ਹੋਲੀ ''ਤੇ ਰੰਗਾਂ ਦੀ ਵਰਤੋਂ ਕਰੋ ਧਿਆਨ ਨਾਲ, ਕੁਦਰਤੀ ਰੰਗਾਂ ਦੀ ਵਰਤੋਂ ਬਿਹਤਰ
Tuesday, Mar 10, 2020 - 04:56 PM (IST)
ਲੁਧਿਆਣਾ (ਸਹਿਗਲ) : ਰੰਗਾਂ ਦਾ ਪ੍ਰਾਚੀਨ ਭਾਰਤੀ ਤਿਉਹਾਰ ਹੋਲੀ, ਬਸੰਤ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਬਸੰਤ ਰੁੱਤ ਫੁੱਲਾਂ, ਹਰੀਆ ਪੱਤੀਆਂ, ਤਾਜ਼ਗੀ ਅਤੇ ਸੁੰਗਧ ਦਾ ਮੌਸਮ ਹੈ। ਪਹਿਲਾਂ ਫੁੱਲਾਂ, ਪੱਤੀਆਂ ਅਤੇ ਜੜ੍ਹੀਆਂ ਬੂਟੀਆਂ ਤੋਂ ਬਣੇ ਕੁਦਰਤੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਇਨ੍ਹਾਂ ਕੁਦਰਤੀ ਰੰਗਾਂ ਦੀ ਜਗ੍ਹਾ ਸਿੰਥੈਟਿਕ ਰੰਗਾਂ ਦੀ ਵਰਤੋਂ ਹੋਣ ਲੱਗੀ ਹੈ, ਜਿਸ 'ਚ ਜ਼ਹਿਰੀਲੇ ਰਸਾਇਣ ਹੁੰਦੇ ਹਨ। ਸ਼ਹਿਰ ਦੀ ਬੇਟੀ ਚਮੜੀ ਰੋਗ ਮਾਹਰ ਜਸਤਿੰਦਰ ਗਿੱਲ ਦਾ ਕਹਿਣਾ ਹੈ ਕਿ ਇਨ੍ਹਾਂ ਰੰਗਾਂ ਨੂੰ ਦਿੱਤੀ ਗਈ ਝਿਲਮਿਲਾਉਂਦੀ ਚਮਕ ਅਭਰਕ ਅਤੇ ਚੂਰਨ ਗਲਾਸ ਦੁਆਰਾ ਹੁੰਦੀ ਹੈ। ਇਹ ਰਸਾਇਣ ਉਦਯੋਗਿਕ ਵਰਤੋਂ ਲਈ ਹੁੰਦੇ ਹਨ ਜਿਵੇਂ ਕੱਪੜਾ ਬਣਾਉਣਾ ਆਦਿ। ਬੀਤੇ ਕੁਝ ਸਾਲਾਂ 'ਚ ਹੋਲੀ ਖੇਡਣ ਦੇ ਢੰਗ ਤੋਂ ਬਹੁਤ ਲੋਕਾਂ ਨੇ ਕਿਨਾਰਾ ਕਰ ਲਿਆ ਹੈ ਕਿਉਂਕਿ ਕਈ ਲੋਕ ਰੰਗਾਂ ਤੋਂ ਇਲਾਵਾ ਚਿੱਕੜ ਵਾਲਾ ਪਾਣੀ ਆਦਿ ਦੀ ਵਰਤੋਂ ਵੀ ਕਰਨ ਲੱਗੇ ਹਨ ਅਤੇ 'ਹੋਲੀ ਹੈ' ਕਹਿ ਕੇ ਕਿਸੇ 'ਤੇ ਵੀ ਰੰਗ ਪਾ ਦਿੰਦੇ ਹਨ।
ਕੀ ਹਨ ਖਤਰੇ
ਹੋਲੀ ਰੰਗਾਂ ਅਤੇ ਪਾਣੀ ਦੇ ਨਾਲ ਖੇਡਣ ਵਿਚ ਮਜ਼ੇਦਾਰ ਲਗਦੀ ਹੈ ਪਰ ਨੁਕਸਾਨਦੇਹ ਅਸਰਾਂ ਨਾਲ ਚਮੜੀ, ਵਾਲ ਅਤੇ ਅੱਖਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਰਸਾਇਣਾਂ ਨਾਲ ਚਮੜੀ ਕੈਂਸਰ ਹੋ ਸਕਦਾ ਹੈ।
ਕੀ ਹੋ ਸਕਦੀਆਂ ਹਨ ਪ੍ਰੇਸ਼ਾਨੀਆਂ :
ਵਾਲਾਂ ਨੂੰ ਨੁਕਸਾਨ
ਖਾਜ
ਸੁੱਕਾਪਨ
ਖੋਪੜੀ ਦੇ ਸੰਕ੍ਰਮਣ
ਮਾਹਰਾਂ ਦਾ ਕਹਿਣਾ ਹੈ ਕਿ ਨੌਜਵਾਨ, ਨਵਜੰਮੇ ਬੱਚਿਆਂ ਲਈ ਜ਼ਿਆਦਾ ਸਾਵਧਾਨੀ ਵਰਤੋ ਕਿਉਂਕਿ ਉਨ੍ਹਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਗਰਭਵਤੀ ਮਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਰਸਾਇਣ ਚਮੜੀ ਨਾਲ ਲੱਗ ਹੋ ਜਾਂਦੇ ਹਨ। ਫੁੱਲਾਂ ਅਤੇ ਜੜ੍ਹੀਆਂ ਬੂਟੀਆਂ ਤੋਂ ਬਣੇ ਕਦਰਤੀ ਰੰਗਾਂ ਦੀ ਵਰਤੋਂ ਕਰੋ ਜੋ ਚਮੜੀ ਅਤੇ ਸਿਹਤ 'ਤੇ ਲਾਭਕਾਰੀ ਅਸਰ ਪਾਉਂਦੇ ਹਨ।
ਕਿਵੇਂ ਕਰੀਏ ਬਚਾਅ
ਡਾ. ਜਸਤਿੰਦਰ ਗਿੱਲ ਨੇ ਦੱਸਿਆ ਕਿ ਰੰਗਾਂ ਤੋਂ ਬਿਨਾਂ ਹੋਲੀ ਵਿਅਰਥ ਹੈ ਤਾਂ ਹੋਲੀ ਦਾ ਆਨੰਦ ਲੈਣ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਸਰਲ ਚਮੜੀ ਅਤੇ ਵਾਲਾਂ ਦੀ ਦੇਖਭਾਲ ਦਾ ਪਾਲਣ ਕਰਨਾ ਹੈ।
ਖੇਡਣ ਲਈ ਬਾਹਰ ਜਾਣ ਤੋਂ ਪਹਿਲਾਂ ਮੌਸਚੂਰਾਈਜ਼ਰ ਲਗਾਓ
ਚਿਹਰੇ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਇਕ ਸਨਸਕਰੀਨ ਸ਼ੁੱਧ ਨਾਰੀਅਲ ਤੇਲ ਜਾਂ ਜੈਤੂਨ ਦਾ ਤੇਲ ਸਰੀਰ 'ਤੇ ਲਾਓ, ਵਾਧੂ ਸੁਰੱਖਿਆ ਲਈ ਮੌਸਚੂਰਾਈਜ਼ਰ ਅਤੇ ਸਨਸਕਰੀਨ ਦੇ ਉੱਪਰ ਲੈਕਟੋ ਕੈਲਾਮਾਈਨ ਦੀ ਵਰਤੋਂ ਕਰੋ।
* ਬੁੱਲਾਂ 'ਤੇ ਮੌਸਚੂਰਾਈਜ਼ਰ ਅਤੇ ਸਨਸਕਰੀਨ ਲਾਉਣਾ ਨਾ ਭੁੱਲੋ।
* ਲੜਕੀਆਂ ਜ਼ਿਆਦਾ ਸੁਰੱਖਿਆ ਲਈ ਲਿਪ ਕਲਰ ਲਗਾਉਣ।
* ਲੜਕੇ ਲਿਪ ਬਾਮ ਦੀ ਵਰਤੋਂ ਕਰ ਸਕਦੇ ਹਨ।
* ਲੀਨ ਆਨ ਕੰਡੀਸ਼ਨਰ ਲਾ ਕੇ ਆਪਣੇ ਵਾਲਾਂ ਨੂੰ ਸੁਰੱਖਿਅਤ ਰੱਖੋ।
* ਸਾਧਾਰਨ ਨਾਰੀਅਲ ਜਾਂ ਜੇਤੂਨ ਦਾ ਤੇਲ ਵੀ ਤੁਹਾਡੇ ਵਾਲਾਂ ਨੂੰ ਚੰਗੀ ਸੁਰੱਖਿਆ ਦੇ ਸਕਦਾ ਹੈ।
* ਹੋਲੀ ਖੇਡਣ ਲਈ ਬਾਹਰ ਜਾਣ ਤੋਂ ਪਹਿਲਾਂ ਆਪਣੇ ਵਾਲਾਂ 'ਤੇ ਜੈੱਲ ਜਾਂ ਤੇਲ ਲਾਓ, ਇਸ ਨਾਲ ਤੁਹਾਡੇ ਬਾਲਾਂ ਦੀ ਸੁਰੱਖਿਆ ਹੋਵੇਗੀ।
* ਵਾਲਾਂ ਦੀ ਸੁਰੱਖਿਆ ਲਈ ਟੋਪੀ ਦੀ ਵਰਤੋਂ ਕਰੋ।
* ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਧੁੱਪ ਦੀ ਐਨਕ ਪਹਿਨੋ।
* ਲੜਕੀਆਂ ਨਹੁੰਆਂ 'ਤੇ ਨੇਲ ਪੇਂਟ ਲਗਾ ਸਕਦੀਆਂ ਹਨ।
* ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਚਮੜੀ ਅਤੇ ਵਾਲਾਂ ਦੀ ਦੇਖਭਾਲ
* ਸਭ ਤੋਂ ਪਹਿਲਾਂ ਆਪਣੇ ਚਿਹਰੇ, ਸਰੀਰ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਤਾਂ ਕਿ ਰੰਗ ਸਾਫ ਹੋ ਸਕੇ।
* ਸਰੀਰ ਅਤੇ ਵਾਲਾਂ ਨੂੰ ਸਾਫ ਕਰਨ ਲਈ ਸਾਬਣ ਅਤੇ ਸ਼ੈਂਪੂ ਦੀ ਵਰਤੋਂ ਕਰੋ।
* ਸ਼ੈਂਪੂ ਤੋਂ ਬਾਅਦ ਹੇਅਰ ਕੰਡੀਸ਼ਨਰ ਦੀ ਵਰਤੋਂ ਕਰੋ।
* ਚਮੜੀ ਨੂੰ ਚੰਗੀ ਤਰ੍ਹਾਂ ਮੌਸਚੂਰਾਈਜ਼ਰ ਕਰੋ।
* ਵਾਲਾਂ ਨੂੰ ਕੰਡੀਸ਼ਨਰ ਕਰੋ।
ਇਲਾਜ
* ਹਲਕੀ ਜਲਨ ਜਾਂ ਦਾਣੇ ਦੇ ਮਾਮਲੇ 'ਚ, ਕੈਲੇਮਮਾਈਨ ਲੋਸ਼ਨ ਲਗਾਓ।
* ਗੰਭੀਰ ਐਲਰਜੀ, ਜਲਨ ਦੇ ਮਾਮਲੇ 'ਚ ਚਮੜੀ ਮਾਹਰ ਦੀ ਸਲਾਹ ਲਵੋ।
* ਅੱਖਾਂ ਵਿਚ ਜਲਨ ਹੋਣ 'ਤੇ ਪਾਣੀ ਦੇ ਛਿੱਟੇ ਮਾਰੋ।
* ਅੱਖਾਂ ਨੂੰ ਰਗੜੋ ਨਾ ਕਿਉਂਕਿ ਇਸ ਨਾਲ ਸੋਜ ਹੋ ਸਕਦੀ ਹੈ।
* ਧੁੰਦਲਾ ਨਜ਼ਰ ਆਉਂਦਾ ਹੈ ਤਾਂ ਨੇਤਰ ਰੋਗ ਮਾਹਰ ਨੂੰ ਮਿਲੋ।
ਸਿੰਥੈਟਿਕ ਰੰਗਾਂ ਵਾਲੀ ਹੋਲੀ ਖੇਡਣ ਤੋਂ ਬਚੋ : ਮਾਹਰ
ਸ਼ਹਿਰ ਦੀ ਸੀਨੀਅਰ ਚਮੜੀ ਰੋਗ ਮਾਹਰ ਡਾ. ਜਸਤਿੰਦਰ ਗਿੱਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਸਿੰਥੈਟਿਕ ਰੰਗਾਂ ਵਾਲੀ ਹੋਲੀ ਖੇਡਣ ਤੋਂ ਆਪਣੇ ਆਪ ਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ। ਯਤਨ ਕਰੋ ਕਿ ਹੋਲੀ ਸੁੱਕੇ ਰੰਗਾਂ ਨਾਲ ਖੇਡੀ ਜਾਵੇ ਜਿਸ ਵਿਚ ਕੁਦਰਤੀ ਰੰਗਾਂ ਦਾ ਸਮੇਲ ਹੋਵੇ। ਕਿਸੇ ਕਾਰਨ ਜੇਕਰ ਸਿੰਥੈਟਿਕ ਰੰਗਾਂ ਨਾਲ ਹੋਲੀ ਖੇਡਣ ਉਪਰੰਤ ਕੋਈ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਤੁਸੀਂ ਉੱਪਰ ਦਿੱਤੇ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ।