ਵਿਧਾਨ ਸਭਾ ਹਲਕਾ ਘਨੌਰ ਸੀਟ ਦਾ ਇਤਿਹਾਸ
Friday, Dec 23, 2016 - 02:19 PM (IST)

ਘਨੌਰ (ਵੈੱਬ ਡੈਸਕ) : ਚੋਣ ਕਮਿਸ਼ਨ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਘਨੌਰ ਨੰਬਰ 113 ਹਲਕਾ ਹੈ। ਰਵਾਇਤੀ ਤੌਰ ’ਤੇ ਇਹ ਹਲਕਾ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਸੀਟ ’ਤੇ 1997 ਤੋਂ ਲੈ ਕੇ ਹੁਣ ਤੱਕ ਹੋਈਆਂ ਪੰਜ ਵਿਧਾਨ ਸਭਾ ਚੋਣਾਂ ’ਚੋਂ 3 ਵਾਰ ਕਾਂਗਰਸ ਜੇਤੂ ਰਹਿ ਚੁੱਕੀ ਹੈ। ਕਾਂਗਰਸ ਇਥੇ 2002, 2007 ਅਤੇ 2017 ਵਿਚ ਜਿੱਤ ਹਾਂਸਲ ਕਰ ਚੁੱਕੀ ਹੈ ਜਦਕਿ ਦੋ ਵਾਰ 1997 ਅਤੇ 2012 ਵਿਚ ਅਕਾਲੀ ਅਕਾਲੀ ਦਲ ਇਸ ਹਲਕੇ ’ਚ ਜਿੱਤ ਚੁੱਕਾ ਹੈ।
ਹਲਕਾ ਘਨੌਰ ਦਾ 5 ਚੋਣਾਂ ਦਾ ਇਤਿਹਾਸ
1997
1997 ਵਿਚ ਅਕਾਲੀ ਦਲ ਨੇ ਅਜੈਬ ਸਿੰਘ ਮੁਖਮੈਲਪੁਰਾ ਜਦਕਿ ਕਾਂਗਰਸ ਨੇ ਜਸਜੀਤ ਸਿੰਘ ਨੂੰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਾਰਿਆ। ਅਜੈਬ ਸਿੰਘ ਮੁਖਮੈਲਪੁਰਾ ਨੂੰ 42150 ਅਤੇ ਕਾਂਗਰਸ ਦੇ ਜਸਜੀਤ ਨੂੰ 34326 ਵੋਟਾਂ ਹਾਂਸਲ ਹੋਈਆਂ। ਇਸ ਦੌਰਾਨ ਅਕਾਲੀ ਦਲ ਦੇ ਮੁਖਮੈਪੁਰਾ 7824 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
2002
2002 ਵਿਚ ਕਾਂਗਰਸ ਨੇ ਜਸਜੀਤ ਸਿੰਘ ’ਤੇ ਫਿਰ ਭਰੋਸਾ ਵਿਖਾਇਆ ਅਤੇ ਇਸ ਦੌਰਾਨ ਉਹ ਅਕਾਲੀ ਦਲ ਦੇ ਅਜੈਬ ਸਿੰਘ ਮੁਖਮੈਲਪੁਰਾ ਨੂੰ 11588 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ।
2007
2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਥੇ ਕਾਂਗਰਸ ਨੇ ਮਦਨਲਾਲ ਠੇਕੇਦਾਰ ਨੂੰ ਉਮੀਦਵਾਰ ਐਲਾਨਿਆ ਜਦਕਿ ਅਕਾਲੀ ਦਲ ਨੇ ਫਿਰ ਅਜੈਬ ਸਿੰਘ ਮੁਖਮੈਲਪੁਰਾ ਨੂੰ ਮੈਦਾਨ ਵਿਚ ਉਤਾਰਿਆ। ਇਨ੍ਹਾਂ ਚੋਣਾਂ ਵਿਚ ਮਦਨਲਾਲ ਠੇਕੇਦਾਰ ਨੂੰ 35006 ਜਦਕਿ ਅਕਾਲੀ ਦਲ ਦੇ ਉਮੀਦਵਾਰ ਨੂੰ 34274 ਵੋਟਾਂ ਹਾਂਸਲ ਹੋਈਆਂ ਅਤੇ ਕਾਂਗਰਸ ਦੇ ਮਦਨਲਾਲ ਠੇਕੇਦਾਰ ਮਹਿਜ਼ 732 ਵੋਟਾਂ ਨਾਲ ਜੇਤੂ ਰਹੇ।
2012
2012 ਵਿਚ ਅਕਾਲੀ ਦਲ ਨੇ ਹਰਪ੍ਰੀਤ ਕੌਰ ਮੁਖਮੈਲਪੁਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਅਤੇ ਉਨ੍ਹਾਂ ਕਾਂਗਰਸ ਦੇ ਮਦਨਲਾਲ ਠੇਕੇਦਾਰ ਨੂੰ 1778 ਵੋਟਾਂ ਦੇ ਫਰਕ ਨਾਲ ਮਾਤ ਦੇ ਕੇ ਘਨੌਰ ਸੀਟ ਮੁੜ ਅਕਾਲੀ ਦਲ ਦੀ ਝੋਲੀ ਪਾਈ।
2017
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਬੇਅਦਬੀ ਦਾ ਵੱਡਾ ਸੇਕ ਲੱਗਾ। ਇਨ੍ਹਾਂ ਚੋਣਾਂ ਵਿਚ ਕਾਂਗਰਸ ਦੇ ਮਦਨਲਾਲ ਠੇਕੇਦਾਰ ਨੂੰ ਰਿਕਾਰਡ 65965 ਵੋਟਾਂ ਪਈਆਂ ਜਦਕਿ ਅਕਾਲੀ ਦਲ ਦੀ ਹਰਪ੍ਰੀਤ ਕੌਰ ਮੁਖਮੈਲਪੁਰਾ ਸਿਰਫ 29408 ਵੋਟਾਂ ’ਤੇ ਹੀ ਸੁੰਗੜ ਕੇ ਰਹਿ ਗਈ। ਇਸ ਵਾਰ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਦੀ ਅਨੂੰ ਰੰਧਾਵਾ ਨੂੰ 23188 ਵੋਟਾਂ ਹਾਂਸਲ ਹੋਈਆਂ ਅਤੇ ਕਾਂਗਰਸ ਦੇ ਮਦਨਲਾਲ ਠੇਕੇਦਾਰ 36557 ਵੋਟਾਂ ਦੇ ਰਿਕਾਰਡ ਫਰਕ ਨਾਲ ਜੇਤੂ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ ਵੱਲੋਂ ਗੁਰਲਾਲ ਘਨੌਰ, ਕਾਂਗਰਸ ਵੱਲੋਂ ਮਦਨ ਲਾਲ ਜਲਾਲਪੁਰ, ਭਾਜਪਾ ਵੱਲੋਂ ਵਿਕਾਸ ਸ਼ਰਮਾ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਪ੍ਰੇਮ ਸਿੰਘ ਭੰਗੂ ਚੋਣ ਮੈਦਾਨ ’ਚ ਹਨ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 164546 ਵੋਟਰ ਹਨ, ਜਿਨ੍ਹਾਂ 'ਚ 76279 ਪੁਰਸ਼ ਅਤੇ 88267 ਮਹਿਲਾ ਵੋਟਰ ਹਨ।