ਚੰਡੀਗੜ੍ਹ : ਹਾਈਕੋਰਟ ਵਲੋਂ ਨਗਰ ਨਿਗਮ ''ਚ ਨੋਮੀਨੇਟਿਡ ਕੌਂਸਲਰਾਂ ਦੀ ਵੋਟਿੰਗ ਦਾ ਅਧਿਕਾਰ ਖਤਮ

Wednesday, Aug 23, 2017 - 04:39 PM (IST)

ਚੰਡੀਗੜ੍ਹ : ਹਾਈਕੋਰਟ ਵਲੋਂ ਨਗਰ ਨਿਗਮ ''ਚ ਨੋਮੀਨੇਟਿਡ ਕੌਂਸਲਰਾਂ ਦੀ ਵੋਟਿੰਗ ਦਾ ਅਧਿਕਾਰ ਖਤਮ

ਚੰਡੀਗੜ੍ਹ (ਅਨਿਲ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਚੰਡੀਗੜ੍ਹ ਕਾਰਪੋਰੇਸ਼ਨ 'ਚ ਨੋਮੀਨੇਟਿਡ ਕੌਂਸਲਰਾਂ ਦੀ ਵੋਟਿੰਗ ਦਾ ਅਧਿਕਾਰ ਖਤਮ ਕਰ ਦਿੱਤਾ ਹੈ। ਅਦਾਲਤ ਨੇ ਇਕ ਜਨਹਿਤ ਪਟੀਸ਼ਨ 'ਤੇ ਆਪਣਾ ਇਹ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ 'ਚ ਵੀ ਨੋਮੀਨੇਟਿਡ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਇਸ ਦੇ ਬਾਵਜੂਦ ਚੰਡੀਗੜ੍ਹ ਨਗਰ ਨਿਗਮ 'ਚ ਨੋਮੀਨੇਟਿਡ ਕੌਂਸਲਰਾਂ ਨੂੰ ਮੇਅਰ ਦੀ ਚੋਣ 'ਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਹੈ।


Related News