Holi 2023: ਹੋਲੀ ਖੇਡਣ ਤੋਂ ਪਹਿਲਾਂ ਅਤੇ ਬਾਅਦ ’ਚ ਮਾਪੇ ਇੰਝ ਰੱਖਣ ਬੱਚਿਆਂ ਦਾ ਖਿਆਲ, ਨਹੀਂ ਹੋਣਗੇ ਬੀਮਾਰ

03/08/2023 11:12:45 AM

ਜਲੰਧਰ (ਬਿਊਰੋ) - ਹੋਲੀ ਦਾ ਤਿਉਹਾਰ ਰੰਗਾਂ, ਪਿਆਰ ਅਤੇ ਖੁਸ਼ਹਾਲੀ ਦਾ ਤਿਉਹਾਰ ਹੁੰਦਾ ਹੈ। ਇਸ ਸਾਲ ਹੋਲੀ ਦਾ ਤਿਉਹਾਰ 8 ਮਾਰਚ ਨੂੰ ਯਾਨੀਕਿ ਅੱਜ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਿਰਫ਼ ਰੰਗਾਂ ਦਾ ਹੀ ਨਹੀਂ ਸਗੋਂ ਆਪਸੀ ਪ੍ਰੇਮ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਰੰਗਾਂ ਨਾਲ ਭਰੀ ਹੋਲੀ ਵਾਲੇ ਦਿਨ ਲੋਕ ਖ਼ਾਸ ਤਰ੍ਹਾਂ ਦੇ ਗੁਲਾਲ, ਰੰਗ ਅਤੇ ਫੁੱਲਾਂ ਦੀ ਵਰਤੋਂ ਕਰਦੇ ਹਨ, ਜਿਸ ਨੂੰ ਉਹ ਖੁਸ਼ੀ-ਖੁਸ਼ੀ ਇਕ ਦੂਜੇ ਦੇ ਲਗਾਉਂਦੇ ਹਨ। ਰੰਗਾਂ ਦੇ ਤਿਉਹਾਰ ਹੋਲੀ 'ਤੇ ਬੱਚੇ ਸਭ ਤੋਂ ਵੱਧ ਉਤਸ਼ਾਹਿਤ ਹੁੰਦੇ ਹਨ। ਪੂਰਾ ਦਿਨ ਚੱਲਣ ਵਾਲੇ ਇਸ ਤਿਉਹਾਰ 'ਤੇ ਮਾਤਾ-ਪਿਤਾ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੋਲੀ ਵਾਲੇ ਦਿਨ ਮਾਪੇ ਬੱਚਿਆਂ ਨਾਲ ਜੁੜੀਆਂ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ ਰੱਖਣ, ਜਿਸ ਨਾਲ ਉਹ ਬੀਮਾਰ ਨਹੀਂ ਹੋਣਗੇ... 

ਤੇਲ ਜਾਂ ਕ੍ਰੀਮ ਲਗਾ ਕੇ ਭੇਜੋ ਬਾਹਰ : ਬੱਚੇ ਹੋਲੀ ਵਾਲੇ ਦਿਨ ਰੰਗਾਂ ਨਾਲ ਹੋਲੀ ਖੇਡਣ ’ਚ ਮਸਤ ਹੁੰਦੇ ਹਨ। ਰੰਗ ਉਨ੍ਹਾਂ ਦੀ ਚਮੜੀ ਨੂੰ ਨੁਕਸਾਨ ਨਾ ਪਹੁੰਚਾਵੇ, ਇਸ ਲਈ ਉਨ੍ਹਾਂ ਦੇ ਮੂੰਹ, ਬਾਹਾਂ ਅਤੇ ਲੱਤਾਂ ’ਤੇ ਤੇਲ ਲਗਾਉਣਾ ਨਾ ਭੁੱਲੋ। ਅਜਿਹਾ ਕਰਨ ’ਤੇ ਉਨ੍ਹਾਂ ਦੇ ਸਰੀਰ ’ਤੇ ਲੱਗੇ ਰੰਗਾਂ ਨੂੰ ਹਟਾਉਣਾ ਸੌਖਾ ਹੋ ਜਾਂਦਾ ਹੈ।

PunjabKesari

ਆਰਗੈਨਿਕ ਰੰਗਾਂ ਦੀ ਕਰੋ ਵਰਤੋਂ : ਜਿੱਥੋਂ ਤੱਕ ਹੋ ਸਕੇ ਆਰਗੈਨਿਕਰੰਗਾਂ ਦੀ ਵਰਤੋਂ ਕਰੋ। ਇਹ ਰੰਗ ਕੈਮੀਕਲ ਯੁਕਤ ਰੰਗਾਂ ਤੋਂ ਥੋੜ੍ਹੇ ਫਿੱਕੇ ਜ਼ਰੂਰ ਲੱਗਦੇ ਹਨ ਪਰ ਇਹ ਬੱਚਿਆਂ ਦੀ ਨਾਜ਼ੁਕ ਸਕਿਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਹ ਰੰਗ ਬੱਚਿਆਂ ਦੀਆਂ ਅੱਖਾਂ ਜਾਂ ਮੂੰਹ 'ਚ ਵੀ ਚਲੇ ਜਾਣ ਤਾਂ ਕੈਮੀਕਲ ਦੇ ਮੁਕਾਬਲੇ ਘੱਟ ਨੁਕਸਾਨਦੇਹ ਸਾਬਤ ਹੁੰਦੇ ਹਨ। ਮਾਰਕੀਟ 'ਚ ਵੀ ਇਹ ਆਸਾਨੀ ਨਾਲ ਮਿਲ ਜਾਂਦੇ ਹਨ। 

ਫੁੱਲ ਸਲੀਵ ਪਹਿਨਾਓ ਕੱਪੜੇ : ਬੱਚੇ ਜੇਕਰ ਹੋਲੀ ਦੇ ਦਿਨ ਕਿਤੇ ਬਾਹਰ ਰੰਗਾਂ ਨਾਲ ਖੇਡਣ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ, ਉਨ੍ਹਾਂ ਨੂੰ ਫੁੱਲ ਸਲੀਵ ਕੱਪੜੇ ਪਹਿਨਾਓ, ਇਸ ਨਾਲ ਰੰਗ ਸਿੱਧੇ ਉਨ੍ਹਾਂ ਦੀ ਸਕਿਨ 'ਤੇ ਨਹੀਂ ਲੱਗਣਗੇ।

ਗਿੱਲੇ ਕੱਪੜੇ ਤੁਰੰਤ ਬਦਲੋ : ਹੋਲੀ ਦੇ ਦਿਨ ਸੁੱਕੇ ਅਤੇ ਗਿੱਲੇ ਦੋਵਾਂ ਤਰ੍ਹਾਂ ਦੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਆਂ ਦੇ ਕੱਪੜੇ ਜੇਕਰ ਗਿੱਲੇ ਹੋ ਗਏ ਹਨ ਤਾਂ ਉਨ੍ਹਾਂ ਨੂੰ ਬਦਲਦੇ ਰਹੋ। ਇਸ ਦਿਨ ਲਈ ਕੱਪੜਿਆ ਦੀ ਤਿਆਰੀ ਪਹਿਲਾਂ ਤੋਂ ਹੀ ਰੱਖੋ। ਕੱਪੜੇ ਵੱਧ ਦੇਰ ਤੱਕ ਗਿੱਲੇ ਰਹੇ ਤਾਂ ਬੱਚਾ ਬੀਮਾਰ ਪੈ ਸਕਦਾ ਹੈ।

PunjabKesari

ਵਾਲਾਂ ਦੀ ਕਰੋ ਦੇਖਭਾਲ : ਹੋਲੀ ਦੇ ਦਿਨ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਬੱਚਿਆਂ ਦੇ ਵਾਲ ਜੇਕਰ ਲੰਬੇ ਹਨ ਤਾਂ ਉਨ੍ਹਾਂ ਨੂੰ ਬੰਨ੍ਹ ਦਿਓ। ਇਸ ਨਾਲ ਵਾਲਾਂ 'ਤੇ ਰੰਗਾਂ ਦਾ ਘੱਟ ਅਸਰ ਹੋਵੇਗਾ ਨਾਲ ਹੀ ਵਾਲ ਵਾਰ ਵਾਰ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਨਹੀਂ ਆਉਣਗੇ।

ਭੋਜਨ ਕਰਕੇ ਹੀ ਖੇਡਣ ਦਿਓ ਹੋਲੀ : ਕੋਈ ਵੀ ਤਿਉਹਾਰ ਹੋਵੇ, ਬੱਚੇ ਜੇਕਰ ਇਕ ਵਾਰ ਕਿਸੇ ਕੰਮ 'ਚ ਲੱਗ ਗਏ ਤਾਂ ਖਾਣਾ-ਪੀਣਾ ਭੁੱਲ ਜਾਂਦੇ ਹਨ। ਇਸ ਲਈ ਹੋਲੀ ਦੇ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪੂਰੀ ਤਰਾਂ ਖੁਆ-ਪਿਆ ਕੇ ਖੇਡਣ ਲਈ ਕਿਤੇ ਭੇਜੋ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News