ਚੰਡੀਗੜ੍ਹ : ਹਾਕੀ ਖਿਡਾਰੀ ਸਰਦਾਰਾ ਸਿੰਘ ''ਤੇ ਕੁੱਟਮਾਰ ਦੇ ਦੋਸ਼

Sunday, Dec 16, 2018 - 01:21 PM (IST)

ਚੰਡੀਗੜ੍ਹ : ਹਾਕੀ ਖਿਡਾਰੀ ਸਰਦਾਰਾ ਸਿੰਘ ''ਤੇ ਕੁੱਟਮਾਰ ਦੇ ਦੋਸ਼

ਚੰਡੀਗੜ੍ਹ (ਕੁਲਦੀਪ) : ਹਾਕੀ ਦੇ ਸਾਬਕਾ ਕਪਤਾਨ ਅਤੇ ਹਰਿਆਣਾ ਪੁਲਸ 'ਚ ਡੀ. ਐੱਸ. ਪੀ. ਸਰਦਾਰਾ ਸਿੰਘ 'ਤੇ ਸਚਿਨ ਸ਼ਰਮਾ ਨਾਂ ਦੇ ਵਿਅਕਤੀ ਵਲੋਂ ਕੁੱਟਮਾਰ ਦੇ ਦੋਸ਼ ਲਾਏ ਗਏ ਹਨ। ਜਾਣਕਾਰੀ ਮੁਤਾਬਕ ਸੈਕਟਰ-37 ਦੇ ਰਹਿਣ ਵਾਲੇ ਸਚਿਨ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਸੈਕਟਰ-35 'ਚ ਉਹ ਆਪਣੇ ਬੇਟੇ ਨੂੰ ਟਿਊਸ਼ਨ ਛੱਡਣ ਜਾ ਰਿਹਾ ਸੀ ਕਿ ਉਸ ਦੀ ਇਨੋਵਾ ਗੱਡੀ ਦੀ ਟੱਕਰ ਸਰਦਾਰਾ ਸਿੰਘ ਦੇ ਭਰਾ ਦੀ ਸਿਆਜ਼ ਗੱਡੀ ਨਾਲ ਹੋ ਗਈ, ਜੋ ਕਿ ਮਾਮੂਲੀ ਜਿਹੀ ਸੀ।

PunjabKesari

ਸਚਿਨ ਦਾ ਦੋਸ਼ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਸਰਦਾਰਾ ਸਿੰਘ ਆਪਣੀ ਸਵਿੱਫਟ ਗੱਡੀ 'ਚ ਕੁਝ ਨੌਜਵਾਨਾਂ ਨੂੰ ਲੈ ਕੇ ਆਏ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਸਚਿਨ ਮੁਤਾਬਕ ਉਸ ਨੇ ਹਾਦਸੇ ਤੋਂ ਬਾਅਦ ਆਪਣੀ ਗਲਤੀ ਵੀ ਮੰਨੀ ਅਤੇ ਗੱਡੀ ਦਾ ਪੂਰਾ ਖਰਚਾ ਦੇਣ ਦੀ ਵੀ ਗੱਲ ਕਹੀ ਪਰ ਇਸ ਦੇ ਬਾਵਜੂਦ ਵੀ ਉਸ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਸਚਿਨ ਨੇ ਪੁਲਸ ਨੂੰ ਇਸ ਮਾਮਲੇ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਸ ਵਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News