ਪੰਜਾਬ 'ਚ ਨਿੱਤ ਲੱਗਦੇ 'ਜਾਮ' ਕਾਰਨ ਬਰਬਾਦ ਹੋ ਰਹੀ ਜ਼ਿੰਦਗੀ, ਕਿਸੇ ਦੀ ਨੌਕਰੀ ਤਾਂ ਕਿਸੇ ਦੀ ਜਾਂਦੀ ਹੈ ਜਾਨ
Thursday, Oct 27, 2022 - 04:20 PM (IST)
ਚੰਡੀਗੜ੍ਹ : ਪੰਜਾਬ 'ਚ ਲਗਾਤਾਰ ਹੋ ਰਹੇ ਪ੍ਰਦਰਸ਼ਨ ਲੋਕਾਂ ਦੀ ਜ਼ਿੰਦਗੀ ਨੂੰ ਜਾਮ ਕਰ ਰਹੇ ਹਨ। ਇਨ੍ਹਾਂ ਜਾਮਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੀ ਟਿੱਪਣੀ ਕੀਤੀ ਗਈ ਸੀ ਕਿ ਸੂਬੇ 'ਚ ਅਜਿਹੀਆਂ ਗਤੀਵਿਧੀਆਂ ਨਾ ਕੀਤੀਆਂ ਜਾਣ। ਇਕ ਅਖ਼ਬਾਰ ਵੱਲੋਂ ਕਰਵਾਏ ਗਏ ਸਰਵੇ ਦੇ ਮੁਤਾਬਕ ਬੀਤੇ 4 ਸਾਲਾਂ 'ਚ ਪੰਜਾਬ 'ਚ ਹਰ ਸਾਲ ਔਸਤਨ 135 ਦਿਨ ਹਾਈਵੇਅ ਜਾਮ ਦੀਆਂ ਘਟਨਾਵਾਂ ਹੋਈਆਂ। ਇਸੇ ਤਰ੍ਹਾਂ ਜਾਮ 'ਚ ਫਸਣ ਵਾਲੇ ਲੋਕਾਂ ਦੇ ਸਲਾਨਾ ਔਸਤਨ 5.4 ਲੱਖ ਕੰਮਕਾਜੀ ਘੰਟੇ ਅਤੇ ਕਰੀਬ 6.75 ਕਰੋੜ ਰੁਪਏ ਦਾ ਤੇਲ ਬਿਨਾਂ ਕਾਰਨ ਬਰਬਾਦ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਘਰੇਲੂ ਬਿਜਲੀ ਖ਼ਪਤਕਾਰ ਜ਼ਰਾ ਧਿਆਨ ਦੇਣ, ਬਿਜਲੀ ਬਿੱਲਾਂ ਨੂੰ ਲੈ ਕੇ ਆਈ ਨਵੀਂ ਖ਼ਬਰ
ਗੱਲ ਸਿਰਫ ਇੱਥੇ ਹੀ ਨਹੀਂ ਮੁੱਕਦੀ, ਇਨ੍ਹਾਂ ਜਾਮਾਂ ਕਾਰਨ ਕਿਸੇ ਦੀ ਨੌਕਰੀ ਛੁੱਟਦੀ ਹਾਂ ਕਿਸੇ ਦੀ ਜਾਨ, ਕਿਉਂਕਿ ਉਹ ਸਮੇਂ 'ਤੇ ਨਾ ਤਾਂ ਦਫ਼ਤਰ ਪਹੁੰਚ ਪਾਉਂਦੇ ਹਨ ਅਤੇ ਨਾ ਹੀ ਹਸਪਤਾਲ। ਇਹ ਵੀ ਦੇਖਣ 'ਚ ਆਇਆ ਹੈ ਕਿ ਸਭ ਤੋਂ ਜ਼ਿਆਦਾ ਜਾਮ ਉਸੇ ਥਾਂ 'ਤੇ ਲੱਗਦੇ ਹਨ, ਜਿੱਥੋਂ ਦੇ ਮੁੱਖ ਮੰਤਰੀ ਹੁੰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਨਹੀਂ ਮਿਲਣਗੇ ਨਵੇਂ ਖੇਤੀ ਲਾਇਸੈਂਸ, CM ਮਾਨ ਦੇ ਹੁਕਮਾਂ ਮਗਰੋਂ ਲਾਈ ਮੁਕੰਮਲ ਪਾਬੰਦੀ
ਹੁਣ ਜੇਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਸਭ ਤੋਂ ਜ਼ਿਆਦਾ ਜਾਮ ਬਠਿੰਡਾ 'ਚ ਲੱਗਦੇ ਸਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਪਟਿਆਲਾ 'ਚ, ਚਰਨਜੀਤ ਚੰਨੀ ਦੇ ਸਮੇਂ ਖਰੜ-ਮੋਹਾਲੀ 'ਚ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ 'ਚ ਜਾਮ ਲੱਗਣ ਲੱਗੇ ਹਨ।
ਇਹ ਵੀ ਪੜ੍ਹੋ : NGT ਦਾ ਜੁਰਮਾਨਾ ਅਦਾ ਕਰਨ ਲਈ ਪੰਜਾਬ ਸਰਕਾਰ ਨੇ ਖੜ੍ਹੇ ਕੀਤੇ ਹੱਥ, ਜਾਣੋ ਪੂਰਾ ਮਾਮਲਾ
ਇਹ ਰਹੇ ਜਾਮ ਲੱਗਣ ਦੇ ਮੁੱਖ ਕਾਰਨ
ਖੇਤੀ ਕਾਨੂੰਨਾਂ ਦੇ ਕਾਰਨ ਕਿਸਾਨਾਂ ਵੱਲੋਂ ਮਾਲਵਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਮ ਲਗਾਏ ਗਏ
ਗੰਨਾ ਭੁਗਤਾਨ ਲਈ ਕਿਸਾਨ ਸੰਗਠਨ ਲਗਾਤਾਰ ਜਾਮ ਲਾਉਂਦੇ ਰਹੇ ਹਨ।
ਪੰਜਾਬ ਦੇ ਵੱਖ-ਵੱਖ ਵਿਭਾਗਾਂ 'ਚ ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰਾਂ ਨੇ ਜਾਮ ਲਾਏ।
ਕਰੀਬੀ ਦਾ ਕਤਲ ਜਾਂ ਹਾਦਸੇ 'ਚ ਮੌਤ ਦੇ ਕਾਰਨ ਲਾਇਆ ਗਿਆ ਜਾਮ
ਵਿਦਿਆਰਥੀਆਂ ਨੇ ਬੱਸ ਪਾਸ ਤੋਂ ਲੈ ਕੇ ਪ੍ਰੀਖਿਆਵਾਂ ਨਾਲ ਸਬੰਧਿਤ ਮਾਮਲਿਆਂ ਨੂੰ ਲੈ ਕੇ ਜਾਮ ਲਗਾਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ