ਮਾਹਿਲਪੁਰ ''ਚ ਲੁਟੇਰਿਆਂ ਦਾ ਹਾਈਵੋਲਟੇਜ ਡਰਾਮਾ, ਸੱਚਾਈ ਸਾਹਮਣੇ ਆਉਣ ''ਤੇ ਲੋਕ ਹੋਏ ਸੁੰਨ੍ਹ

04/29/2022 6:07:18 PM

ਮਾਹਿਲਪੁਰ (ਅਗਨੀਹੋਤਰੀ)- ਸ਼ਹਿਰ ਦੇ ਬਾਹਰਵਾਰ ਦੋਹਲਰੋਂ ਨਜ਼ਦੀਕ ਬੀਤੇ ਦਿਨ ਇਕ ਮੋਟਰਸਾਈਕਲ ’ਤੇ ਸਵਾਰ ਕੁੜੀ-ਮੁੰਡਾ ਇਕ ਔਰਤ ਤੋਂ ਪਰਸ ਖੋਹ ਕੇ ਫਰਾਰ ਹੋ ਗਏ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰਕੇ ਸ਼ਹਿਰ ਦੀ ਫਗਵਾੜਾ ਰੋਡ ਨਜ਼ਦੀਕ ਬੋਹੜ ਦੇ ਦਰੱਖ਼ਤ ਹੇਠਾਂ ਕਾਬੂ ਕਰ ਲਿਆ। ਮੋਟਰਸਾਈਕਲ ਸਵਾਰਾਂ ਨੇ ਖੋਹਿਆ ਪਰਸ ਇਕ ਪਾਸੇ ਸੁੱਟ ਦਿੱਤਾ ਪਰ ਪਿੱਛਾ ਕਰਦੇ ਲੋਕਾਂ ਨੇ ਦੋਹਾਂ ਨੂੰ ਕਾਬੂ ਕਰਕੇ ਪਹਿਲਾਂ ਦੋਹਾਂ ਦੀ ਚੰਗੀ ਭੁਗਤ ਸੁਆਰੀ ਅਤੇ ਮਾਹਿਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਵਿਚ ਸ਼ਾਮਲ ਔਰਤ ਨੂੰ ਜਦੋਂ ਲੋਕਾਂ ਨੇ ਕਾਬੂ ਕੀਤਾ ਤਾਂ ਉਸ ਵੱਲੋਂ ਖੋਲ੍ਹੇ ਭੇਤ ਨੇ ਲੋਕਾਂ ਨੂੰ ਦੰਦਾਂ ਹੇਠਾਂ ਜੀਭ ਲੈਣ ਲਈ ਮਜਬੂਰ ਕਰ ਦਿੱਤਾ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਉੱਧਰ ਦੂਜੇ ਪਾਸੇ ਪੈਦਲ ਜਾ ਰਹੀ ਔਰਤ ਨਾਲ ਹੋਈ ਲੁੱਟ ਦੇ ਲੁਟੇਰਿਆਂ ਨੂੰ ਜਦੋਂ ਲੋਕ ਫੜ ਕੇ ਥਾਣਾ ਮਾਹਿਲਪੁਰ ਪਹੁੰਚੇ ਤਾਂ ਉੱਥੇ ਮੌਜੂਦ ਪਹਿਲਾਂ ਹੀ ਦਰਖ਼ਾਸਤ ਦੇਣ ਆਏ ਅਕਸ਼ੇ ਪੁੱਤਰ ਸੁਨੀਲ ਕੁਮਾਰ ਵਾਸੀ ਰਾਜਨੀ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਜਾ ਰਿਹਾ ਸੀ। ਰਸਤੇ ਵਿਚ ਮੋਟਰਸਾਈਕਲ ਸਵਾਰ ਔਰਤ ਅਤੇ ਵਿਅਕਤੀ ਉਸ ਕੋਲੋਂ ਵੀ ਦੋ ਹਜ਼ਾਰ ਤੋਂ ਵੱਧ ਦੀ ਨਕਦੀ ਖੋਹ ਕੇ ਫਰਾਰ ਹੋ ਗਏ।

PunjabKesari

ਉੱਧਰ ਔਰਤ ਦਾ ਪਰਸ ਲੈ ਕੇ ਭੱਜੇ ਲੁਟੇਰਿਆਂ ਨੂੰ ਲੋਕਾਂ ਨੇ ਕਾਬੂ ਕੀਤਾ ਤਾਂ ਉਨ੍ਹਾਂ ਪਰਸ ਇਕ ਦੁਕਾਨ ਵਿਚ ਸੁੱਟ ਦਿੱਤਾ। ਲੋਕ ਲੁਟੇਰੇ ਨੂੰ ਕਾਬੂ ਕਰਕੇ ਥਾਣੇ ਲੈ ਗਏ ਅਤੇ ਜਦੋਂ ਮਾਹਿਲਪੁਰ ਦੀ ਮਹਿਲਾ ਪੁਲਸ ਔਰਤ ਨੂੰ ਕਾਬੂ ਕਰਨ ਲਈ ਆਈ ਤਾਂ ਉਸ ਦੀ ਜ਼ੁਬਾਨੀ ਕਹਾਣੀ ਸੁਣ ਲੋਕਾਂ ਨੇ ਦੰਦਾ ਹੇਠਾਂ ਜੀਭ ਲੈ ਲਈ। ਕਾਬੂ ਕੀਤੀ ਔਰਤ ਨੇ ਦੱਸਿਆ ਕਿ ਉਹ ਆਪਣੇ ਆਸ਼ਕ ਨਾਲ ਰੰਗਰਲੀਆਂ ਮਨਾਉਣ ਸ਼ਹਿਰ ਦੇ ਬਾਹਰ ਇਕ ਹੋਟਲ ਵਿਚ ਜਾ ਰਹੇ ਸੀ ਤਾਂ ਉਸ ਦੇ ਸਾਥੀ ਨੇ ਪਰਸ ਖੋਹ ਲਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਸਾਰਿਆਂ ਨੂੰ ਕਾਬੂ ਕਰ ਲਿਆ।
ਮਾਹਿਲਪੁਰ ਪੁਲਸ ਉਸ ਸਮੇਂ ਬੇਬਸ ਹੋ ਗਈ ਜਦੋਂ ਪੀੜਤ ਕੁੜੀ, ਜਿਸ ਦਾ ਪਰਸ ਖੋਹਿਆ ਗਿਆ ਸੀ, ਨੇ ਆਪਣਾ ਸਾਮਾਨ ਮਿਲਦੇ ਹੀ ਪੁਲਸ ਨੂੰ ਸ਼ਿਕਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ ਕਾਬੂ ਕਰਕੇ ਵੱਖ-ਵੱਖ ਤੌਰ ’ਤੇ ਪੜਤਾਲ ਕੀਤੀ ਜਾ ਰਹੀ ਹੈ। ਮੁੱਢਲੀ ਪੜਤਾਲ ਵਿਚ ਇਹ ਮਾਮਲਾ ਅਵਾਰਾਗਰਦੀ ਦਾ ਲੱਗਦਾ ਹੈ। ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਕਾਰਵਾਈ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਬਦਲਾਅ ਦੇ ਤੌਰ ’ਤੇ ਚੁਣੀ ਗਈ 'ਆਪ' ਦੀ ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ: ਸੋਮ ਪ੍ਰਕਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News