ਹਿੰਦੂ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਖ਼ਾਲਿਸਤਾਨੀ ਝੰਡਾ ਲਹਿਰਾਉਣ ਦਾ ਕੀਤਾ ਸੀ ਵਿਰੋਧ

Thursday, Aug 20, 2020 - 11:36 AM (IST)

ਹਿੰਦੂ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਖ਼ਾਲਿਸਤਾਨੀ ਝੰਡਾ ਲਹਿਰਾਉਣ ਦਾ ਕੀਤਾ ਸੀ ਵਿਰੋਧ

ਪਟਿਆਲਾ (ਰਾਜੇਸ਼) : ਪਿਛਲੇ ਦਿਨੀਂ ਮੋਗਾ ਦੇ ਡੀ. ਸੀ. ਦਫ਼ਤਰ ’ਤੇ ਖਾਲਿਸਤਾਨੀ ਅੱਤਵਾਦੀਆਂ ਦੇ ਸਮਰਥਕਾਂ ਵਲੋਂ ਤਿਰੰਗਾ ਹਟਾ ਕੇ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਦਾ ਸਖ਼ਤ ਵਿਰੋਧ ਕਰਨ ’ਤੇ ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁਖ਼ਦ ਖ਼ਬਰ ਨੇ ਮਾਪਿਆਂ ਦਾ ਤੋੜਿਆ ਲੱਕ, ਕਦੇ ਸੋਚਿਆ ਨਹੀਂ ਸੀ ਪੁੱਤ ਅਜਿਹਾ ਕਰੇਗਾ

ਗੁਪਤਾ ਨਾਲ ਹੋਰ 2 ਹਿੰਦੂ ਆਗੂਆਂ ਨੂੰ ਵੀ ਇਸ ਤਰ੍ਹਾਂ ਦੀ ਧਮਕੀ ਮਿਲੀ ਹੈ। ਗੁਪਤਾ ਨੂੰ ਇਹ ਧਮਕੀ ਵਟਸਐਪ ਰਾਹੀਂ ਵਿਦੇਸ਼ ਦੇ ਨੰਬਰ ਤੋਂ ਭੇਜੀ ਗਈ, ਜਿਸ ਦੀ ਸੂਚਨਾ ਏ. ਡੀ. ਜੀ. ਪੀ. (ਸਕਿਓਰਟੀ), ਐੱਸ. ਪੀ. ਸਿਟੀ ਪਟਿਆਲਾ, ਡੀ. ਐੱਸ. ਪੀ. ਸਿਟੀ-ਟੂ ਪਟਿਆਲਾ ਅਤੇ ਸਬੰਧਿਤ ਥਾਣਾ ਅਨਾਜ ਮੰਡੀ ਨੂੰ ਲਿਖਤੀ ’ਚ ਦਿੱਤੀ ਗਈ ਹੈ। ਸ਼ਿਕਾਇਤ 'ਚ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਅਤੇ ਸੁਰੱਖਿਆ ਸਬੰਧੀ ਜ਼ਰੂਰੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ 'ਜ਼ਹਿਰੀਲੀ ਸ਼ਰਾਬ' ਨਾਲ ਮੌਤਾਂ ਤੋਂ ਬਾਅਦ ਸਰਕਾਰ ਸਖ਼ਤ, ਜਾਰੀ ਕੀਤੇ ਨਵੇਂ ਹੁਕਮ
ਪਾਰਟੀ ਦੀ ਪੰਜਾਬ ਇਕਾਈ ਦੇ ਸਾਰੇ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਖਾਲਿਸਤਾਨੀ ਅੱਤਵਾਦੀ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ, ਜਦੋਂ ਕਿ ਦੂਜੇ ਪਾਸੇ ਪੰਜਾਬ ਪੁਲਸ ਨੇ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਦੀ ਸੁਰੱਖਿਆ ਵਾਪਸ ਲੈ ਲਈ ਹੈ। ਜੇਕਰ ਕੋਈ ਘਟਨਾ ਹੁੰਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਦੇ ਡੀ. ਜੀ. ਪੀ. ਦੀ ਹੋਵੇਗੀ।
ਇਹ ਵੀ ਪੜ੍ਹੋ : ਨਾਬਾਲਗ ਪ੍ਰੇਮੀ ਜੋੜੇ ਨੂੰ ਫੜ੍ਹ 'ਨਿਹੰਗ' ਨੇ ਕੁੜੀ ਨੂੰ ਆਪਣੇ ਨਾਂ ਦਾ ਪੁਆਇਆ ਚੂੜਾ, ਜਦੋਂ ਸੱਚੇ ਸਿੰਘਾਂ ਨਾਲ ਪਿਆ ਵਾਹ
 


author

Babita

Content Editor

Related News