ਸਰਿੰਜਾਂ ਦੀ ਵਰਤੋਂ ਕਾਰਨ 5 ਸਾਲਾ ''ਚ 370 ਫੀਸਦੀ ਵਧੀ HIV ਮਰੀਜ਼ਾਂ ਦੀ ਗਿਣਤੀ

Friday, Nov 01, 2019 - 11:14 AM (IST)

ਸਰਿੰਜਾਂ ਦੀ ਵਰਤੋਂ ਕਾਰਨ 5 ਸਾਲਾ ''ਚ 370 ਫੀਸਦੀ ਵਧੀ HIV ਮਰੀਜ਼ਾਂ ਦੀ ਗਿਣਤੀ

ਜਲੰਧਰ - ਕੇਂਦਰ ਅਤੇ ਰਾਜ ਸਰਕਾਰ ਨੇ ਐੱਚ.ਆਈ.ਵੀ ਅਤੇ ਏਡਜ਼ 'ਤੇ ਕਾਬੂ ਪਾਉਣ ਲਈ ਬਹੁਤ ਸਾਰਿਆਂ ਕੋਸ਼ਿਸ਼ਾਂ ਕੀਤੀਆਂ, ਜਿਸ ਦੇ ਬਾਵਜੂਦ ਪੰਜਾਬ 'ਚ ਐੱਚ.ਆਈ.ਵੀ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਿਛਲੇ 5 ਸਾਲਾਂ ਦੇ ਅੰਦਰ-ਅੰਦਰ ਸੂਬੇ 'ਚ ਐੱਚ.ਆਈ.ਵੀ. ਮਰੀਜ਼ਾਂ ਦੀ ਗਿਣਤੀ 370 ਫੀਸਦੀ ਵੱਧ ਗਈ ਹੈ। ਅਜਿਹਾ ਹੋਣ ਦਾ ਮੁੱਖ ਕਾਰਨ ਸੰਕਰਮਿਤ ਸਰਿੰਜਾਂ ਅਤੇ ਸੂਈਆਂ ਦੀ ਵਰਤੋਂ ਕਰਨਾ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਮੁਤਾਬਕ ਸਾਲ 2014 'ਚ ਸੰਕਰਮਿਤ ਸਰਿੰਜਾਂ ਦੀ ਵਰਤੋਂ ਨਾਲ ਸਾਹਮਣੇ ਆਉਣ ਵਾਲੇ ਐੱਚ.ਆਈ.ਵੀ ਮਰੀਜ਼ਾਂ ਦੀ ਗਿਣਤੀ 671 ਦਰਜ ਕੀਤੀ ਗਈ ਹੈ। ਸਾਲ 2017 'ਚ ਇਸ ਦੀ ਗਿਣਤੀ ਵੱਧ ਕੇ 1,488 ਹੋ ਗਈ ਸੀ। ਸਾਲ 2018 'ਚ 70 ਫੀਸਦੀ ਵਾਧਾ ਹੋ ਜਾਣ ਕਾਰਨ ਇਸ ਗਿਣਤੀ 2,567 ਤੱਕ ਪਹੁੰਚ ਗਈ ਸੀ। 

ਗਣੀਮਤ ਬਾਕੀ ਸਾਲਾ ਨਾਲੋਂ ਇਸ ਸਾਲ ਐੱਚ.ਆਈ.ਵੀ ਮਰੀਜ਼ਾਂ ਦੀ ਗਿਣਤੀ 3,134 ਹੋ ਚੁੱਕੀ ਹੈ। ਐੱਚ.ਆਈ.ਵੀ ਮਰੀਜਾਂ ਦੇ ਗਿਣਤੀ ਵੱਧਣ ਦਾ ਮੁੱਖ ਕਾਰਨ ਇਹ ਹੈ ਕਿ ਲੋਕ ਨਸ਼ਾ ਕਰਨ ਲਈ ਇਕ ਦੂਜੇ ਦੀ ਸਰਿੰਜ ਦੀ ਵਰਤੋਂ ਕਰ ਲੈਂਦੇ ਹਨ। ਇਸ ਤੋਂ ਇਲਾਵਾ ਪੇਂਡੂ ਖੇਤਰਾਂ 'ਚ ਜਾਅਲੀ ਡਾਕਟਰ ਇਲਾਜ ਦੌਰਾਨ ਇਕ ਹੀ ਸਰਿੰਜ ਦੀ ਵਰਤੋਂ ਕਈ ਵਾਰ ਕਰ ਲੈਂਦੇ ਹਨ, ਜਿਸ ਨਾਲ ਮਰੀਜ਼ਾਂ ਨੂੰ ਐੱਚ.ਆਈ.ਵੀ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟ੍ਰਾਰ ਡਾ. ਪੀ.ਐੱਲ ਗਰਗ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਸਰਿੰਜ ਨਾਲ ਨਸ਼ਾ ਕਰਨ ਵਾਲਿਆਂ ਨੂੰ ਐੱਚ.ਆਈ.ਵੀ ਅਤੇ ਏਡਜ਼ ਤੋਂ ਬਚਾਉਣ ਲਈ 30 ਓ.ਐੱਸ.ਟੀ ਸੈਂਟਰ ਖੋਲ੍ਹ ਦਿੱਤੇ ਹਨ। ਓ.ਐੱਸ.ਟੀ. ਸੈਂਟਰਾਂ 'ਚ ਸੂਬੇ ਭਰ ਦੇ 28,700 ਨਸ਼ੇ ਦੇ ਆਦੀ ਲੋਕਾਂ ਦਾ ਪੰਜੀਕਰਨ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 21 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।


author

rajwinder kaur

Content Editor

Related News