ਮੁੱਖ ਮੰਤਰੀ ਸੁੱਖੂ ਦਾ ਵੱਡਾ ਬਿਆਨ, BBMB ਦੇ ਨਾਲ-ਨਾਲ ਚੰਡੀਗੜ੍ਹ ’ਚ ਵੀ ਹਿਮਾਚਲ ਦੀ ਹਿੱਸੇਦਾਰੀ

Thursday, Jun 15, 2023 - 08:58 AM (IST)

ਮੁੱਖ ਮੰਤਰੀ ਸੁੱਖੂ ਦਾ ਵੱਡਾ ਬਿਆਨ, BBMB ਦੇ ਨਾਲ-ਨਾਲ ਚੰਡੀਗੜ੍ਹ ’ਚ ਵੀ ਹਿਮਾਚਲ ਦੀ ਹਿੱਸੇਦਾਰੀ

ਸ਼ਿਮਲਾ (ਕੁਲਦੀਪ)- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਬੀ. ਬੀ. ਐੱਮ. ਬੀ. ਦੇ ਨਾਲ-ਨਾਲ ਚੰਡੀਗੜ੍ਹ ਵਿਚ ਵੀ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਿਸ਼ੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਹੋਰ ਸੂਬਿਆਂ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਹਿਮਾਚਲੀ ਹਿੱਤਾਂ ਦੀ ਪੈਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਇਸਦਾ ਲਾਭ ਮਿਲੇ।

ਇਹ ਵੀ ਪੜ੍ਹੋ: ਪਤੀ ਦਾ ਕਤਲ... ਗੂਗਲ 'ਤੇ ਸਰਚ ਕੀਤੀ 'ਲਗਜ਼ਰੀ ਜੇਲ੍ਹ', ਲੂ ਕੰਡੇ ਖੜ੍ਹੇ ਕਰੇਗਾ ਅਮਰੀਕੀ ਔਰਤ ਦਾ ਕਾਰਾ

ਸੁਖਵਿੰਦਰ ਸਿੰਘ ਸੁੱਖੂ ਇੱਥੇ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਕਰ ਰਹੇ ਸਨ। ਕੇਂਦਰ ਸਰਕਾਰ ਵੱਲੋਂ ਹਿਮਾਚਲ ਨੂੰ ਬੀ. ਬੀ. ਐੱਮ. ਬੀ. ’ਚੋਂ ਪਾਣੀ ਦੇਣ ਲਈ ਐੱਨ. ਓ. ਸੀ. ਦੀ ਸ਼ਰਤ ਹਟਾਉਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਸਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਪਹਿਲਾਂ ਪੰਜਾਬ ਦਾ ਹਿੱਸਾ ਸੀ ਅਤੇ ਭਾਰਤ ਸਰਕਾਰ ਨੇ ਬੀ. ਬੀ. ਐੱਮ. ਬੀ. ਨੂੰ ਬਣਾਇਆ ਸੀ। ਇਸ ਤੋਂ ਬਾਅਦ ਜਦੋਂ ਪੰਜਾਬ ਨਾਲੋਂ ਹਿਮਾਚਲ ਵੱਖ ਹੋਇਆ ਤਾਂ ਚੰਡੀਗੜ੍ਹ ਅਤੇ ਬੀ. ਬੀ. ਐੱਮ. ਬੀ. ਵਿਚ ਹਿੱਸੇਦਾਰੀ ਤੈਅ ਕੀਤੀ ਗਈ। ਇਸ ਤਰ੍ਹਾਂ ਇਨ੍ਹਾਂ ਵਿਚ ਵੀ ਹਿਮਾਚਲ ਦੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ: ਸਮੁੰਦਰ ਕੰਢੇ ਮਰੀਆਂ ਹੋਈਆਂ ਮੱਛੀਆਂ ਦੇ ਲੱਗੇ ਅੰਬਾਰ, ਪ੍ਰੇਸ਼ਾਨ ਕਰਨ ਵਾਲਾ ਮੰਜ਼ਰ ਆਇਆ ਸਾਹਮਣੇ

ਉਨ੍ਹਾਂ ਕਿਹਾ ਕਿ ਹਿਮਾਚਲ ਨੂੰ ਅਜੇ ਬੀ. ਬੀ. ਐੱਮ. ਬੀ. ਵਿਚ ਇਕ ਵੀ ਫੀਸਦੀ ਦੀ ਰਾਇਲਟੀ ਨਹੀਂ ਮਿਲ ਰਹੀ ਹੈ, ਜਦੋਂ ਕਿ ਹੋਰ ਪ੍ਰਾਜੈਕਟਾਂ ਵਿਚ ਸੂਬੇ ਨੂੰ ਇਸਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ. ਬੀ. ਐੱਮ. ਬੀ. ਦੇ ਮਾਮਲੇ ਨੂੰ ਉਹ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਕੇਂਦਰ ਸਰਕਾਰ ਕੋਲ ਮੁੜ ਉਠਾਉਣਗੇ। ਉਨ੍ਹਾਂ ਕਿਹਾ ਕਿ ਹਿਮਾਚਲ ਕੋਲ ਪਾਣੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਕੱਚੇ ਮਾਲ ਦੀ ਅਣਹੋਂਦ ਕਾਰਨ ਵੱਡੇ ਉਦਯੋਗ ਹਿਮਾਚਲ ਨਹੀਂ ਆ ਸਕਦੇ, ਜਿਸ ਕਾਰਨ ਵਾਟਰ ਸੈੱਸ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਜਾਪਾਨ ’ਚ ਹੱਸਣਾ ਭੁੱਲੇ ਲੋਕ, ਕੰਪਨੀਆਂ ਦੇ ਰਹੀਆਂ ਟ੍ਰੇਨਿੰਗ, ਸੰਘਰਸ਼ਮਈ ਬਣੀ ਜ਼ਿੰਦਗੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News