਅਧਾਰ ’ਤੇ ਕੰਮ ਕਰ ਰਹੇ ਸਾਰਿਆਂ ਮੁਲਾਜ਼ਮਾਂ ’ਤੇ ਲਾਗੂ ਹੋਣਗੇ।
ਇਹ ਵੀ ਪੜ੍ਹੋ : ਡੇਰਾਬੱਸੀ 'ਚ ਦਿਲ ਕੰਬਾਊ ਵਾਰਦਾਤ, ਦਿਲ ਦੇ ਆਰ-ਪਾਰ ਚਾਕੂ ਖੋਭ 'ਕੁੱਕ' ਦਾ ਕੀਤਾ ਕਤਲ


Babita

Content Editor

Related News