ਪੰਜਾਬ ਸਰਕਾਰ ਵਲੋਂ 9 ਨਵੰਬਰ ਨੂੰ ਇਨ੍ਹਾਂ ਜ਼ਿਲਿਆਂ ''ਚ ਛੁੱਟੀ ਦਾ ਐਲਾਨ

Friday, Nov 08, 2019 - 06:13 PM (IST)

ਪੰਜਾਬ ਸਰਕਾਰ ਵਲੋਂ 9 ਨਵੰਬਰ ਨੂੰ ਇਨ੍ਹਾਂ ਜ਼ਿਲਿਆਂ ''ਚ ਛੁੱਟੀ ਦਾ ਐਲਾਨ

ਚੰਡੀਗੜ੍ਹ (ਰਮਨਜੀਤ, ਵਰੁਣ,ਸੋਢੀ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 3 ਜ਼ਿਲਿਆਂ ਗੁਰਦਾਸਪੁਰ, ਕਪੂਰਥਲਾ ਅਤੇ ਅੰਮ੍ਰਿਤਸਰ 'ਚ 9 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਜ਼ਿਲਿਆਂ 'ਚ ਪੰਜਾਬ ਸਰਕਾਰ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਸਾਰੇ ਦਫਤਰ ਬੰਦ ਰਹਿਣਗੇ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।


author

Babita

Content Editor

Related News