ਹਾਕੀ ਖਿਡਾਰੀ ਦੀ ਕੁੱਟਮਾਰ, 4 ਕਾਬੂ
Monday, Jun 25, 2018 - 08:19 AM (IST)
ਬੱਧਨੀ ਕਲਾਂ (ਬੱਬੀ) - ਪਿੰਡ ਬੁੱਟਰ ਕਲਾਂ ਵਿਖੇ ਹਾਕੀ ਦੇ ਖਿਡਾਰੀ ਇਕ ਨੌਜਵਾਨ ਲਡ਼ਕੇ ਦੀ ਰਸਤੇ ’ਚ ਘੇਰ ਕਿ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਮਾਮਲੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਜ਼ਖਮੀ ਹੋਏ ਲਡ਼ਕੇ ਦੇ ਪਿਤਾ ਓਮ ਪ੍ਰਕਾਸ਼ ਪੁੱਤਰ ਦੇਸ ਰਾਜ ਸ਼ਰਮਾ ਵਾਸੀ ਬੁੱਟਰ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਬੀਤੇ ਕੱਲ ਸ਼ਾਮ ਨੂੰ 5 ਵਜੇ ਦੇ ਕਰੀਬ ਮੇਰਾ ਲਡ਼ਕਾ ਰਾਜ ਕੁਮਾਰ ਖੇਤ ਤੋਂ ਘਰ ਨੂੰ ਵਾਪਸ ਆ ਰਿਹਾ ਸੀ ਕਿ ਰਸਤੇ ’ਚ ਡਰੈਣ ਪੁਲ ਕੋਲ ਇਕ ਕਾਰ ’ਤੇ ਸਵਾਰ ਹੋ ਕਿ ਆਏ ਚਾਰ ਵਿਅਕਤੀਆਂ ਗੁਰਦੀਪ ਸਿੰਘ ਉਰਫ ਗਿਰੀਆ ਪੁੱਤਰ ਅਮਰਜੀਤ ਸਿੰਘ ਵਾਸੀ ਬੁੱਟਰ ਕਲਾਂ, ਗਗਨਦੀਪ ਸਿੰਘ ਉਰਫ ਹੈਪੀ ਪੁੱਤਰ ਗੁਰਚਰਨ ਸਿੰਘ ਵਾਸੀ ਨਿਹਾਲ ਸਿੰਘ ਵਾਲਾ, ਹਰਪ੍ਰੀਤ ਸਿੰਘ ਹੈਪੀ ਉਰਫ ਲਵਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਖੋਟੇ, ਰਣਜੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਖੋਟੇ ਜੋ ਕਿ ਕਿਰਪਾਨਾ ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਲੈਸ ਸਨ, ਨੇ ਘੇਰ ਕਿ ਬੁਰੀ ਤਰ੍ਹਾਂ ਨਾਲ ਮੇਰੇ ਲਡ਼ਕੇ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਪਰ ਅਚਾਨਕ ਮੇਰਾ ਭਾਈ ਉਥੇ ਪਹੁੰਚ ਗਿਆ ਤੇ ਉਸ ਵੱਲੋਂ ਰੋਲਾ ਪਾਉਣ ’ਤੇ ਉਕਤ ਚਾਰੇ ਵਿਅਕਤੀ ਜਾਣੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਪੀਡ਼੍ਹਤ ਦੇ ਪਿਤਾ ਓਮ ਪ੍ਰਕਾਸ਼ ਨੇ ਲਡ਼ਾਈ ਦੀ ਰੰਜਿਸ਼ ਵਜਾ ਦੱਸਦਿਆਂ ਕਿਹਾ ਕਿ ਉਸ ਦਾ ਲਡ਼ਕਾ, ਕਿਲੀ ਚਾਹਲ ਵਿਖੇ ਡੀਜ਼ਲ ਮਕੈਨਿਕ ਦੀ ਆਈ .ਟੀ. ਆਈ. ਕਰ ਰਿਹਾ ਹੈ ਤੇ ਹਾਕੀ ਦਾ ਬਹੁਤ ਵਧੀਆ ਖਿਡਾਰੀ ਹੈ। ਸਾਡੇ ਪਿੰਡ ’ਚ ਹਾਕੀ ਦੀਆਂ ਦੋ ਟੀਮਾਂ ਬਣੀਆਂ ਹੋਈਆਂ ਹਨ। ਮੇਰਾ ਲਡ਼ਕਾ ਏ ਟੀਮ ਲਈ ਖੇਡਦਾ ਹੈ ਤੇ ਬੀ ਟੀਮ ਦੇ ਗੁਰਦੀਪ ਸਿੰਘ ਉਰਫ ਗਿਰੀਆ ਤੇ ਉਸ ਦੇ ਸਾਥੀ ਮੇਰੇ ਲਡ਼ਕੇ ਨੂੰ ਆਪਣੀ ਟੀਮ ’ਚ ਖੇਡਣ ਲਈ ਦਬਾਅ ਪਾਉਦੇ ਆ ਰਹੇ ਸਨ, ਜਿਸ ’ਚ ਉਸ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ, ਇਸ ਕਰਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਗੁਰਦੀਪ ਸਿੰਘ ਉਰਫ ਗਿਰੀਆ ਨੇ ਆਪਣੇ ਹੋਰ ਸਾਥੀਆਂ ਜੋ ਕਿ ਕਿਰਪਾਨਾ, ਲੋਹੇ ਦੀਆਂ ਰਾਡਾ ਆਦਿ ਤੇਜਧਾਰ ਹਥਿਆਰਾਂ ਨਾਲ ਲੈਸ ਸਨ, ਨਾਲ ਮਿਲ ਕਿ ਮੇਰੇ ਲਡ਼ਕੇ ’ਤੇ ਹਮਲਾ ਕਰ ਦਿੱਤਾ। ਓਮ ਪ੍ਰਕਾਸ਼ ਦੇ ਬਿਆਨਾਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਦੋਸ਼ੀਆਂ ਗੁਰਦੀਪ ਸਿੰਘ ਉਰਫ ਗਿਰੀਆ, ਗਗਨਦੀਪ ਸਿੰਘ ਉਰਫ ਹੈਪੀ, ਹਰਪ੍ਰੀਤ ਸਿੰਘ ਹੈਪੀ ਤੇ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਚਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।
