''ਸੁਖਨਾ ਝੀਲ ਦੀ ਖੂਬਸੂਰਤੀ ਬਰਕਰਾਰ ਰੱਖੀ ਜਾਵੇ, ਸੈਲਾਨੀਆਂ ਨੂੰ ਨਾ ਆਵੇ ਕੋਈ ਦਿੱਕਤ''

Wednesday, Oct 11, 2017 - 10:15 AM (IST)

''ਸੁਖਨਾ ਝੀਲ ਦੀ ਖੂਬਸੂਰਤੀ ਬਰਕਰਾਰ ਰੱਖੀ ਜਾਵੇ, ਸੈਲਾਨੀਆਂ ਨੂੰ ਨਾ ਆਵੇ ਕੋਈ ਦਿੱਕਤ''

ਚੰਡੀਗੜ੍ਹ (ਬਰਜਿੰਦਰ) : ਸ਼ਹਿਰ ਦੀ ਖੂਬਸੂਰਤ ਸੁਖਨਾ ਝੀਲ ਦੇ ਡਿਗਦੇ ਹੋਏ ਜਲ ਪੱਧਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪ੍ਰਸ਼ਾਸਨ ਅਤੇ ਹੋਰਾਂ ਨੂੰ ਇੱਥੇ ਵਧੀਆ ਸਹੂਲਤਾਵਾਂ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦੀ ਜਾਣਕਾਰੀ 'ਚ ਆਇਆ ਕਿ ਸੁਖਨਾ ਝੀਲ 'ਤੇ ਲੱਗੀਆਂ ਪਾਣੀ ਦੀਆਂ ਟੂਟੀਆਂ ਸੁੱਕੀਆਂ ਪਈਆਂ ਹਨ ਅਤੇ ਪਖਾਨਿਆਂ ਦੀ ਹਾਲਤ ਵੀ ਖਰਾਬ ਹੈ। ਹਾਈਕੋਰਟ ਨੇ ਅਥਾਰਟੀ ਨੂੰ ਇੱਥੇ ਸੈਲਾਨੀਆਂ ਲਈ ਵਾਟਰ ਕੂਲਰ ਲਾਉਣ ਲਈ ਕਿਹਾ ਹੈ। ਉੱਥੇ ਹੀ ਜ਼ਿਆਦਾ ਪਖਾਨੇ ਬਣਾ ਕੇ ਸਹੂਲਤਾਵਾਂ ਦੇਣ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਝੀਲ ਦੇ ਪਾਣੀ 'ਚ ਪੈਦਾ ਹੋਣ ਵਾਲੀ ਬਨਸਪਤੀ ਨੂੰ ਹਟਾਉਣ ਦੀ ਸੰਭਾਵਨਾ ਨੂੰ ਵੀ ਖੋਜਣ ਲਈ ਕਿਹਾ ਗਿਆ ਹੈ ਤਾਂ ਜੋ ਝੀਲ ਲੰਬੇ ਸਮੇਂ ਤੱਕ ਕਾਇਮ ਰਹੇ। 


Related News