ਜਲੰਧਰ-ਪਠਾਨਕੋਟ ਹਾਈਵੇ ''ਤੇ ਭਿਆਨਕ ਹਾਦਸਾ, ਖੜ੍ਹੇ ਟਰੱਕ ''ਚ ਟਰੱਕ ਨੇ ਮਾਰੀ ਟੱਕਰ

Tuesday, Nov 24, 2020 - 02:52 PM (IST)

ਜਲੰਧਰ-ਪਠਾਨਕੋਟ ਹਾਈਵੇ ''ਤੇ ਭਿਆਨਕ ਹਾਦਸਾ, ਖੜ੍ਹੇ ਟਰੱਕ ''ਚ ਟਰੱਕ ਨੇ ਮਾਰੀ ਟੱਕਰ

ਜਲੰਧਰ (ਮਾਹੀ) : ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਕਾਨਪੁਰ ਨਜ਼ਦੀਕ ਦੋ ਟਰੱਕਾਂ ਦੀ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿਚ ਇਕ ਟਰੱਕ ਚਾਲਕ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਟਰੱਕ ਜੋ ਕਿ ਹਾਈਵੇ ਤੋਂ ਸਾਈਡ 'ਤੇ ਖੜ੍ਹਾ ਹੋਇਆ ਸੀ। ਇਸ ਦੌਰਾਨ ਪਠਾਨਕੋਟ ਵਾਸੇ ਵਾਸਿਓਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ।

ਇਸ ਟੱਕਰ ਵਿਚ ਪਿੱਛੋਂ ਆ ਰਹੇ ਟਰੱਕ ਦਾ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਜਲੰਧਰ-ਪਠਾਨਕੋਟ ਹਾਈਵੇ 'ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।


author

Gurminder Singh

Content Editor

Related News